ਕਰਨਾਟਕ ''ਚ ਪਰਿਵਾਰ ਦੇ 4 ਮੈਂਬਰਾਂ ਨੇ ਕੀਤੀ ਖੁਦਕੁਸ਼ੀ

Sunday, Oct 20, 2019 - 01:39 PM (IST)

ਕਰਨਾਟਕ ''ਚ ਪਰਿਵਾਰ ਦੇ 4 ਮੈਂਬਰਾਂ ਨੇ ਕੀਤੀ ਖੁਦਕੁਸ਼ੀ

ਬੇਲਗਾਵੀ (ਵਾਰਤਾ)— ਕਰਨਾਟਕ ਦੇ ਬੇਲਗਾਵੀ ਜ਼ਿਲੇ ਵਿਚ ਇਕ ਹੀ ਪਰਿਵਾਰ ਦੇ 4 ਮੈਂਬਰਾਂ ਨੇ ਖੁਦਕੁਸ਼ੀ ਕਰ ਲਈ ਹੈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਬੇਲਗਾਵੀ ਜ਼ਿਲੇ ਵਿਚ ਹੋਸੁਰ ਪਿੰਡ 'ਚ ਸ਼ਨੀਵਾਰ ਨੂੰ ਇਕ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਘਰ ਦੀ ਛੱਤ ਨਾਲ ਲਟਕੀਆਂ ਮਿਲੀਆਂ। 

ਪੁਲਸ ਇੰਸਪੈਕਟਰ ਲਕਸ਼ਮਣ ਨਿਮਬਾਰਗੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਭੀਮਪਾ ਚੂਨਪਾਗੋਲ (30), ਉਨ੍ਹਾਂ ਦੀ ਪਤਨੀ ਮੰਜੁਲਾ ਅਤੇ ਬੱਚਿਆਂ ਪ੍ਰਦੀਪ (08) ਅਤੇ ਮੋਹਨ (06) ਦੇ ਰੂਪ ਵਿਚ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲੀ ਨਜ਼ਰ ਵਿਚ ਅਜਿਹਾ ਲੱਗਦਾ ਹੈ ਕਿ ਭੀਮਪਾ ਨੇ ਆਪਣੇ ਬੱਚਿਆਂ ਨੂੰ ਫਾਂਸੀ 'ਤੇ ਲਟਕਾ ਦਿੱਤਾ। ਬਾਅਦ ਵਿਚ ਉਸ ਨੇ ਪਤਨੀ ਨਾਲ ਖੁਦਕੁਸ਼ੀ ਕਰ ਲਈ ਹੋਵੇਗੀ। ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਇਸ ਸੰਬੰਧ ਵਿਚ ਮਾਮਲਾ ਦਰਜ ਕੀਤਾ ਗਿਆ ਹੈ।


author

Tanu

Content Editor

Related News