2 ਵਾਹਨਾਂ ''ਚੋਂ 32 ਲੱਖ ਦੀ ਨਾਜਾਇਜ਼ ਸ਼ਰਾਬ ਬਰਾਮਦ
Wednesday, Aug 09, 2017 - 07:46 PM (IST)
ਜੌਨਪੁਰ— ਉਤਰ-ਪ੍ਰਦੇਸ਼ ਦੀ ਜੌਨਪੁਰ ਜ਼ਿਲਾ ਪੁਲਸ ਨੇ ਖੇਤਾਸਰਾਏ ਖੇਤਰ 'ਚੋਂ ਬੁੱਧਵਾਰ ਨੂੰ 936 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ। ਬਰਾਮਦ ਸ਼ਰਾਬ ਦੀ ਕੀਮਤ ਕਰੀਬ 32 ਲੱਖ ਰੁਪਏ ਦੱਸੀ ਗਈ ਹੈ ਜਦਕਿ ਸ਼ਰਾਬ ਤਸਕਰ ਫਰਾਰ ਹੋ ਗਏ। ਪੁਲਸ ਇੰਚਾਰਜ ਸ਼ੈਲੇਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਜੌਨਪੁਰ ਅਤੇ ਆਜਮਗੜ੍ਹ 'ਚ ਮੱਧ ਪ੍ਰਦੇਸ਼ ਦੀ ਬਣੀ ਨਕਲੀ ਸ਼ਰਾਬ ਵੇਚਣ ਲਈ ਲਿਆਈ ਜਾ ਰਹੀ ਹੈ। ਸੂਚਨਾ 'ਤੇ ਦੋਸ਼ ਸਾਖਾ ਦੀ ਟੀਮ ਦੇ ਇੰਚਾਰਜ ਸ਼ਸ਼ੀ ਚੰਦ ਚੌਧਰੀ, ਸਿਕਾਰਾ ਦੇ ਥਾਣਾ ਇੰਚਾਰਜ ਵਿਸ਼ਵਨਾਥ ਯਾਦਵ ਅਤੇ ਖੇਤਾਸਰਾਏ ਪ੍ਰਧਾਨ ਅਨਿਲ ਸਿੰਘ ਨੇ ਦੀਦਾਰਗੰਜ ਖੇਤਾਸਰਾਏ ਸੀਮਾ 'ਤੇ ਜੈਗਹਾ ਇੰਟਰ ਕਾਲਜ ਨੇੜੇ ਸ਼ਰਾਬ ਨਾਲ ਲੱਦੇ ਵਾਹਨਾਂ ਨੂੰ ਆਉਂਦੇ ਦੇਖ ਰੁਕਣ ਦਾ ਸੰਕੇਤ ਦਿੱਤਾ ਤਾਂ ਇਸ ਦੌਰਾਨ ਪੁਲਸ ਨੂੰ ਦੇਖ ਦੋਵੇ ਚਾਲਕ ਆਪਣੀ ਗੱਡੀ ਸੜਕ 'ਤੇ ਛੱਡ ਕੇ ਫਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਜਦੋਂ ਵਾਹਨਾਂ ਦੀ ਤਲਾਸ਼ੀ ਲਈ ਗਈ ਤਾਂ ਇਕ ਵਾਹਨ 'ਚੋਂ 136 ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਅਤੇ ਟਰੱਕ 'ਚੋਂ 800 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦੀ ਕੀਮਤ ਕਰੀਬ 32 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਸ ਨੇ ਦੋਵੇਂ ਵਾਹਨਾਂ ਨੂੰ ਜਬਤ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਸ਼ਰਾਬ ਤਸਕਰਾਂ ਦੀ ਤਲਾਸ਼ ਕਰ ਰਹੀ ਹੈ।
