ਸਰਕਾਰ ਦੇ ''ਖਾਜ਼ਾਨੇ'' ਤੱਕ ਪੁੱਜਿਆ ਕੋਰੋਨਾ, ਵਿੱਤ ਮੰਤਰਾਲਾ ਦੇ 4 ਕਰਮਚਾਰੀ ਪਾਜ਼ੇਟਿਵ
Tuesday, Jun 02, 2020 - 08:17 PM (IST)
ਨਵੀਂ ਦਿੱਲੀ - ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਰਕਾਰੀ ਦਫਤਰਾਂ 'ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਮੰਗਲਵਾਰ ਨੂੰ ਵਿੱਤ ਮੰਤਰਾਲਾ ਦੇ 4 ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ। ਕੋਰੋਨਾ ਦੇ ਇਹ ਮਾਮਲੇ ਮੰਤਰਾਲਾ ਦੇ ਰੈਵੇਨਿਊ ਵਿਭਾਗ 'ਚ ਹਨ। ਮਹਾਮਾਰੀ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦਫਤਰ ਨੂੰ ਸੈਨੇਟਾਇਜ਼ ਕੀਤਾ ਗਿਆ। ਉਥੇ ਹੀ, ਰਾਜੀਵ ਗਾਂਧੀ ਭਵਨ ਅਤੇ ਨਿਊ ਆਫਿਸ ਕੰਪਲੈਕਸ 'ਚ ਏਅਰ ਅਥਾਰਿਟੀ ਆਫ ਇੰਡੀਆ ਦੇ 4 ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਦੇ ਨਾਲ ਹੀ ਦੋਨਾਂ ਕੰਪਲੈਕਸ ਨੂੰ 4 ਜੂਨ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ, DFCCIL ਦੇ ਕੁੱਝ ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਸ ਤੋਂ ਬਾਅਦ ਪ੍ਰਗਤੀ ਮੈਦਾਨ ਸਥਿਤ ਮੈਟਰੋ ਭਵਨ ਨੂੰ 4 ਜੂਨ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ। ਸਾਵਧਾਨੀ ਦੇ ਤੌਰ 'ਤੇ ਪ੍ਰਗਤੀ ਮੈਦਾਨ ਮੈਟਰੋ ਸਟੇਸ਼ਨ ਸਥਿਤ ਰੇਲਵੇ ਬੋਰਡ ਦੇ ਦਫਤਰ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।
ਦਿੱਲੀ ਦੇ ਉਪ ਰਾਜਾਪਲ ਅਨਿਲ ਬੈਜਲ ਦੇ ਦਫਤਰ 'ਚ 13 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਲੈਫਟਿਨੈਂਟ ਗਵਰਨਰ ਦੇ ਦਫਤਰ ਨੇ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਦੇ ਮੁਤਾਬਕ ਐਲ.ਜੀ. ਦਫਤਰ 'ਚ ਕੰਮ ਕਰ ਰਹੇ ਕੁੱਝ ਲੋਕਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਸਨ, ਇਸ ਤੋਂ ਬਾਅਦ ਸਿਹਤ ਵਿਭਾਗ ਨੇ ਇਨ੍ਹਾਂ ਦੇ ਸੈਂਪਲ ਲਏ ਸਨ। ਸੈਂਪਲ ਰਿਪੋਰਟ 'ਚ 13 ਸਟਾਫ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਦਿੱਲੀ 'ਚ 20 ਹਜ਼ਾਰ ਕੋਰੋਨਾ ਦੇ ਕੇਸ
ਦਿੱਲੀ 'ਚ ਕੋਰੋਨਾ ਦੇ ਕੁਲ ਮਰੀਜ਼ਾਂ ਦੀ ਗਿਣਤੀ 20 ਹਜ਼ਾਰ 834 ਹੋ ਗਈ ਹੈ। ਇੱਥੇ ਹੁਣੇ 11 ਹਜ਼ਾਰ 565 ਐਕਟਿਵ ਕੇਸ ਹਨ। 8746 ਲੋਕ ਇਲਾਜ ਤੋਂ ਬਾਅਦ ਠੀਕ ਹੋ ਕੇ ਘਰ ਜਾ ਚੁੱਕੇ ਹਨ। ਜਦੋਂ ਕਿ ਇਲਾਜ ਦੌਰਾਨ 253 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਭਰ 'ਚ ਕੋਰੋਨਾ ਤੋਂ ਪੀਡ਼ਤ ਕੁਲ ਮਰੀਜ਼ਾਂ ਦੀ ਗਿਣਤੀ ਲੱਗਭੱਗ 2 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ।