ਅੰਡੇਮਾਨ ਸਾਗਰ ’ਚ ਆਇਆ 4.7 ਤੀਬਰਤਾ ਦਾ ਭੂਚਾਲ, ਜਾਨੀ-ਮਾਲੀ ਨੁਕਸਾਨ ਤੋਂ ਹੋਇਆ ਬਚਾਅ

Thursday, Nov 21, 2024 - 08:33 AM (IST)

ਅੰਡੇਮਾਨ ਸਾਗਰ ’ਚ ਆਇਆ 4.7 ਤੀਬਰਤਾ ਦਾ ਭੂਚਾਲ, ਜਾਨੀ-ਮਾਲੀ ਨੁਕਸਾਨ ਤੋਂ ਹੋਇਆ ਬਚਾਅ

ਨਵੀਂ ਦਿੱਲੀ (ਏ. ਐੱਨ. ਆਈ.) : ਅੰਡੇਮਾਨ ਸਾਗਰ ਵਿਚ ਅੱਜ ਤੜਕੇ ਰਿਕਟਰ ਪੈਮਾਨੇ ’ਤੇ 4.7 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੇ ਝਟਕੇ ਵੀਰਵਾਰ ਸਵੇਰੇ 6.51 ਵਜੇ ਮਹਿਸੂਸ ਕੀਤੇ ਗਏ।

ਹਾਲਾਂਕਿ, ਇਸ ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ ਮੁਤਾਬਕ ਭੂਚਾਲ 80 ਕਿਲੋਮੀਟਰ ਦੀ ਡੂੰਘਾਈ ’ਤੇ ਦਰਜ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News