35 ਪ੍ਰਾਈਵੇਟ ਲੈਬ ਨੂੰ ਮਿਲੀ ਕੋਰੋਨਾ ਟੈਸਟ ਦੀ ਮਨਜ਼ੂਰੀ, ਦੇਖੋ ਪੂਰੀ ਲਿਸਟ

03/27/2020 3:03:36 AM

ਨਵੀਂ ਦਿੱਲੀ — ਦੇਸ਼ 'ਚ ਲਗਾਤਾਰ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦੇ ਹੋਏ ਆਈ.ਸੀ.ਐੱਮ.ਆਰ. ਨੇ ਇਕ ਵੱਡਾ ਫੈਸਲਾ ਲਿਆ ਹੈ। ਸਰਕਾਰ ਵੱਲੋਂ ਲੋਕਾਂ 'ਚ ਕੋਰੋਨਾ ਦੀ ਜਾਂਚ ਲਈ 35 ਪ੍ਰਾਈਵੇਟ ਟੈਸਟ ਲੈਬਾਂ ਦੀ ਜਾਂਚ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਜਲਦ ਅਤੇ ਵੱਡੇ ਪੱਧਰ 'ਤੇ ਕੋਰੋਨਾ ਵਾਇਰਸ ਦੀ ਪਛਾਣ 'ਚ ਮਦਦ ਮਿਲੇਗੀ। ਫਿਲਹਾਲ ਦੇਸ਼ 'ਚ 118 ਸਰਕਾਰੀ ਲੈਬਾਂ ਆਈ.ਸੀ.ਐੱਮ.ਆਰ. ਦੇ ਤਹਿਤ ਕੋਰੋਨਾ ਵਾਇਰਸ ਦੀ ਟੈਸਟਿੰਗ ਕਰ ਰਹੀਆਂ ਹਨ।
ਇਸ ਟੈਸਟਿੰਗ ਲੈਬ ਨੈੱਟਵਰਕ ਦੇ ਜ਼ਰੀਏ ਇਕ ਦਿਨ 'ਚ 12 ਹਜ਼ਾਰ ਸੈਂਪਲ ਲਏ ਜਾ ਰਹੇ ਹਨ। ਉਥੇ ਹੀ 22 ਨਵੀਂ ਪ੍ਰਾਈਵੇਟ ਲੈਬਾਂ ਅਤੇ ਕਰੀਬ 15,000 ਕਲੈਕਸ਼ਨ ਸੈਂਟਰਸ ਆਈ.ਸੀ.ਐੱਮ.ਆਰ. ਦੇ ਤਹਿਤ ਰਜਿਸਟਰ ਕੀਤੇ ਗਏ ਹਨ। ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਜਲਦ ਤੋਂ ਜਲਦ ਪਤਾ ਲਗਾਉਣ ਲਈ ਕੇਂਦਰੀ ਸਿਹਤ ਮੰਤਰਾਲਾ ਨੇ 17 ਮਾਰਚ ਨੂੰ ਪ੍ਰਾਈਵੇਟ ਪੈਥੋਲਾਜੀ ਲੈਬਸ ਨੂੰ ਕੋਰੋਨਾ ਦੀ ਜਾਂਚ ਕਰਨ ਦੀ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਸੀ। ਕਰੀਬ 60 ਮਾਨਤਾ ਪ੍ਰਾਪਤ ਪ੍ਰਾਈਵੇਟ ਲੈਬਾਂ ਨੂੰ ਜਲਦ ਹੀ ਟੈਸਟ ਕਰਵਾਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਅਧਿਕਾਰੀ ਨੇ ਕਿਹਾ ਕਿ ਅਸੀਂ ਅਜਿਹੇ ਲੈਬਾਂ ਦੇ ਨਾਂ ਤੈਅ ਕਰਨ ਜਾ ਰਹੇ ਹਾਂ। ਇਸ ਨੂੰ ਲੈ ਕੇ ਕੰਮ ਤੇਜੀ ਨਾਲ ਚੱਲ ਰਿਹਾ ਹੈ। ਕੋਵਿਡ-19 ਲਈ ਸਰਕਾਰੀ ਲੈਬਾਂ 'ਚ ਮੁਫਤ ਜਾਂਚ ਕੀਤੀ ਜਾ ਰਹੀ ਹੈ। ਆਈ.ਸੀ.ਐੱਮ.ਆਰ. ਦੇ ਦਿਸ਼ਾ ਨਿਰਦੇਸ਼ਾਂ 'ਚ ਜਾਂਚ ਦੀ ਦਰ 4500 ਰੁਪਏ ਤੋਂ ਜ਼ਿਆਦਾ ਨਹੀਂ ਲੈਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ 'ਚ ਸ਼ੱਕੀ ਮਾਮਲੇ ਦੇ 1500 ਰੁਪਏ ਦੀ ਸਕ੍ਰੀਨਿੰਗ ਜਾਂਚ ਅਤੇ ਪੁਸ਼ਟੀ ਜਾਂਚ ਲਈ ਹੋਰ 3,000 ਰੁਪਏ ਵੀ ਸ਼ਾਮਲ ਹਨ।

ਦਿੱਲੀ : 5 ਲੈਬ
1. ਡਾ. ਲਾਲ ਪੈਥਲੈਬ, ਬਲਾਕ ਈ, ਸੈਕਟਰ 18 ਰੋਹਿਣੀ
2. ਡਾ. ਡੈਂਗਸ ਲੈਬ, ਸੀ-2/1 ਸਫਦਰਗੰਜ ਡਿਵੈਲਪਮੈਂਟ ਏਰੀਆ, ਨਵੀਂ ਦਿੱਲੀ
3. ਲੈਬੋਰਟਰੀ ਸਰਵਿਸਿਜ਼, ਇੰਦਰਪ੍ਰਸਥ ਅਪੋਲੋ ਹਸਪਤਾਲ, ਸਰਿਤਾ ਵਿਹਾਰ
4. ਮੈਕਸ ਲੈਬ, ਮੈਕਸ ਸੁਪਰਸਪੈਸ਼ਲਿਟੀ ਹਸਪਤਾਲ, ਸਾਕੇਤ
5. ਸਰ ਗੰਗਾਰਾਮ ਹਸਪਤਾਲ ਕਲੀਨਿਕ ਲੈਬ ਸਰਵਿਸਿਜ਼, ਸਰ ਗੰਗਾਰਾਮ ਹਸਪਤਾਲ

ਮਹਾਰਾਸ਼ਟਰ : 9 ਲੈਬ
1. ਥਾਇਰੋਕੇਅਰ ਟੈਕਨਾਲਾਜੀ ਲਿਮਟਿਡ. ਡੀ 37/1, ਟੀ.ਸੀ.ਸੀ. ਐੱਮ.ਆਈ.ਡੀ.ਸੀ., ਤੁਰਭੇ, ਨਵੀਂ ਮੁੰਬਈ
2. ਸਬ ਅਰਬਨ ਡਾਇਗ੍ਰੇਸਟਿਕਸ (ਇੰਡੀਆ) ਪ੍ਰਾਈਵੇਟ ਲਿਮਟਿਡ, ਸਨਸ਼ਾਇਨ ਬਿਲਡਿੰਗ, ਅੰਧੇਰੀ (ਵੇਸਟ), ਮੁੰਬਈ
3. ਮੈਟਰੋਪੋਲਿਸ ਹੈਲਥਕੇਅਰ ਲਿਮਟਿਡ, ਯੂਨਿਟ ਨੰ 409-416, ਚੌਥੀ ਮੰਜਿਲ, ਕਮਰਸ਼ੀਅਲ ਬਿਲਡਿੰਗ-1, ਕੋਹਿਨੂਰ ਮਾਲ, ਮੁੰਬਈ
4. ਸਰ ਐੱਚ.ਐੱਨ. ਰਿਲਾਇੰਸ ਫਾਊਂਡੇਸ਼ਨ ਐਂਡ ਰਿਸਰਚ ਸੈਂਟਰ, ਮਾਲਿਕਿਊਲਰ ਮੈਡਿਸਿਨ, ਰਿਲਾਇੰਸ ਲਾਇਫ ਸਾਇੰਸਜ਼, ਪ੍ਰਾਈਵੇਟ ਲਿਮਟਿਡ, ਆਰ-282, ਟੀ.ਸੀ.ਸੀ. ਉਦਯੋਗਿ ਖੇਤਰ, ਰਬਾਲੇ, ਨਵੀਂ ਮੁੰਬਈ
5. ਐੱਸ.ਆਰ.ਐਲ. ਲਿਮਟਿਡ, ਪ੍ਰਾਇਮ ਸਕਵਾਇਰ ਬਿਲਡਿੰਗ, ਪਲਾਟ ਨੰ 1, ਗਾਵੜੀ ਇੰਡਸਟ੍ਰਿਅਲ ਏਰੀਆ, ਐੱਸ.ਵੀ. ਰੋਡ, ਗੋਰੇਗਾਓ, ਮੁੰਬਈ
6. ਏ.ਜੀ. ਡਾਇਗਰੋਸਟਿਕਸ ਪ੍ਰਾ. ਲਿਮਟਿਡ ਨਯੰਤਾਰਾ ਬਿਲਡਿੰਗ, ਠਾਣੇ
7. ਕੋਕਿਲਾਬੇਨ ਧੀਰੂਬਾਈ ਅੰਬਾਨੀ ਹਸਪਤਾਲ ਲੈਬ, ਮੁੰਬਈ
8. ਇੰਫੈਕਸਨ ਲੈਬ ਪ੍ਰਾ. ਲਿਮਟਿਡ ਵਾਗਲੇ ਇੰਡਸਟ੍ਰਿਅਲ ਅਸਟੇਟ, ਠਾਣੇ
9. ਆਈਜੇਨੇਟਿਕ ਡਾਇਗਨੋਸਟਿਕ ਪ੍ਰਾ. ਲਿਮਟਿਡ ਅੰਧੇਰੀ, ਮੁੰਬਈ

ਤੇਲੰਗਾਨਾ : 5 ਲੈਬ
1. ਲੈਬੋਰਟਰੀ ਸਰਵਿਸਿਜ਼, ਅਪੋਲੋ ਹਸਪਤਾਲ, 6 ਫਲੋਰ, ਹੈਦਰਾਬਾਦ
2. ਵਿਜਯਾ ਡਾਇਗਨੋਸਟਿਕ ਸੈਂਟਰ ਲਿ.ਮਿ. ਹੈਦਰਾਬਾਦ
3. ਵਿਮਤਾ ਲੈਬਸ, ਫੇਜ਼-2., ਆਈ.ਡੀ.ਏ. ਚੇਰਲਾਪੱਲੀ, ਹੈਦਰਾਬਾਦ
4. ਅਪੋਲੋ ਹੈਲਥ ਐਂਡ ਲਾਈਫ ਸਟਾਇਲ ਲਿ. ਬੋਵਲ ਪੱਲੀ, ਸਿਕੰਦਰਾਬਾਦ

ਗੁਜਰਾਤ : 4 ਲੈਬ
1. ਯੂਨਿਪੈਥ ਸਪੈਸ਼ੀਅਲਿਟੀ ਲੈਬੋਰਟੇਰੀ ਲਿਮਟਿਡ, 102 ਸਨੋਮਾ ਪਲਾਜਾ, ਪਰਿਮਲ ਗਾਰਡਨ ਦੇ ਸਾਹਮਣੇ ਐਲਿਸਬ੍ਰਿਜ, ਅਹਿਮਦਾਬਾਦ
2. ਸੁਪ੍ਰਾਟੇਕ ਮਾਇਕ੍ਰੋਪੈਥ ਲੈਬ ਐਂਡ ਰਿਸਰਚ ਇੰਸਟੀਚਿਊਟ ਪ੍ਰਾ. ਲਿ. ਕੇਦਾਰ, ਅਹਿਮਦਾਬਾਦ
3. ਐੱਸ.ਐੱਨ. ਜੈਨਲੈਬ, ਨਾਨਪੁਰਾ ਸੂਰਤ
4. ਪੈਂਗੇਨਾਮਿਕਸ ਇੰਟਰਨੈਸ਼ਨਲ ਪ੍ਰਾ. ਲਿ. ਐਲਿਜ਼ ਬ੍ਰਿਜ਼, ਅਹਿਮਦਾਬਾਦ

ਤਾਮਿਲਨਾਡੂ : 4 ਲੈਬ
1. ਡਿਪਾਰਟਮੈਂਟ ਆਫ ਕਲੀਨਿਕ ਵਾਇਰੋਲਾਜੀ, ਸੀ.ਐੱਮ.ਸੀ. ਵੇੱਲੋਰ
2. ਡਿਪਾਰਟਮੈਂਟ ਆਫ ਲੈਬ, ਸਰਵਿਸਿਜ਼, ਅਪੋਲੋ ਹਸਪਤਾਲ, ਚੇੱਨਈ
3. ਨਿਊਬਰਗ ਏਹਰਲਿਕ ਲੈਬ, 46-48 ਬਾਲਾਜੀ ਨਗਰ, ਚੇੱਨਈ
4. ਸ਼੍ਰੀ ਰਾਮਚੰਦਰ ਮੈਡੀਕਲ ਕਾਲਜ ਐਂਡ ਰਿਸਰਚ ਇੰਸਟੀਚਿਊਟ, ਪੋਰੂਰ, ਚੇੱਨਈ

ਹਰਿਆਣਾ : 3 ਲੈਬ
1. ਸਟ੍ਰੈਡੇਡ ਲਾਈਫ ਸਾਇਸੰਸ, ਏ-17, ਸੈਕਟਰ 34, ਗੁਰੂਗ੍ਰਾਮ
2. ਐੱਸ.ਆਰ.ਐੱਲ. ਲਿਮਟਿਡ, ਜੀ.ਪੀ. 26, ਸੈਕਟਰ 18, ਗੁਰੂਗ੍ਰਾਮ
3. ਮਾਰਡਨ ਡਾਇਗਨੋਸਟਿਕ ਐਂਡ ਰਿਸਰਚ ਸੈਂਟਰ, ਜਵਾਹਰ ਨਗਰ, ਗੁਰੂਗ੍ਰਾਮ

ਕਰਨਾਟਕ : 2 ਲੈਬ
1. ਨੂਬਰਗ ਆਨੰਦ ਰਿਫਰੈਂਸ ਲੈਬੋਰਟਰੀ, ਆਨੰਦ ਟਾਵਰ, 54 ਬਾਰਿੰਗ ਹਸਪਤਾਲ ਰੋਡ. ਬੈਂਗਲੁਰੂ
2. ਸੈਨਸਾਇਟ ਟੈਕਨਾਲਾਜੀ, ਸ਼੍ਰੀ ਸ਼ੰਕਰਾ ਰਿਸਰਚ ਸੈਂਟਰ ਬੈਂਗਲੁਰੂ

ਓਡੀਸ਼ਾ : 1 ਲੈਬ
1. ਡਿਪਾਰਟਮੈਂਟ ਆਫ ਲੈਬ ਸਰਵਿਸਿਜ਼, ਅਪੋਲੋ ਹਸਪਤਾਲ, ਭੁਵਨੇਸ਼ਵਰ

ਪੱਛਮੀ ਬੰਗਾਲ : 1 ਲੈਬ
1. ਅਪੋਲੋ ਗਲੇਨੀਗਲਸ ਹਸਪਤਾਲ, ਕੈਨਾਲ ਸਰਕੁਲਰ ਰੋਡ, ਕੋਲਕਾਤਾ


Inder Prajapati

Content Editor

Related News