ਸਮੂਹਕ ਵਿਆਹ ਸਮਾਰੋਹ ’ਚ 3500 ਜੋੜੇ ਵਿਆਹ ਦੇ ਬੰਧਨ ’ਚ ਬੱਝੇ
Thursday, Mar 18, 2021 - 05:23 PM (IST)
ਲਖਨਊ— ਹੋਲੀ ਦੇ ਤਿਉਹਾਰ ਤੋਂ ਪਹਿਲਾਂ ਰਾਜਧਾਨੀ ਲਖਨਊ ਵਿਚ ਵੀਰਵਾਰ ਨੂੰ ਸਮੂਹਕ ਵਿਆਹ ਪ੍ਰੋਗਰਾਮ ’ਚ ਖੁਸ਼ੀਆਂ ਦੇ ਰੰਗ ਬਿਖੇਰਨ ਅਤੇ 3500 ਤੋਂ ਵਧੇਰੇ ਜੋੜਿਆਂ ਨੇ ਵਿਆਹ ਦੇ ਬੰਧਨ ’ਚ ਬੱਝ ਕੇ ਇਕ ਨਵਾਂ ਰਿਕਾਰਡ ਰਚ ਦਿੱਤਾ। ਪ੍ਰਦੇਸ਼ ਦੇ ਲੇਬਰ ਮੰਤਰੀ ਸਵਾਮੀ ਪ੍ਰਸਾਦ ਮੌਰੀਆ ਵਲੋਂ ‘ਵਿਸ਼ਵ ਰਿਕਾਰਡ’ ਕਰਾਰ ਦਿੱਤੇ ਗਏ ਇਸ ਸਮੂਹਕ ਵਿਆਹ ਦਾ ਆਯੋਜਨ ਵਰਿੰਦਾਵਨ ਇਲਾਕੇ ਵਿਚ ਕੀਤਾ ਗਿਆ।
ਇਸ ਵਿਆਹ ਪ੍ਰੋਗਰਾਮ ਦੇ ਆਯੋਜਨ ਦੌਰਾਨ ਵਿਸ਼ਾਲ ਪੰਡਾਲ ਵਿਚ ਜਿੱਥੇ ਇਕ ਪਾਸੇ ਵੈਦਿਕ ਮੰਤਰਾਂ ਦਾ ਉੱਚਾਰਨ ਹੋ ਰਿਹਾ ਸੀ, ਉੱਥੇ ਹੀ ਦੂਜੇ ਪਾਸੇ ਕਾਜ਼ੀ ਨਿਕਾਹ ਦੀਆਂ ਦੁਆਵਾਂ ਪੜ੍ਹ ਰਹੇ ਸਨ। ਸਮੂਹਕ ਵਿਆਹ ਪ੍ਰੋਗਰਾਮ ਦਾ ਆਯੋਜਨ ਸੂਬਾ ਸਰਕਾਰ ਵਲੋਂ ਗਰੀਬ ਮਜ਼ਦੂਰਾਂ ਅਤੇ ਆਰਥਿਕ ਰੂਪ ਤੋਂ ਕਮਜ਼ੋਰ ਰੂਪ ਤੋਂ ਕਮਜ਼ੋਰ ਵਰਗਾਂ ਦੇ ਕਲਿਆਣ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਅਤੇ ਪ੍ਰੋਗਰਾਮਾਂ ਤਹਿਤ ਕੀਤਾ ਗਿਆ ਸੀ। ਇਸ ਵਿਚ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਖ਼ੁਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਮੌਜੂਦ ਸਨ।
ਮੁੱਖ ਮੰਤਰੀ ਨੇ ਇਸ ਮੌਕੇ ’ਤੇ ਮਜ਼ਦੂਰ ਪਰਿਵਾਰਾਂ ਦੇ 3507 ਨਵੇਂ ਵਿਆਹੇ ਜੋੜਿਆਂ ਨੂੰ ਪ੍ਰਦੇਸ਼ ਸਰਕਾਰ ਵਲੋਂ ਵਧਾਈ ਦਿੰਦੇ ਹੋਏ ਕਿਹਾ ਕਿ ਮਜ਼ਦੂਰ ਰਾਸ਼ਟਰ ਦਾ ਨਿਰਮਾਤਾ ਹੈ ਅਤੇ ਉਸ ਦੇ ਸੁੱਖ-ਦੁੱਖ ’ਚ ਸਹਿਯੋਗੀ ਬਣਨਾ ਕਿਸੇ ਵੀ ਲੋਕ ਕਲਿਆਣਕਾਰੀ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ। ਪ੍ਰਦੇਸ਼ ਵਿਚ ਸਮੂਹਕ ਵਿਆਹ ਯੋਜਨਾ ਤਹਿਤ ਹੁਣ ਤੱਕ ਲੱਗਭਗ ਪੌਣੇ ਦੋ ਲੱਖ ਗਰੀਬ ਕੰਨਿਆਵਾਂ ਦਾ ਵਿਆਹ ਸੰਪੰਨ ਹੋਇਆ ਹੈ।