33 ਅਧਿਆਪਕ ਕੀਤੇ ਗਏ ਬਰਖ਼ਾਸਤ, ਜਾਣੋ ਕੀ ਰਹੀ ਵਜ੍ਹਾ
Saturday, Mar 22, 2025 - 02:57 PM (IST)

ਗੋਪਾਲਗੰਜ- 33 ਅਧਿਆਪਕਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਅਧਿਆਪਕਾਂ ਨੂੰ ਬਰਖ਼ਾਸਤ ਕਰਨ ਦਾ ਮਾਮਲਾ ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਹਾਈ ਕੋਰਟ ਵਲੋਂ ਉਨ੍ਹਾਂ ਦੀਆਂ ਅਨਿਯਮਿਤ ਨਿਯੁਕਤੀਆਂ ਬਾਰੇ ਸੂਬਾ ਅਪੀਲੀ ਅਥਾਰਟੀ ਦੇ ਫ਼ੈਸਲੇ ਨੂੰ ਬਰਕਰਾਰ ਰੱਖਣ ਮਗਰੋਂ ਅਧਿਆਪਕਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਸੌਰਭ ਕਤਲਕਾਂਡ: ਪ੍ਰੇਮੀ ਸਾਹਿਲ ਦੇ ਕਮਰੇ ਦੇ ਅੰਦਰਲੇ ਭਿਆਨਕ ਰਾਜ਼, ਪੜ੍ਹ ਹੋਵੋਗੇ ਹੈਰਾਨ
ਕਿਉਂ ਕੀਤਾ ਗਿਆ ਅਧਿਆਪਕਾਂ ਨੂੰ ਬਰਖ਼ਾਸਤ
ਅਧਿਆਪਕਾਂ ਨੂੰ ਉਨ੍ਹਾਂ ਅਹੁਦਿਆਂ 'ਤੇ ਨਿਯੁਕਤ ਕੀਤਾ ਗਿਆ ਸੀ ਜਿਨ੍ਹਾਂ ਨੂੰ ਪਿਛਲੇ ਨਿਯੁਕਤੀਆਂ ਦੇ ਅਸਤੀਫਾ ਦੇਣ ਜਾਂ ਉਨ੍ਹਾਂ ਦੀ ਮੌਤ ਤੋਂ ਬਾਅਦ ਅਧਿਕਾਰਤ ਤੌਰ 'ਤੇ ਖਾਲੀ ਘੋਸ਼ਿਤ ਨਹੀਂ ਕੀਤਾ ਗਿਆ ਸੀ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀ. ਈ. ਓ) ਯੋਗੇਸ਼ ਕੁਮਾਰ ਮੁਤਾਬਕ ਕੁਝ ਅਧਿਆਪਨ ਅਹੁਦਿਆਂ ਨੂੰ ਰਸਮੀ ਤੌਰ 'ਤੇ ਖਾਲੀ ਘੋਸ਼ਿਤ ਨਹੀਂ ਕੀਤਾ ਗਿਆ ਸੀ, ਜਿੱਥੇ ਅਸਲ ਮੌਜੂਦਾ ਅਹੁਦੇਦਾਰਾਂ ਦੀ ਮੌਤ ਹੋ ਗਈ ਸੀ ਜਾਂ 2010 ਤੋਂ ਬਾਅਦ ਅਸਤੀਫਾ ਦੇ ਦਿੱਤਾ ਗਿਆ ਸੀ। ਹਾਲਾਂਕਿ ਜ਼ਿਲ੍ਹਾ ਅਪੀਲੀ ਅਥਾਰਟੀ ਨੇ ਬਾਅਦ ਵਿਚ ਇਨ੍ਹਾਂ ਅਹੁਦਿਆਂ ਨੂੰ ਖਾਲੀ ਐਲਾਨ ਕੀਤਾ ਅਤੇ 33 ਅਧਿਆਪਕਾਂ ਦੀ ਨਿਯੁਕਤੀ ਕੀਤੀ।
ਇਹ ਵੀ ਪੜ੍ਹੋ- ਹੁਣ ਜ਼ਮੀਨ ਦੀ ਰਜਿਸਟਰੀ ਹੋਵੇਗੀ ਆਸਾਨ, ਸਰਕਾਰ ਨੇ ਬਦਲਿਆ ਨਿਯਮ
2010 ਤੋਂ ਬਾਅਦ ਕੁਝ ਸੀਟਾਂ ਜਿਨ੍ਹਾਂ ਦੇ ਪ੍ਰਧਾਨ ਅਧਿਆਪਕ ਜਾਂ ਤਾਂ ਮਰ ਗਏ ਸਨ ਜਾਂ ਅਸਤੀਫਾ ਦੇ ਦਿੱਤਾ ਗਿਆ ਸੀ, ਉਨ੍ਹਾਂ ਸੀਟਾਂ ਨੂੰ ਖਾਲੀ ਨਹੀਂ ਐਲਾਨਿਆ ਗਿਆ ਸੀ। ਹਾਲਾਂਕਿ ਜ਼ਿਲ੍ਹਾ ਅਪੀਲੀ ਅਥਾਰਟੀ ਨੇ ਇਨ੍ਹਾਂ ਸੀਟਾਂ ਨੂੰ ਖਾਲੀ ਐਲਾਨ ਕਰ ਦਿੱਤਾ ਅਤੇ ਇਨ੍ਹਾਂ (33) ਅਧਿਆਪਕਾਂ ਨੂੰ ਉਨ੍ਹਾਂ ਸੀਟਾਂ 'ਤੇ ਨਿਯੁਕਤ ਕੀਤਾ। ਇਸ ਹੁਕਮ ਦੇ ਵਿਰੁੱਧ ਅਸੀਂ ਸੂਬਾਈ ਅਪੀਲੀ ਅਥਾਰਟੀ ਕੋਲ ਗਏ, ਜਿਸ ਨੇ ਹੁਕਮ ਦਿੱਤਾ ਕਿ ਇਨ੍ਹਾਂ ਅਧਿਆਪਕਾਂ ਨੂੰ ਨੌਕਰੀ ਤੋਂ ਸੇਵਾ ਮੁਕਤ ਕੀਤਾ ਜਾਵੇ ਅਤੇ ਉਨ੍ਹਾਂ ਦੀ ਤਨਖਾਹ ਦੇ ਰੂਪ ਵਿਚ ਦਿੱਤੀ ਗਈ ਰਾਸ਼ੀ ਵਸੂਲ ਕੀਤੀ ਜਾਵੇ। ਇਹ ਅਧਿਆਪਕ ਸਟੇਟ ਅਪੀਲੀ ਅਥਾਰਟੀ ਦੇ ਹੁਕਮਾਂ ਖ਼ਿਲਾਫ਼ ਹਾਈ ਕੋਰਟ ਗਏ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8