ਨਾਗਪੁਰ ''ਚ ਬੀਫ ਦੇ ਸ਼ੱਕ ''ਚ ਇਕ ਨੌਜਵਾਨ ਦੀ ਕੁੱਟਮਾਰ, 4 ਗ੍ਰਿਫਤਾਰ
Thursday, Jul 13, 2017 - 11:51 PM (IST)
ਨਾਗਪੁਰ— ਮਹਾਰਾਸ਼ਟਰ ਦੇ ਨਾਗਪੁਰ ਜ਼ਿਲੇ 'ਚ ਭਾਜਪਾ ਨਾਲ ਸਬੰਧਿਤ 31 ਸਾਲਾਂ ਇਕ ਮੁਸਲਿਮ ਨੌਜਵਾਨ ਨੂੰ ਬੀਫ ਲੈ ਜਾਣ ਦੇ ਸ਼ੱਕ 'ਚ ਕੁਝ ਲੋਕਾਂ ਨੇ ਉਸ ਦੀ ਬੁਰੀ ਤਰ੍ਹਾਂ ਪਿਟਾਈ ਕੀਤੀ। ਪੁਲਸ ਨੇ ਇਸ ਮਾਮਲੇ 'ਚ 4 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।
ਨਾਗਪੁਰ ਪਿੰਡ ਦੇ ਪੁਲਸ ਅਧਿਕਾਰੀ ਸ਼ੈਲੇਸ਼ ਬਲਕਾਵੜੇ ਨੇ ਕਿਹਾ ਕਿ ਕਟੋਲ ਦਾ ਰਹਿਣ ਵਾਲਾ ਸ਼ੇਖ ਆਪਣੇ ਮੋਟਰਸਾਇਕਲ 'ਤੇ ਘਰ ਜਾ ਰਿਹਾ ਸੀ ਕਿ ਉਦੋਂ ਹੀ 5-6 ਲੋਕਾਂ ਨੇ ਉਸ ਨੂੰ ਗਾਂ ਦਾ ਮਾਂਸ ਲੈ ਜਾਣ ਦੇ ਸ਼ੱਕ 'ਚ ਭਾਰਸਿੰਘੀ ਪਿੰਡ ਦੇ ਬੱਸ ਸਟਾਪ 'ਤੇ ਰੋਕ ਲਿਆ। ਲੋਕਾਂ ਨੇ ਉਸ ਨੂੰ ਮੀਟ ਦਿਖਾਉਣ ਲਈ ਕਿਹਾ ਪਰ ਉਸ ਨੇ ਨਾਹ ਕਰ ਦਿੱਤੀ, ਜਿਸ ਕਾਰਨ ਲੋਕਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁੱਟਮਾਰ ਦੌਰਾਨ ਸ਼ੇਖ ਦੇ ਚਿਹਰੇ ਅਤੇ ਗਲੇ 'ਚੇ ਸੱਟ ਲੱਗੀ, ਜਿਸ ਦੇ ਇਲਾਜ ਲਈ ਉਸ ਨੂੰ ਨਾਗਪੁਰ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
