Good News ; ਭਾਰਤੀਆਂ ਲਈ ''Visa Free'' ਹੋਇਆ ਫਰਾਂਸ, ਪਰ...

Thursday, Apr 23, 2026 - 05:13 PM (IST)

Good News ; ਭਾਰਤੀਆਂ ਲਈ ''Visa Free'' ਹੋਇਆ ਫਰਾਂਸ, ਪਰ...

ਇੰਟਰਨੈਸ਼ਨਲ ਡੈਸਕ- ਭਾਰਤ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਫਰਾਂਸ ਨੇ ਇਕ ਬਹੁਤ ਅਹਿਮ ਕਦਮ ਚੁੱਕਿਆ ਹੈ, ਜਿਸ ਮਗਰੋਂ ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਭਾਰਤੀ ਬਾਗੋ-ਬਾਗ ਹੋ ਗਏ ਹਨ। ਫਰਾਂਸ ਸਰਕਾਰ ਨੇ ਭਾਰਤੀ ਪਾਸਪੋਰਟ ਹੋਲਡਰਾਂ ਲਈ ਏਅਰਪੋਰਟ ਟ੍ਰਾਂਜ਼ਿਟ ਵੀਜ਼ਾ ਦੀ ਸ਼ਰਤ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਸਰਕਾਰ ਨੇ ਫਰਾਂਸ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਇਸ ਨੂੰ ਦੋਵਾਂ ਦੇਸ਼ਾਂ ਦੇ ਮਜ਼ਬੂਤ ਹੁੰਦੇ ਰਿਸ਼ਤਿਆਂ ਦਾ ਨਤੀਜਾ ਦੱਸਿਆ ਹੈ।

ਪਹਿਲਾਂ ਜੇਕਰ ਕੋਈ ਭਾਰਤੀ ਯਾਤਰੀ ਫਰਾਂਸ ਰਾਹੀਂ ਕਿਸੇ ਤੀਜੇ ਦੇਸ਼ ਜਾਂਦਾ ਸੀ, ਤਾਂ ਉਸ ਨੂੰ 'ਏਅਰਪੋਰਟ ਟ੍ਰਾਂਜ਼ਿਟ ਵੀਜ਼ਾ' ਲੈਣਾ ਪੈਂਦਾ ਸੀ, ਪਰ ਹੁਣ ਜਦੋਂ ਇਹ ਸ਼ਰਤ ਖ਼ਤਮ ਹੋ ਗਈ ਹੈ ਤਾਂ ਇਸ ਟਾਂਜ਼ਿਟ ਵੀਜ਼ਾ ਦੀ ਲੋੜ ਨਹੀਂ ਪਵੇਗੀ। ਫਰਾਂਸ ਸਰਕਾਰ ਦੇ ਇਸ ਫੈਸਲੇ ਨਾਲ ਯਾਤਰੀਆਂ ਦਾ ਸਮਾਂ ਅਤੇ ਵੀਜ਼ਾ ਫੀਸ ਦਾ ਖਰਚਾ ਬਚੇਗਾ। ਖਾਸ ਕਰ ਕੇ ਯੂਰਪ ਦੇ ਰਸਤਿਓਂ ਲੰਬੀ ਦੂਰੀ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਇਸ ਨਾਲ ਵੱਡੀ ਰਾਹਤ ਮਿਲੇਗੀ। ਹੁਣ ਭਾਰਤੀ ਯਾਤਰੀ ਫਰਾਂਸ ਦੇ ਅੰਤਰਰਾਸ਼ਟਰੀ ਜ਼ੋਨ ਨੂੰ ਛੱਡੇ ਬਿਨਾਂ ਆਪਣੀ ਅਗਲੀ ਫਲਾਈਟ ਬਦਲ ਸਕਣਗੇ।

PunjabKesari

ਇਹ ਵੀ ਪੜ੍ਹੋ- ਹੋਵੇਗਾ Internet Blackout ! 'ਖਿਡੌਣਾ' ਬਣ ਕੇ ਰਹਿ ਜਾਣਗੇ ਫ਼ੋਨ, ਇਰਾਨ ਦੇ ਨਿਸ਼ਾਨੇ 'ਤੇ Digital ਦੁਨੀਆ

ਭਾਰਤੀਆਂ ਲਈ ਇਹ ਇੱਕ ਵੱਡੀ ਰਾਹਤ ਹੈ, ਪਰ ਇਸ ਦੇ ਬਾਵਜੂਦ ਯਾਤਰੀਆਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਇਹ ਸਹੂਲਤ ਸਿਰਫ਼ ਉਦੋਂ ਹੀ ਲਾਗੂ ਹੋਵੇਗੀ ਜੇਕਰ ਯਾਤਰੀ ਹਵਾਈ ਅੱਡੇ ਦੇ ਇੰਟਰਨੈਸ਼ਨਲ ਟ੍ਰਾਂਜ਼ਿਟ ਏਰੀਆ ਵਿੱਚ ਹੀ ਰੁਕਦਾ ਹੈ ਅਤੇ ਹਵਾਈ ਅੱਡੇ ਤੋਂ ਬਾਹਰ ਨਹੀਂ ਨਿਕਲਦਾ। ਜੇਕਰ ਯਾਤਰੀ ਨੂੰ ਹਵਾਈ ਅੱਡੇ ਤੋਂ ਬਾਹਰ ਨਿਕਲਣਾ ਹੈ ਜਾਂ ਸਮਾਨ ਫਿਰ ਤੋਂ ਚੈੱਕ-ਇਨ ਕਰਨ ਲਈ ਇਮੀਗ੍ਰੇਸ਼ਨ ਪਾਰ ਕਰਨੀ ਹੈ, ਤਾਂ ਉਸ ਕੋਲ 'ਸ਼ੈਨੇਗਨ ਵੀਜ਼ਾ' ਹੋਣਾ ਲਾਜ਼ਮੀ ਹੋਵੇਗਾ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਮੈਕਰੋਂ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਕਦਮ ਨਾ ਸਿਰਫ਼ ਟੂਰਿਜ਼ਮ ਨੂੰ ਉਤਸ਼ਾਹਿਤ ਕਰੇਗਾ, ਸਗੋਂ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਵੀ ਹੋਰ ਮਜ਼ਬੂਤ ਕਰੇਗਾ।

ਇਹ ਵੀ ਪੜ੍ਹੋ- 2008 ਤੋਂ ਬਾਅਦ ਜੰਮੇ ਹੁਣ ਕਦੇ ਨਹੀਂ ਪੀ ਸਕਣਗੇ ਸਿਗਰਟ ! ਲੱਗ ਗਿਆ ਪੱਕਾ Ban

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News