ਕੇਂਦਰ ਸਰਕਾਰ ''ਤੇ ਭੜਕੀ IMA, ਕਿਹਾ- ਕੋਰੋਨਾ ਕਾਰਨ 382 ਡਾਕਟਰਾਂ ਦੀ ਗਈ ਜਾਨ
Thursday, Sep 17, 2020 - 01:19 AM (IST)
ਨਵੀਂ ਦਿੱਲੀ : ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਕੇਂਦਰ ਸਰਕਾਰ ਦੇ ਉਸ ਬਿਆਨ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਜਿਸ 'ਚ ਸਰਕਾਰ ਨੇ ਸੰਸਦ 'ਚ ਕਿਹਾ ਸੀ ਕਿ ਉਸਦੇ ਕੋਲ ਕੋਰੋਨਾ ਦੇ ਚੱਲਦੇ ਜਾਨ ਗੁਆਉਣ ਵਾਲਿਆਂ ਜਾਂ ਇਸ ਵਾਇਰਸ ਤੋਂ ਪੀੜਤ ਹੋਣ ਵਾਲੇ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਦਾ ਡਾਟਾ ਨਹੀਂ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਪ੍ਰੈੱਸ ਰਿਲੀਜ਼ ਜਾਰੀ ਕੀਤਾ ਅਤੇ ਕਿਹਾ, ਜੇਕਰ ਸਰਕਾਰ ਕੋਰੋਨਾ ਪੀੜਤ ਹੋਣ ਵਾਲੇ ਡਾਕਟਰ ਅਤੇ ਹੈਲਥ ਕੇਅਰ ਵਰਕਰ ਦਾ ਡੇਟਾ ਨਹੀਂ ਰੱਖਦੀ ਅਤੇ ਇਹ ਅੰਕੜੇ ਨਹੀਂ ਰੱਖਦੀ ਕਿ ਉਨ੍ਹਾਂ 'ਚੋਂ ਕਿੰਨਿਆਂ ਨੇ ਆਪਣੀ ਜਾਨ ਇਸ ਗਲੋਬਲ ਮਹਾਂਮਾਰੀ ਦੇ ਚੱਲਦੇ ਕੁਰਬਾਨ ਕੀਤੀ ਤਾਂ ਉਹ ਮਹਾਂਮਾਰੀ ਐਕਟ 1897 ਅਤੇ ਡਿਜਾਸਟਰ ਮੈਨੇਜਮੈਂਟ ਐਕਟ ਲਾਗੂ ਕਰਨ ਦਾ ਨੈਤਿਕ ਅਧਿਕਾਰ ਗੁਆ ਦਿੰਦੀ ਹੈ। ਇਸ ਨਾਲ ਇਸ ਪਖੰਡ ਦਾ ਵੀ ਪਰਦਾਫਾਸ਼ ਹੁੰਦਾ ਹੈ ਕਿ ਇੱਕ ਪਾਸੇ ਇਨ੍ਹਾਂ ਨੂੰ ਕੋਰੋਨਾ ਵਾਰੀਅਰ ਕਿਹਾ ਜਾਂਦਾ ਹੈ ਅਤੇ ਦੂਜੇ ਪਾਸੇ ਇਨ੍ਹਾਂ ਦੇ ਅਤੇ ਇਨ੍ਹਾਂ ਦੇ ਪਰਿਵਾਰ ਨੂੰ ਸ਼ਹੀਦ ਦਾ ਦਰਜਾ ਅਤੇ ਫਾਇਦਾ ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ।
ਐਸੋਸੀਏਸ਼ਨ ਨੇ ਅੱਗੇ ਕਿਹਾ, ਬਾਰਡਰ 'ਤੇ ਲੜਨ ਵਾਲੇ ਸਾਡੇ ਬਹਾਦਰ ਫੌਜੀ ਆਪਣੀ ਜਾਨ ਖਤਰੇ 'ਚ ਪਾ ਕੇ ਦੁਸ਼ਮਣਾਂ ਨਾਲ ਲੜਦੇ ਹਨ ਪਰ ਕੋਈ ਵੀ ਗੋਲੀ ਆਪਣੇ ਘਰ ਨਹੀਂ ਲਿਆਂਦਾ ਅਤੇ ਆਪਣੇ ਪਰਿਵਾਰ ਨਾਲ ਸਾਂਝਾ ਕਰਦਾ ਪਰ ਡਾਕਟਰ ਅਤੇ ਹੈਲਥ ਕੇਅਰ ਵਰਕਰ ਰਾਸ਼ਟਰੀ ਕਰਤੱਵ ਦਾ ਪਾਲਣ ਕਰਦੇ ਹੋਏ ਨਾ ਸਿਰਫ ਖੁਦ ਪੀੜਤ ਹੁੰਦੇ ਹਨ ਸਗੋਂ ਆਪਣੇ ਘਰ ਲਿਆ ਕੇ ਪਰਿਵਾਰ ਅਤੇ ਬੱਚਿਆਂ ਨੂੰ ਦਿੰਦੇ ਹਨ।
ਐਸੋਸੀਏਸ਼ਨ ਅੱਗੇ ਕਹਿੰਦੀ ਹੈ, ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਿਨੀ ਕੁਮਾਰ ਚੌਬੇ ਨੇ ਕਿਹਾ ਕਿ ਪਬਲਿਕ ਹੈਲਥ ਅਤੇ ਹਸਪਤਾਲ ਸੂਬਿਆਂ ਦੇ ਤਹਿਤ ਆਉਂਦੇ ਹਨ ਇਸ ਲਈ ਬੀਮੇ ਦੇ ਮੁਆਵਜ਼ੇ ਦਾ ਡਾਟਾ ਕੇਂਦਰ ਸਰਕਾਰ ਦੇ ਕੋਲ ਨਹੀਂ ਹੈ। ਇਹ ਕਰਤੱਵ ਦਾ ਤਿਆਗ ਅਤੇ ਰਾਸ਼ਟਰੀ ਨਾਇਕਾਂ ਦੀ ਬੇਇੱਜ਼ਤੀ ਹੈ ਜੋ ਆਪਣੇ ਲੋਕਾਂ ਦੇ ਨਾਲ ਖੜ੍ਹੇ ਰਹੇ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਉਨ੍ਹਾਂ 382 ਡਾਕਟਰਾਂ ਦੀ ਸੂਚੀ ਜਾਰੀ ਕੀਤੀ ਜਿਨ੍ਹਾਂ ਦੀ ਜਾਨ ਕੋਰੋਨਾ ਦੇ ਚੱਲਦੇ ਗਈ।
IMA ਦੀਆਂ ਇਹ ਚਾਰ ਮੁੱਖ ਮੰਗਾਂ ਹਨ...
- ਸਰਕਾਰ ਕੋਰੋਨਾ ਕਾਰਨ ਮਾਰੇ ਗਏ ਡਾਕਟਰਾਂ ਨੂੰ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਹੈ।
- ਦੇਸ਼ ਦੀ ਸਰਕਾਰ ਨੂੰ ਇਨ੍ਹਾਂ ਦੇ ਪਰਿਵਾਰਾਂ ਨੂੰ ਦਿਲਾਸਾ ਅਤੇ ਮੁਆਵਜ਼ਾ ਦੇਣਾ ਚਾਹੀਦਾ ਹੈ।
- ਸਰਕਾਰ ਨਰਸਾਂ ਅਤੇ ਹੋਰ ਹੈਲਥ ਕੇਅਰ ਵਰਕਰ ਪ੍ਰਤੀਨਿੱਧੀ ਤੋਂ ਵੀ ਅਜਿਹਾ ਡਾਟਾ ਲਵੇ।
- ਪ੍ਰਧਾਨ ਮੰਤਰੀ ਸਹੀਂ ਸਮਝਣ ਤਾਂ ਸਾਡੇ ਰਾਸ਼ਟਰੀ ਪ੍ਰਧਾਨ ਨੂੰ ਸੱਦਣ ਅਤੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਸਮਣ ਅਤੇ ਸੁਝਾਅ ਲੈਣ।