ਕਰਨਾਟਕ ਦੇ 31 ਲੋਕ ਸੂਡਾਨ ਯੁੱਧ 'ਚ ਫਸੇ, ਕਈ ਦਿਨਾਂ ਤੋਂ ਹਨ ਭੁੱਖੇ-ਪਿਆਸੇ

04/18/2023 4:46:39 PM

ਬੈਂਗਲੁਰੂ- ਕਰਨਾਟਕ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (KSDMA) ਦੇ ਕਮਿਸ਼ਨਰ ਮਨੋਜ ਰੰਜਨ ਨੇ ਮੰਗਲਵਾਰ ਨੂੰ ਕਿਹਾ ਕਿ ਸੂਡਾਨ 'ਚ ਫ਼ੌਜ ਅਤੇ ਸ਼ਕਤੀਸ਼ਾਲੀ ਰੈਪਿਡ ਸਪੋਰਟ ਫੋਰਸ (RSF) ਅਰਧ ਸੈਨਿਕ ਸਮੂਹ ਵਿਚਕਾਰ ਜੰਗ 'ਚ ਸੂਬੇ ਦੇ ਘੱਟੋ-ਘੱਟ 31 ਲੋਕ ਫਸੇ ਹੋਏ ਹਨ। ਡਾ. ਰੰਜਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਕਰਨਾਟਕ ਦੇ 31 ਲੋਕਾਂ ਦਾ ਇਕ ਸਮੂਹ ਸੂਡਾਨ 'ਚ ਫਸਿਆ ਹੋਇਆ ਹੈ। 

ਇਹ ਵੀ ਪੜ੍ਹੋ- J&K ਦੀ 'ਵਾਇਰਲ ਗਰਲ' ਸੀਰਤ ਬਣਨਾ ਚਾਹੁੰਦੀ ਹੈ IAS ਅਫ਼ਸਰ, PM ਮੋਦੀ ਨੂੰ ਕੀਤੀ ਇਹ ਖ਼ਾਸ ਅਪੀਲ

PunjabKesari

ਰੰਜਨ ਨੇ ਕਿਹਾ ਕਿ ਕਰਨਾਟਕ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਇਸ ਬਾਰੇ ਵਿਦੇਸ਼ ਮੰਤਰਾਲੇ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਮੰਤਰਾਲਾ ਨੇ ਇਸ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਰਨਾਟਕ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਉੱਥੇ ਫਸੇ ਲੋਕਾਂ ਨੂੰ ਭਾਰਤੀ ਦੂਤਘਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਨੇ ਲੋਕਾਂ ਨੂੰ ਜਿੱਥੇ ਹੈ, ਉੱਥੇ ਰੁਕੇ ਰਹਿਣ ਦੀ ਸਲਾਹ ਦਿੱਤੀ। ਦੱਸ ਦੇਈਏ ਕਿ ਸੰਯੁਕਤ ਰਾਸ਼ਟਰ ਦੇ ਦੂਤ ਵੋਲਕਰ ਪਰਥੇਸ ਮੁਤਾਬਕ ਸੂਡਾਨ ਵਿਚ ਲੜਾਈ ਸ਼ੁਰੂ ਹੋਣ ਮਗਰੋਂ ਹੁਣ ਤੱਕ 185 ਲੋਕ ਮਾਰੇ ਗਏ ਹਨ ਅਤੇ 1800 ਤੋਂ ਵਧ ਜ਼ਖ਼ਮੀ ਹੋਏ ਹਨ।

ਇਹ ਵੀ ਪੜ੍ਹੋ- ਜਦੋਂ ਦਿੱਲੀ 'ਚ ਚੱਲਦਾ ਸੀ ਮਾਫ਼ੀਆ ਦਾ ਸਿੱਕਾ, 2008 'ਚ ਅਤੀਕ ਦੀ ਵੋਟ ਨੇ ਬਚਾਈ ਸੀ ਮਨਮੋਹਨ ਸਰਕਾਰ

PunjabKesari

ਇਹ ਲੋਕ ਕਰਨਾਟਕ ਦੇ ਹੱਕੀ ਪਿਕੀ ਕਬੀਲੇ ਨਾਲ ਸਬੰਧਤ ਹਨ। ਕਾਂਗਰਸ ਨੇਤਾ ਸਿੱਧਰਮਈਆ ਨੇ ਟਵਿੱਟਰ 'ਤੇ ਪ੍ਰਧਾਨ ਮੰਰਤੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਕੈਬਨਿਟ ਦੇ ਮੈਂਬਰਾਂ ਤੋਂ ਇਸ ਮਾਮਲੇ 'ਚ ਦਖ਼ਲ ਦੇਣ ਅਤੇ ਫਸੇ ਲੋਕਾਂ ਨੂੰ ਕੱਢਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਇਹ ਦੱਸਿਆ ਗਿਆ ਹੈ ਕਿ ਹੱਕੀ ਪਿਕੀ ਕਬੀਲੇ ਨਾਲ ਸਬੰਧਤ ਕਰਨਾਟਕ ਦੇ 31 ਲੋਕ ਸੂਡਾਨ 'ਚ ਫਸੇ ਹੋਏ ਹਨ, ਜੋ ਗ੍ਰਹਿ ਯੁੱਧ ਤੋਂ ਪਰੇਸ਼ਾਨ ਹਨ।

ਇਹ ਵੀ ਪੜ੍ਹੋ- ਗਾਂ ਨੇ VIP ਮਹਿਮਾਨ ਬਣ ਕੇ ਰੈਸਟੋਰੈਂਟ ਦਾ ਕੀਤਾ ਉਦਘਾਟਨ, ਇੱਥੇ ਖੁੱਲ੍ਹਿਆ ਪਹਿਲਾ 'ਆਰਗੈਨਿਕ ਰੈਸਟੋਰੈਂਟ'

PunjabKesari

ਮੈਂ ਪ੍ਰਧਾਨ ਮੰਤਰੀ ਦਫ਼ਤਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰਾਲਾ, ਵਿਦੇਸ਼ ਮੰਤਰਾਲੇ ਅਤੇ ਮੁੱਖ ਮੰਤਰੀ ਬੀ.ਐੱਸ. ਬੋਮਈ ਨੂੰ ਤੁਰੰਤ ਦਖ਼ਲ ਦੇਣ ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਦੀ ਅਪੀਲ ਕਰਦਾ ਹਾਂ। ਇਹ ਲੋਕ ਕੁਝ ਦਿਨਾਂ ਤੋਂ ਬਿਨਾਂ ਭੋਜਨ ਦੇ ਫਸੇ ਹੋਏ ਹਨ ਅਤੇ ਸਰਕਾਰ ਨੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਅਜੇ ਤੱਕ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਹੈ। ਸਰਕਾਰ ਨੂੰ ਤੁਰੰਤ ਕੂਟਨੀਤਕ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਹੱਕੀ ਪਿਕੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਕੌਮਾਂਤਰੀ ਏਜੰਸੀਆਂ ਤੱਕ ਪਹੁੰਚ ਕਰਨੀ ਚਾਹੀਦੀ ਹੈ।


Tanu

Content Editor

Related News