ਮੁੰਬਈ : ਮਲਾਡ ''ਚ ਕੰਧ ਡਿੱਗਣ ਕਰਨ ਹੁਣ ਤਕ 31 ਲੋਕਾਂ ਦੀ ਮੌਤ

Sunday, Jul 21, 2019 - 12:44 AM (IST)

ਮੁੰਬਈ : ਮਲਾਡ ''ਚ ਕੰਧ ਡਿੱਗਣ ਕਰਨ ਹੁਣ ਤਕ 31 ਲੋਕਾਂ ਦੀ ਮੌਤ

ਮੁੰਬਈ— ਮੁੰਬਈ ਦੇ ਮਲਾਡ 'ਚ ਮਰਨ ਵਾਲਿਆਂ ਦੀ ਗਿਣਤੀ 31 ਪਹੁੰਚ ਗਈ ਹੈ। ਇਸ ਹਾਦਸੇ 'ਚ ਜ਼ਖਮੀ ਇਕ 50 ਸਾਲਾ ਔਰਤ ਦੀ ਵੀ ਸ਼ਨੀਵਾਰ ਨੂੰ ਮੌਤ ਹੋ ਗਈ। ਮੁੰਬਈ ਦੇ ਮਲਾਡ ਈਸਟ ਦੇ ਪਿੰਪਰੀਪਾੜਾ 'ਚ ਭਾਰੀ ਬਾਰਿਸ਼ ਕਾਰਨ 2 ਜੁਲਾਈ ਨੂੰ ਕੰਧ ਢਹਿ ਗਈ ਸੀ। ਇਸ ਹਾਦਸੇ 'ਚ ਉਸ ਰਾਤ 23 ਲੋਕਾਂ ਦੀ ਮੌਤ ਦੀ ਖਬਰ ਆਈ ਸੀ।

ਦੱਸ ਦਈਏ ਕਿ 100 ਸਾਲ ਪੁਰਾਣੀ ਇਮਾਰਤ ਦੋ ਜੁਲਾਈ ਨੂੰ ਡਿੱਗ ਗਈ ਸੀ। ਪੁਰੀ ਤਰ੍ਹਾਂ ਕਮਜ਼ੋਰ ਹੋ ਚੁੱਕੀ ਇਸ ਇਮਾਰਤ 'ਚ 8 ਤੋਂ 10 ਪਰਿਵਾਰ ਰਹਿ ਰਹੇ ਹਨ। ਇਹ ਬਿਲਡਿੰਗ ਬੀ.ਐੱਸ.ਬੀ. ਡਿਵੈਲਪਰਸ ਦੀ ਦੱਸੀ ਜਾ ਰਹੀ ਹੈ। ਜਿਸ ਨੂੰ 7 ਸਾਲ ਪਹਿਲਾਂ 2017 'ਚ ਐੱਨ.ਓ.ਸੀ. ਦਿੱਤੀ ਗਈ ਸੀ। MHADA  ਦੇ ਮੁਤਾਬਕ ਇਸ ਬਿਲਡਿੰਗ ਦਾ ਨਾਂ ਖਤਰਨਾਕ ਬਿਲਡਿੰਗਾ ਦੀ ਲਿਸਟ 'ਚ ਸ਼ਾਮਲ ਨਹੀਂ ਸੀ।
ਇਸ ਤੋਂ ਬਾਅਦ ਸਵਾਲ ਉੱਠਣ ਲੱਗੇ ਸਨ ਕਿ ਜਦੋਂ ਇਮਾਰਤ ਇੰਨੀ ਕਮਜ਼ੋਰ ਸੀ, ਤਾਂ ਇਸ ਨੂੰ ਖਤਰਨਾਕ ਇਮਾਰਤ ਦੀ ਲਿਸਟ 'ਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ ਸੀ। ਕੀ ਇਸ ਦੇ ਲਈ ਪ੍ਰਸ਼ਾਸਨ ਨੂੰ ਹਾਦਸੇ ਦਾ ਇੰਤਜ਼ਾਰ ਸੀ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਹਾਦਸੇ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਜਦੋਂ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ ਤਾਂ ਇਸ ਦੀ ਜਾਂਚ ਕਰਵਾਈ ਜਾਵੇਗੀ।

 


author

Inder Prajapati

Content Editor

Related News