1 ਲੱਖ ਦੇ ਨਕਲੀ ਨੋਟ ਸਣੇ 4 ਗ੍ਰਿਫਤਾਰ, ਹਰਿਆਣਾ ਦੇ ਨੰਬਰ ਦੀ ਹੋਂਡਾ ਸਿਟੀ ਕਾਰ ਵੀ ਜ਼ਬਤ

Monday, Jul 12, 2021 - 04:40 AM (IST)

ਜੈਪੁਰ - ਐੱਸ.ਓ.ਜੀ. ਟੀਮ ਨੂੰ ਸ਼ਨੀਵਾਰ ਨੂੰ ਜੈਪੁਰ ਵਿੱਚ ਵੱਡੀ ਕਾਮਯਾਬੀ ਮਿਲੀ। ਇੱਥੇ ਟੀਮ ਨੇ ਨਕਲੀ ਨੋਟਾਂ ਸਮੇਤ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਨੌਜਵਾਨ ਰਾਮਬਾਗ ਸਰਕਿਲ 'ਤੇ ਇੱਕ ਹਰਿਆਣਾ ਦੇ ਨੰਬਰ ਪਲੇਟ ਦੀ ਹੋਂਡਾ ਸਿਟੀ ਕਾਰ ਵਿੱਚ ਸਵਾਰ ਸਨ। ਐੱਸ.ਓ.ਜੀ. ਨੇ ਉਨ੍ਹਾਂ ਕੋਲੋਂ ਇੱਕ ਲੱਖ ਦੋ ਹਜ਼ਾਰ ਰੁਪਏ ਦੇ ਨਕਲੀ ਨੋਟ ਵੀ ਬਰਾਮਦ ਕੀਤੇ।  ਮਿਲੀ ਜਾਣਕਾਰੀ ਮੁਤਾਬਕ, ਗ੍ਰਿਫਤਾਰ ਨੌਜਵਾਨ ਮੁਹੰਮਦ ਰਫੀਕ (ਨਾਗੌਰ), ਅਸ਼ੋਕ ਕੁਮਾਰ (ਨਾਗੌਰ), ਆਸਿਫ ਖਾਨ (ਝੁਂਝੁਨੁ), ਤੁਲਸਾ ਰਾਮ ਬਿਜਾਰਣਿਆ (ਨਾਗੌਰ) ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ-  ਇਸ ਸੂਬੇ ਦੀ ਸਰਕਾਰ ਦਾ ਐਲਾਨ, ਸੱਪ ਦੇ ਡੰਗਣ ਨਾਲ ਮੌਤ 'ਤੇ ਮਿਲੇਗਾ 4 ਲੱਖ ਦਾ ਮੁਆਵਜ਼ਾ

ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ
ਏ.ਟੀ.ਐੱਸ. ਅਤੇ ਐੱਸ.ਓ.ਜੀ. ਦੇ ਏ.ਡੀ.ਜੀ. ਅਸ਼ੋਕ ਰਾਠੌੜ ਨੇ ਦੱਸਿਆ ਕਿ ਐੱਸ.ਓ.ਜੀ. ਨੂੰ ਸੂਚਨਾ ਮਿਲੀ ਸੀ ਕੀ ਜੈਪੁਰ ਵਿੱਚ ਇੱਕ ਗਿਰੋਹ ਸਰਗਰਮ ਹੈ, ਜੋ ਜਾਅਲੀ ਨੋਟ ਦੀ ਸਪਲਾਈ ਕਰਦਾ ਹੈ। ਸੂਚਨਾ ਦੇ ਆਧਾਰ 'ਤੇ ਡੀ.ਆਈ.ਜੀ. ਐੱਸ.ਓ.ਜੀ. ਸ਼ਰਤ ਕਵਿਰਾਜ ਦੇ ਨਿਰਦੇਸ਼ਨ ਵਿੱਚ ਪੁਲਸ ਇੰਚਾਰਜ ਵਿਜੇ ਕੁਮਾਰ ਰਾਏ ਦੀ ਅਗਵਾਈ ਵਿੱਚ ਇੱਕ ਟੀਮ ਬਣਾਈ ਗਈ।

ਟੀਮ ਨੂੰ ਸ਼ਨੀਵਾਰ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਵਿਅਕਤੀ ਹਰਿਆਣਾ ਦੇ ਨੰਬਰ ਦੀ ਹੋਂਡਾ ਸਿਟੀ ਕਾਰ ਰਾਹੀਂ ਨਕਲੀ ਨੋਟ ਸਪਲਾਈ ਕਰਣ ਵਾਲੇ ਹਨ। ਸੂਚਨਾ ਦੇ ਆਧਾਰ 'ਤੇ ਟੀਮ ਨੇ ਰਾਮਬਾਗ ਸਰਕਿਲ 'ਤੇ ਪਹੁੰਚ ਕੇ ਕਾਰ ਨੂੰ ਰੁਕਵਾਇਆ ਅਤੇ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News