ਦਿੱਲੀ-NCR ''ਚ 32 ਫ਼ੀਸਦੀ ਪਰਿਵਾਰ ਦੀਵਾਲੀ ''ਤੇ ਪਟਾਕੇ ਚਲਾਉਣ ਦੀ ਬਣਾ ਰਹੇ ਹਨ ਯੋਜਨਾ

Monday, Nov 06, 2023 - 05:05 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ-ਐੱਨ.ਸੀ.ਆਰ. ਦੇ ਕਰੀਬ 32 ਫ਼ੀਸਦੀ ਪਰਿਵਾਰ ਦੀਵਾਲੀ 'ਤੇ ਪਟਾਕੇ ਚਲਾਉਣ ਦੀ ਯੋਜਨਾ ਬਣਾ ਰਹੇ ਹਨ, ਜਦੋਂ ਕਿ 43 ਫ਼ੀਸਦੀ ਪਰਿਵਾਰ ਅਜਿਹੇ ਹਨ, ਜੋ ਪ੍ਰਦੂਸ਼ਣ ਨੂੰ ਲੈ ਕੇ ਚਿੰਤਤ ਹਨ ਅਤੇ ਇਸ ਲਈ ਪਟਾਕਿਆਂ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ। ਇਹ ਖ਼ੁਲਾਸਾ ਸੋਸ਼ਲ ਮੀਡੀਆ ਮੰਚ 'ਤੇ ਕੀਤੇ ਗਏ ਸਰਵੇਖਣ 'ਚ ਹੋਇਆ ਹੈ। 'ਲੋਕਲ ਸਰਕਿਲਸ' ਵਲੋਂ ਦਿੱਲੀ, ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਫਰੀਦਾਬਾਦ ਦੇ 9 ਹਜ਼ਾਰ ਲੋਕਾਂ 'ਤੇ ਕੀਤੇ ਗਏ ਸਰਵੇਖਣ ਅਨੁਸਾਰ ਦਿੱਲੀ-ਐੱਨ.ਸੀ.ਆਰ. ਦੇ 32 ਫ਼ੀਸਦੀ ਪਰਿਵਾਰ ਅਜਿਹੇ ਹਨ, ਜੋ ਪਟਾਕਿਆਂ ਦੀ ਵਿਕਰੀ ਅਤੇ ਇਸਤੇਮਾਲ 'ਤੇ ਲੱਗੀ ਰੋਕ ਦੇ ਬਾਵਜੂਦ ਸੰਭਵ ਹੈ ਕਿ ਪਟਾਕੇ ਚਲਾਉਣ। ਦਿੱਲੀ-ਐੱਨ.ਸੀ.ਆਰ. 'ਚ ਸੋਮਵਾਰ ਸਵੇਰੇ ਪ੍ਰਦੂਸ਼ਣ ਦਾ ਪੱਧਰ ਸਰਕਾਰ ਵਲੋਂ ਤੈਅ ਸੁਰੱਖਿਅਤ ਹੱਦ ਤੋਂ 7 ਤੋਂ 8 ਗੁਣਾ ਤੱਕ ਵੱਧ ਰਿਹਾ ਅਤੇ ਲਗਾਤਾਰ 7ਵੇਂ ਦਿਨ ਵਾਤਾਵਰਣ 'ਚ ਜ਼ਹਿਰੀਲੀ ਧੁੰਦ ਛਾਈ ਰਹੀ।

ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, 80 ਹਜ਼ਾਰ ਮੁਲਾਜ਼ਮਾਂ ਨੂੰ ਮਿਲੇਗਾ 7-7 ਹਜ਼ਾਰ ਰੁਪਏ ਬੋਨਸ

ਸਰਵੇਖਣ ਅਨੁਸਾਰ, ਅਧਿਐਨ 'ਚ ਸ਼ਾਮਲ ਕਈ ਵਾਸੀਆਂ ਦਾ ਮੰਨਣਾ ਹੈ ਕਿ ਗੁਆਂਢੀ ਸੂਬਿਆਂ 'ਚ ਸਾੜੀ ਜਾ ਰਹੀ ਪਰਾਲੀ ਅਕਤੂਬਰ ਦੇ ਆਖ਼ਿਰ ਤੋਂ ਨਵੰਬਰ ਦੇ ਸ਼ੁਰੂਆਤ 'ਚ ਦਿੱਲੀ-ਐੱਨ.ਸੀ.ਆਰ. 'ਚ ਪ੍ਰਦੂਸ਼ਣ ਦਾ ਕਾਰਨ ਹੈ। ਰਿਪੋਰਟ 'ਚ ਕਿਹਾ ਗਿਆ,''ਖ਼ਬਰਾਂ ਅਨੁਸਾਰ ਗੁਆਂਢੀ ਰਾਜਾਂ, ਹਰਿਆਣਾ ਅਤੇ ਉੱਤਰ ਪ੍ਰਦੇਸ਼ 'ਚ ਪਟਾਕਿਆਂ ਦੀ ਵਿਕਰੀ 'ਤੇ ਰੋਕ ਨਹੀਂ ਹੈ। ਪਿਛਲੇ ਕੁਝ ਸਾਲਾਂ ਤੋਂ ਦਿੱਲੀ ਦੇ ਵਾਸੀ ਇਨ੍ਹਾਂ ਸੂਬਿਆਂ ਤੋਂ ਪਟਾਕਿਆਂ ਦੀ ਖ਼ਰੀਦ ਕਰ ਰਹੇ ਹਨ।'' ਸਰਵੇਖਣ ਰਿਪੋਰਟ ਅਨੁਸਾਰ ਮੌਜੂਦਾ ਸਥਿਤੀ ਪ੍ਰਸ਼ਾਸਨ ਲਈ ਚੁਣੌਤੀਪੂਰਨ ਹੈ, ਕਿਉਂਕਿ ਉਹ ਗੁਆਂਢੀ ਸੂਬਿਆਂ 'ਚ ਪਰਾਲੀ ਸਾੜਨ ਦਾ ਲੰਬੇ ਸਮੇਂ ਤੋਂ ਹੱਲ ਲੱਭਣ 'ਚ ਅਸਮਰੱਥ ਹੈ ਜੋ ਇਕ ਦਹਾਕੇ ਤੋਂ ਉਨ੍ਹਾਂ ਦੀ ਭਰੋਸੇਯੋਗਤਾ ਨੂੰ ਪ੍ਰਭਾਵਿਤ ਕਰ ਰਹੀ ਹੈ।'' ਰਿਪੋਰਟ 'ਚ ਕਿਹਾ ਗਿਆ,''ਅਜਿਹੇ 'ਚ ਪਟਾਕਿਆਂ 'ਤੇ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਜਾਗਰੂਕਤਾ ਮੁਹਿੰਮ ਦਾ ਵਿਸਥਾਰ ਕਰਨਾ ਜ਼ਰੂਰੀ ਹੈ ਤਾਂ ਕਿ ਇਸ ਪਰਾਲੀ ਅਤੇ ਪਟਾਕੇ ਚਲਾਉਣ ਨੂੰ ਕੰਟਰੋਲ ਕੀਤਾ ਜਾ ਸਕੇ।'' 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News