ਗਣਤੰਤਰ ਦਿਵਸ ਮੌਕੇ ਦਿੱਲੀ ਦੇ 38 ਪੁਲਸ ਮੁਲਾਜ਼ਮ ‘ਪੁਲਸ ਮੈਡਲ’ ਨਾਲ ਸਨਮਾਨਿਤ

Tuesday, Jan 26, 2021 - 09:31 AM (IST)

ਗਣਤੰਤਰ ਦਿਵਸ ਮੌਕੇ ਦਿੱਲੀ ਦੇ 38 ਪੁਲਸ ਮੁਲਾਜ਼ਮ ‘ਪੁਲਸ ਮੈਡਲ’ ਨਾਲ ਸਨਮਾਨਿਤ

ਨਵੀਂ ਦਿੱਲੀ (ਭਾਸ਼ਾ) : ਦਿੱਲੀ ਦੇ 38 ਪੁਲਸ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਪੁਲਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ ਦੇ ਮੌਕੇ ’ਤੇ 17 ਪੁਲਸ ਮੁਲਾਜ਼ਮਾਂ ਨੂੰ ਪੁਲਸ ਬਹਾਦਰੀ ਮੈਡਲ (ਪੀ.ਐਮ.ਜੀ.) ਨਾਲ, 3 ਪੁਲਸ ਕਰਮੀਆਂ ਨੂੰ ਵਧੀਆ ਸੇਵਾ ਲਈ ਰਾਸ਼ਟਰਪਤੀ ਪੁਲਸ ਮੈਡਲ ਨਾਲ ਅਤੇ 18 ਪੁਲਸ ਮੁਲਾਜ਼ਮਾਂ ਨੂੰ ਚੰਗੀ ਸੇਵਾ ਲਈ ਪੁਲਸ ਮੈਡਲ ਨਾਲ ਨਵਾਜਿਆ ਗਿਆ।

ਡੀ.ਸੀ.ਪੀ. ਸੰਜੀਵ ਕੁਮਾਰ ਯਾਦਵ ਅਤੇ ਉਨ੍ਹਾਂ ਦੇ ਵਿਸ਼ੇਸ਼ ਸੈਲ ਦੇ ਸਾਥੀਆਂ ਨੂੰ 2018 ਵਿਚ ਦਿੱਲੀ-ਐਨ.ਸੀ.ਆਰ. ਵਿਚ ਖ਼ਤਰਨਾਕ ‘¬ਕ੍ਰਾਂਤੀ ਗਿਰੋਹ’ ’ਤੇ ਕਾਬੂ ਪਾਉਣ ਲਈ ਪੁਲਸ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਪਿਛਲੇ ਸਾਲ ਸਤੰਬਰ ਵਿਚ ਸ਼ੱਕੀ ਆਈ.ਐਸ.ਆਈ.ਐਸ. ਅੱਤਵਾਦੀ ਯੂਸੁਫ ਖਾਨ  ਨੂੰ ਫੜਨ ਅਤੇ ਉਸ ਕੋਲੋਂ ਵੱਡੀ ਗਿਣਤੀ ਵਿਚ ਗੋਲਾ-ਬਾਰੂਦ ਬਰਾਮਦ ਕਰਣ ਵਾਲੇ ਡੀ.ਸੀ.ਪੀ. ਪ੍ਰਮੋਦ ਸਿੰਘ ਕੁਸ਼ਵਾਹਾ ਅਤੇ ਉਨ੍ਹਾਂ ਦੀ ਅਗਵਾਈ ਵਾਲੇ ਪੁਲਸ ਦਲ ਨੂੰ ਵੀ ਪੁਲਸ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ: ਪਿਤਾ ਸਿੰਘੂ ਸਰਹੱਦ ’ਤੇ ਦੇ ਰਹੇ ਹਨ ਧਰਨਾ, ਇੱਧਰ ਪੁੱਤਰ ਨੇ ਕੁਸ਼ਤੀ ’ਚ ਜਿੱਤਿਆ ਸੋਨੇ ਦਾ ਤਮਗਾ

ਡੀ.ਸੀ.ਪੀ. ਪ੍ਰਮੋਦ ਸਿੰਘ ਕੁਸ਼ਵਾਹਾ ਅਤੇ ਇੰਸਪੈਕਟਰ ਵਿਨੋਦ ਕੁਮਾਰ ਨੂੰ ਪਿਛਲੇ ਸਾਲ ਜਨਵਰੀ ਵਿਚ ਦਿੱਲੀ ਵਿਚ ਆਈ.ਐਸ.ਆਈ.ਐਸ. ਦੇ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕਰਣ ’ਤੇ ਪੀ.ਐਮ.ਜੀ. ਨਾਲ ਸਨਮਾਨਿਤ ਕੀਤਾ ਗਿਆ। ਡੀ.ਸੀ.ਪੀ. ਜੀ. ਰਾਮ ਗੋਪਾਲ ਨਾਇਕ, ਏ.ਸੀ.ਪੀ. ਰਾਜੇਸ਼ ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ 2018 ਵਿਚ 11 ਦਿਨ ਤੱਕ ਚਲੇ ਅਭਿਆਨ ਵਿਚ ਦਿੱਲੀ ਦੇ ਇਕ ਕਾਰੋਬਾਰੀ ਦੇ 5 ਸਾਲਾ ਪੁੱਤ ਨੂੰ ਬਚਾਇਆ ਸੀ, ਜਿਸ ਲਈ ਉਨ੍ਹਾਂ ਨੂੰ ਪੁਲਸ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਵਿਸ਼ੇਸ਼ ਪੁਲਸ ਕਮਿਸ਼ਨਰ ਨੀਰਜ ਠਾਕੁਰ, ਸਹਾਇਕ ਪੁਲਸ ਕਮਿਸ਼ਨਰ ਰਿਤੰਭਰਾ ਪ੍ਰਕਾਸ਼ ਅਤੇ ਐਸ.ਆਈ. ਸੁਰੇਸ਼ ਕੁਮਾਰ ਯਾਦਵ ਨੂੰ ਉਉਤਮ ਸੇਵਾ ਲਈ ਰਾਸ਼ਟਰਪਤੀ ਪੁਲਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਡੀ.ਸੀ.ਪੀ. ਰਾਜੇਸ਼ ਦੇਵ, ਡੀ.ਸੀ.ਪੀ. ਸੰਜੀਵ ਕੁਮਾਰ ਯਾਦਵ, ਡੀ.ਸੀ.ਪੀ. ਰਾਜਿੰਦਰ ਪ੍ਰਸਾਦ ਮੀਣਾ, ਏ.ਸੀ.ਪੀ. ਅਨਿਲ ਸ਼ਰਮਾ, ਇੰਸਪੈਕਟਰ ਮਨੀਸ਼ ਜੋਸ਼ੀ, ਇੰਸਪੈਕਟਰ ਵਿਨੋਦ ਨਾਰੰਗ ਅਤੇ ਇੰਸਪੈਕਟਰ ਪ੍ਰਤਿਭਾ ਸ਼ਰਮਾ, ਐਸ.ਐਸ.ਆਈ. ਰੇਖਾ ਅਤੇ ਮਹਾਬੀਰ ਸਿੰਘ ਨੂੰ ਵਧੀਆ ਸੇਵਾਵਾਂ ਲਈ ਪੁਲਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ। 

ਇਹ ਵੀ ਪੜ੍ਹੋ: ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਦੇ ਮਰਡਰ ਕੇਸ ’ਚ ਮਹਿਲਾ ਮੁਲਜ਼ਮ ਰਾਜਸਥਾਨ ਤੋਂ ਗ੍ਰਿਫਤਾਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News