ਆਪ੍ਰੇਸ਼ਨ ਕਾਵੇਰੀ: ਸੂਡਾਨ ਤੋਂ ਪਰਤੇ 360 ਭਾਰਤੀ, ਏਅਰਪੋਰਟ 'ਤੇ ਲੱਗੇ "ਭਾਰਤ ਮਾਤਾ ਦੀ ਜੈ" ਦੇ ਨਾਅਰੇ
Thursday, Apr 27, 2023 - 04:44 AM (IST)
ਨਵੀਂ ਦਿੱਲੀ (ਭਾਸ਼ਾ): ਭਾਰਤ ਨੇ ਸੂਡਾਨ ਤੋਂ ਆਪਣੀ ਨਿਕਾਸੀ ਮੁਹਿੰਮ ਤਹਿਤ ਘੱਟੋ-ਘੱਟ 354 ਨਾਗਰਿਕਾਂ ਨੂੰ ਬਾਹਰ ਕੱਢ ਲਿਆ ਹੈ ਤੇ 360 ਭਾਰਤੀਆਂ ਦਾ ਪਹਿਲਾ ਜੱਥਾ ਬੀਤੀ ਰਾਤ ਦਿੱਲੀ ਪਹੁੰਚ ਗਿਆ। ਇਹ ਮੁਹਿੰਮ ਸੂਡਾਨ ਦੀ ਫੌਜ ਤੇ ਅਰਧ-ਸੈਨਿਕ ਬਲਾਂ ਵਿਚਾਲੇ ਕੁੱਝ ਸਮੇਂ ਲਈ ਜਾਰੀ ਸੰਘਰਸ਼-ਵਿਰਾਮ ਦੌਰਾਨ ਚਲਾਇਆ ਜਾ ਰਿਹਾ ਹੈ। ਏਅਰਪੋਰਟ 'ਤੇ ਉਤਰੇ ਭਾਰਤੀਆਂ ਵੱਲੋਂ 'ਭਾਰਤ ਮਾਤਾ ਦੀ ਜੈ', 'ਇੰਡੀਅਨ ਆਰਮੀ ਜ਼ਿੰਦਾਬਾਦ', 'ਪੀ.ਐੱਮ. ਮੋਦੀ ਜ਼ਿੰਦਾਬਾਦ' ਦੇ ਨਾਅਰੇ ਲਗਾਏ ਗਏ।
#WATCH | 'Bharat Mata Ki Jai', Indian Army Zindabad, PM Narendra Modi Zindabad' slogans chanted by Indian nationals as they arrive in Delhi from conflict-torn Sudan. pic.twitter.com/Uird0MSoRx
— ANI (@ANI) April 26, 2023
ਇਹ ਖ਼ਬਰ ਵੀ ਪੜ੍ਹੋ - 6 ਸਾਲ ਦੀ ਮਾਸੂਮ ਬੱਚੀ ਨੇ ਤੋੜੀ ਚੁੱਪੀ, ਕਿਹਾ- "ਕੈਬ ਅੰਕਲ ਕਰ ਰਹੇ 1 ਸਾਲ ਤੋਂ ਜਿਨਸੀ ਸ਼ੋਸ਼ਣ"
ਭਾਰਤੀ ਹਵਾਈ ਫ਼ੌਜ ਦੇ 2 ਜਹਾਜ਼ਾਂ ਜ਼ਰੀਏ ਸੂਡਾਨ ਤੋਂ 256 ਭਾਰਤੀਆਂ ਨੂੰ ਕੱਢਿਆ ਗਿਆ ਹੈ। ਇਸ ਤੋਂ ਪਹਿਲਾਂ ਹਵਾਈ ਫ਼ੌਜ ਦੇ ਜਹਾਜ਼ ਆਈ.ਐੱਨ.ਐੱਸ. ਸੁਮੇਧਾ ਦੇ ਮਾਧਿਅਮ ਤੋਂ ਇਸ ਹਿੰਸਾ ਪ੍ਰਭਾਵਿਤ ਅਫ਼ਰੀਕੀ ਦੇਸ਼ ਤੋਂ 278 ਨਾਗਰਿਕਾਂ ਨੂੰ ਕੱਢਣ ਦੀ ਮੁਹਿੰਮ 'ਆਪ੍ਰੇਸ਼ਨ ਕਾਵੇਰੀ' ਤਹਿਤ ਭਾਰਤ ਨੇ ਜੇੱਦਾਹ ਵਿਚ ਕੰਟਰੋਲ ਰੂਮ ਸਥਾਪਤ ਕੀਤਾ ਹੈ ਜਿੱਥੋਂ ਭਾਰਤੀਆਂ ਨੂੰ ਇੱਥੇ ਲਿਆਉਣਾ ਹੈ। ਇਸ ਮੁਹਿੰਮ ਤਹਿਤ ਸੂਡਾਨ 'ਚ ਫਸੇ ਤਕਰੀਬਨ 3000 ਭਾਰਤੀਆਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਇਹ ਖ਼ਬਰ ਵੀ ਪੜ੍ਹੋ - ਡਿਬਰੂਗੜ੍ਹ ਜੇਲ੍ਹ 'ਚ ਨਜ਼ਰਬੰਦ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਅਸਾਮ ਰਵਾਨਾ, ਸ਼੍ਰੋਮਣੀ ਕਮੇਟੀ ਕਰਵਾਏਗੀ ਮੁਲਾਕਾਤ
ਬੁੱਧਵਾਰ ਰਾਤ ਨੂੰ ਇਕ ਜਹਾਜ਼ ਵਿਚ ਜੇੱਦਾਹ ਤੋਂ ਪਹਿਲਾ ਜੱਥਾ ਦਿੱਲੀ ਪਹੁੰਚਿਆ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕਰ ਇੱਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਉਤਰੇ ਭਾਰਤੀਆਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ, "ਭਾਰਤ ਆਪਣਿਆਂ ਦਾ ਸੁਆਗਤ ਕਰਦਾ ਹੈ। ਆਪ੍ਰੇਸ਼ਨ ਕਾਵੇਰੀ ਤਹਿਤ ਪਹਿਲੀ ਉਡਾਨ ਦਿੱਲੀ ਪਹੁੰਚੀ ਤੇ 360 ਭਾਰਤੀ ਨਾਗਰਿਕ ਆਪਣੀ ਸਰਜ਼ਮੀਂ 'ਤੇ ਉਤਰੇ।"
India welcomes back its own. #OperationKaveri brings 360 Indian Nationals to the homeland as first flight reaches New Delhi. pic.twitter.com/v9pBLmBQ8X
— Dr. S. Jaishankar (@DrSJaishankar) April 26, 2023
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।