22 ਦਿਨਾਂ 'ਚ ਹੋਣਗੇ 38 ਲੱਖ ਵਿਆਹ, 4.47 ਲੱਖ ਕਰੋੜ ਦੇ ਕਾਰੋਬਾਰ ਦੀ ਉਮੀਦ, ਭਲਕੇ ਸ਼ੁਰੂ ਹੋਵੇਗਾ ਮਹੂਰਤ
Wednesday, Nov 22, 2023 - 10:51 AM (IST)
ਨਵੀਂ ਦਿੱਲੀ (ਭਾਸ਼ਾ)– 23 ਨਵੰਬਰ ਯਾਨੀ ਕੱਲ ਤੋਂ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ, ਜਿਸ ਦੌਰਾਨ ਲੱਖਾਂ ਕਰੋੜਾਂ ਰੁਪਏ ਦਾ ਕਾਰੋਬਾਰ ਹੋਣ ਦੀ ਆਸ ਹੈ। ਦੱਸ ਦੇਈਏ ਕਿ ਦੀਵਾਲੀ ਦੇ ਤਿਓਹਾਰੀ ਸੀਜ਼ਨ ਦੌਰਾਨ ਰਿਕਾਰਡ ਤੋੜ ਵਿਕਰੀ ਤੋਂ ਬਾਅਦ ਦੇਸ਼ ਦਾ ਵਪਾਰਕ ਭਾਈਚਾਰਾ ਦੇਸ਼ ਵਿਚ ਸ਼ੁਰੂ ਹੋਣ ਵਾਲੇ ਵਿਆਹਾਂ ਦੇ ਸੀਜ਼ਨ ’ਚ ਖਪਤਕਾਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਵਪਾਰੀਆਂ ਦੇ ਸੰਗਠਨ ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ ਉਮੀਦ ਪ੍ਰਗਟਾਈ ਕਿ 23 ਨਵੰਬਰ ਤੋਂ ਸ਼ੁਰੂ ਹੋ ਰਹੇ ਵਿਆਹਾਂ ਦੇ ਸੀਜ਼ਨ ਵਿੱਚ 38 ਲੱਖ ਵਿਆਹ ਹੋਣਗੇ, ਜਿਸ ਨਾਲ ਵਸਤਾਂ ਅਤੇ ਸੇਵਾਵਾਂ ਨੂੰ ਮਿਲਾ ਕੇ ਦੇਸ਼ ਵਿਚ ਲਗਭਗ 4.74 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਵੇਗਾ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ
23 ਨਵੰਬਰ ਤੋਂ ਸ਼ੁਰੂ ਹੋ ਰਿਹਾ ਵਿਆਹਾਂ ਦਾ ਸੀਜ਼ਨ
ਪਿਛਲੇ ਸਾਲ ਇਸੇ ਸਮੇਂ ਦੌਰਾਨ ਲਗਭਗ 32 ਲੱਖ ਵਿਆਹ ਹੋਏ ਸਨ ਅਤੇ 3.75 ਲੱਖ ਕਰੋੜ ਰੁਪਏ ਦਾ ਵਪਾਰ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ। ਵਿਆਹਾਂ ਦਾ ਸੀਜ਼ਨ ਦੇਵਉਠਾਨ ਇਕਾਦਸ਼ੀ ਯਾਨੀ 23 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ ਜੋ 15 ਦਸੰਬਰ ਤੱਕ ਚੱਲੇਗਾ ਅਤੇ ਸਿਤਾਰਿਆਂ ਦੀ ਗਣਨਾ ਮੁਤਾਬਕ ਨਵੰਬਰ ਵਿਚ ਵਿਆਹ ਦੀਆਂ ਮਿਤੀਆਂ 23, 24, 27, 28, 29 ਹਨ, ਜਦ ਕਿ ਦਸੰਬਰ ਦੇ ਮਹੀਨੇ ਵਿਚ ਵਿਆਹ ਦੀਆਂ ਮਿਤੀਆਂ 4, 7, 8 , 9 ਅਤੇ 15 ਹਨ, ਜੋ ਵਿਆਹ ਲਈ ਸ਼ੁੱਭ ਦਿਨ ਹਨ।
ਇਹ ਵੀ ਪੜ੍ਹੋ - ਗੌਤਮ ਸਿੰਘਾਨੀਆ ਦੀ ਪਤਨੀ ਨੇ ਤਲਾਕ ਲਈ ਰੱਖੀਆਂ ਇਹ ਸ਼ਰਤਾਂ, 11000 ਕਰੋੜ ਦੀ ਜਾਇਦਾਦ 'ਚੋਂ ਮੰਗਿਆ ਵੱਡਾ ਹਿੱਸਾ
ਇਸ ਸੀਜ਼ਨ ’ਚ ਲਗਭਗ 38 ਲੱਖ ਵਿਆਹ ਹੋਣ ਦੀ ਸੰਭਾਵਨਾ
ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਵਲੋਂ ਵੱਖ-ਵੱਖ ਸੂਬਿਆਂ ਦੇ 30 ਵੱਖ-ਵੱਖ ਸ਼ਹਿਰਾਂ, ਜਿਨ੍ਹਾਂ ਨੂੰ ਪ੍ਰਮੁੱਖ ਡਿਸਟ੍ਰੀਬਿਊਸ਼ਨ ਕੇਂਦਰ ਵਜੋਂ ਜਾਣਿਆ ਜਾਂਦਾ ਹੈ, ਦੇ ਪ੍ਰਮੁੱਖ ਵਪਾਰੀ ਸੰਗਠਨਾਂ ਅਤੇ ਵਸਤਾਂ ਅਤੇ ਸੇਵਾਵਾਂ, ਦੋਹਾਂ ਵਿਚ ਵੱਖ-ਵੱਖ ਸਟੈਕਹੋਲਡਰਸ ਨਾਲ ਗੱਲ ਕਰਨ ਤੋਂ ਬਾਅਦ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਦੇਸ਼ ਭਰ ਵਿਚ ਵਿਆਹਾਂ ਦੇ ਇਸ ਸੀਜ਼ਨ ’ਚ ਲਗਭਗ 38 ਲੱਖ ਵਿਆਹ ਹੋਣ ਦੀ ਸੰਭਾਵਨਾ ਹੈ ਅਤੇ ਲੋਕਾਂ ਵਲੋਂ ਵਿਆਹ ਦੀ ਖਰੀਦਦਾਰੀ ਅਤੇ ਵਿਆਹ ਲਈ ਵੱਖ-ਵੱਖ ਸੇਵਾਵਾਂ ਪ੍ਰਾਪਤ ਕਰਨ ਦੇ ਮਾਧਿਅਮ ਰਾਹੀਂ ਲਗਭਗ 4.74 ਲੱਖ ਕਰੋੜ ਰੁਪਏ ਦਾ ਵੱਡਾ ਵਪਾਰ ਹੋਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ - UK 'ਚ ਲੋਕਾਂ ਦੀਆਂ ਉਮੀਦਾਂ ਨੂੰ ਲੱਗਾ ਝਟਕਾ, ਵਿੱਤ ਮੰਤਰੀ ਨੇ ਮਹਿੰਗਾਈ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਦਿੱਲੀ ਵਿਚ 1.25 ਲੱਖ ਕਰੋੜ ਦਾ ਕਾਰੋਬਾਰ
ਕੈਟ ਦੇ ਕੌਮੀ ਪ੍ਰਧਾਨ ਬੀ. ਸੀ. ਭਰਤੀਆ ਅਤੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਇਕੱਲੇ ਦਿੱਲੀ ਵਿਚ ਇਸ ਸੀਜ਼ਨ ਵਿਚ 4 ਲੱਖ ਤੋਂ ਵੱਧ ਵਿਆਹ ਹੋਣ ਦੀ ਉਮੀਦ ਹੈ, ਜਿਸ ਨਾਲ ਲਗਭਗ 1.25 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਸੰਭਾਵਨਾ ਹੈ। ਭਰਤੀਆ ਅਤੇ ਖੰਡੇਲਵਾਲ ਨੇ ਦੱਸਿਆ ਕਿ ਇਕ ਵਿਆਹ ’ਚ ਆਮ ਤੌਰ ’ਤੇ 50 ਫ਼ੀਸਦੀ ਖਰਚਾ ਸਾਮਾਨ ਦੀ ਖਰੀਦ ’ਤੇ ਅਤੇ 50 ਫ਼ੀਸਦੀ ਸੇਵਾਵਾਂ ਦੀ ਖਰੀਦ ’ਤੇ ਕੀਤਾ ਜਾਂਦਾ ਹੈ। ਇਕ ਨਜ਼ਰ ਵਿਚ ਮਾਲ ਖੇਤਰ ਵਿਚ ਵਪਾਰ ਦਾ ਅਨੁਮਾਨਿਤ ਫੀਸਦੀ ਕੱਪੜਾ, ਸਾੜ੍ਹੀ, ਲਹਿੰਗਾ ਅਤੇ ਗਾਰਮੈਂਟਸ ਵਿਚ 10 ਫ਼ੀਸਦੀ, ਗਹਿਣਿਆਂ ਵਿਚ 15 ਫ਼ੀਸਦੀ, ਇਲੈਕਟ੍ਰਾਨਿਕਸ, ਇਲੈਕਟ੍ਰੀਕਲਸ ਅਤੇ ਖਪਤਕਾਰ ਵਸਤਾਂ ’ਚ 5 ਫ਼ੀਸਦੀ, ਡਰਾਈ ਫਰੂਟ, ਫਲਾਂ, ਮਿਠਾਈ ਅਤੇ ਨਮਕੀਨ ’ਚ 5 ਫ਼ੀਸਦੀ, ਅਨਾਜ, ਕਰਿਆਨਾ ਅਤੇ ਸਬਜ਼ੀਆਂ ਵਿਚ 5 ਫ਼ੀਸਦੀ, ਗਿਫਟ ਆਈਟਮਸ ਵਿਚ 4 ਅਤੇ ਬਾਕੀ 6 ਫ਼ੀਸਦੀ ਹੋਰ ਵੰਨ-ਸੁਵੰਨੀਆਂ ਵਸਤਾਂ ’ਚ ਵਪਾਰ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8