ਪਾਲਘਰ ਮੌਬ ਲਿੰਚਿੰਗ, 35 ਪੁਲਸ ਕਰਮਚਾਰੀਆਂ ਦਾ ਹੋਇਆ ਤਬਾਦਲਾ
Wednesday, Apr 29, 2020 - 12:27 PM (IST)
ਪਾਲਘਰ-ਮਹਾਰਾਸ਼ਟਰ ਦੇ ਪਾਲਘਰ 'ਚ 2 ਸਾਧੂਆਂ ਸਮੇਤ 3 ਲੋਕਾਂ ਦੀ ਮੌਬ ਲਿਚਿੰਗ ਮਾਮਲੇ 'ਚ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਘਟਨਾ ਨਾਲ ਸਬੰਧਿਤ ਕਾਸਾ ਪੁਲਸ ਸਟੇਸ਼ਨ ਦੇ 35 ਪੁਲਸ ਕਰਮਚਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਮਹਾਰਾਸ਼ਟਰ 'ਚ ਪਾਲਘਰ ਦੇ ਗੜਚਿੰਚਲੇ ਪਿੰਡ 'ਚ 2 ਸਾਧੂਆਂ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ ਸੀ। ਲਾਕਡਾਊਨ ਦੌਰਾਨ ਇਹ 2 ਸਾਧੂਆਂ ਸਮੇਤ 1 ਡਰਾਈਵਰ ਸੂਰਤ (ਗੁਜਰਾਤ) 'ਚ ਆਪਣੇ ਕਿਸੇ ਨਜ਼ਦੀਕੀ ਦੇ ਅੰਤਿਮ ਸੰਸਕਾਰ 'ਚ ਹਿੱਸਾ ਲੈਣ ਲਈ ਜਾ ਰਹੇ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਉਸ ਸਮੇਂ ਪੁਲਸ ਦੇ ਕੁਝ ਜਵਾਨ ਉੱਥੇ ਮੌਜੂਦ ਸੀ। ਜਾਂਚ 'ਚ ਪੁਲਸ ਦੀ ਲਾਪਰਵਾਹੀ ਸਾਹਮਣੇ ਆਈ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਇਨ੍ਹਾਂ 3 ਲੋਕਾਂ ਦੀ ਕੁੱਟਮਾਰ ਕਰਕੇ ਮਾਰ ਦੇਣ ਦੀ ਘਟਨਾ ਦੀ ਪੂਰੇ ਦੇਸ਼ 'ਚ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਸੀ.ਆਈ.ਡੀ. ਕਰ ਰਹੀ ਹੈ।
ਗ੍ਰਹਿ ਮੰਤਰੀ ਨੇ ਜਾਰੀ ਕੀਤੀ ਦੋਸ਼ੀਆਂ ਦੀ ਲਿਸਟ-
ਕੁਝ ਲੋਕਾਂ ਨੇ ਇਸ ਘਟਨਾ ਨੂੰ ਸੰਪਰਦਾਇਕ ਵੀ ਦੱਸਿਆ ਪਰ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਇਸ ਮਾਮਲੇ ਨਾਲ ਜੁੜੇ 101 ਦੋਸ਼ੀਆਂ ਦੇ ਨਾਂ ਵੀ ਜ਼ਾਹਿਰ ਕੀਤੇ ਹਨ।