30 ਸਾਲਾਂ ਦਾ ਦਰਦ ਸੀਨੇ ''ਚ ਦਫਨ, ਕਸ਼ਮੀਰੀ ਪੰਡਤਾਂ ਨੂੰ ਅੱਜ ਵੀ ਘਰ ਵਾਪਸੀ ਦੀ ਉਡੀਕ

01/19/2020 4:44:50 PM

ਸ਼੍ਰੀਨਗਰ— ਜਨਵਰੀ ਦਾ ਮਹੀਨਾ ਪੂਰੀ ਦੁਨੀਆ ਵਿਚ ਨਵੇਂ ਸਾਲ ਲਈ ਇਕ ਉਮੀਦ ਲੈ ਕੇ ਆਉਂਦਾ ਹੈ ਪਰ ਕਸ਼ਮੀਰੀ ਪੰਡਤਾਂ ਲਈ ਇਹ ਮਹੀਨਾ ਦੁੱਖ, ਦਰਦ ਅਤੇ ਨਿਰਾਸ਼ਾ ਨਾਲ ਭਰਿਆ ਹੈ। ਕਰੀਬ 30 ਸਾਲ ਪਹਿਲਾਂ ਕਸ਼ਮੀਰ ਤੋਂ ਕਸ਼ਮੀਰੀ ਪੰਡਤਾਂ ਦਾ ਪਲਾਇਨ ਹੋਇਆ। ਇਸ ਦਰਮਿਆਨ ਕਿੰਨੀਆਂ ਹੀ ਸਰਕਾਰਾਂ ਬਦਲੀਆਂ, ਇੱਥੋਂ ਤਕ ਕਿ ਪੀੜ੍ਹੀਆਂ ਤਕ ਬਦਲ ਗਈਆਂ ਪਰ ਕਸ਼ਮੀਰੀ ਪੰਡਤਾਂ ਦੀ ਘਰ ਵਾਪਸੀ ਅਤੇ ਨਿਆਂ ਲਈ ਲੜਾਈ ਅੱਜ ਵੀ ਜਾਰੀ ਹੈ। ਪਲਾਇਨ ਦੀ ਕਹਾਣੀ ਕਿਸੇ ਤੋਂ ਲੁੱਕੀ ਨਹੀਂ ਹੈ। 1 ਜਨਵਰੀ 1990 'ਚ ਜੋ ਹੋਇਆ, ਉਸ ਦਾ ਜ਼ਿਕਰ ਕਰਦੇ-ਕਰਦੇ 30 ਸਾਲ ਬੀਤ ਗਏ ਪਰ ਪੀੜਤ ਕਸ਼ਮੀਰੀ ਪੰਡਤਾਂ ਲਈ ਕੁਝ ਨਹੀਂ ਬਦਲਿਆ। ਜੋ ਬਦਲਿਆ ਰਿਹਾ ਹੈ, ਉਹ ਹੈ ਇਸ ਭਾਈਚਾਰੇ ਦਾ ਅਕਸ, ਸੱਭਿਆਚਾਰ, ਰੀਤੀ-ਰਿਵਾਜ, ਭਾਸ਼ਾ, ਮੰਦਰ ਅਤੇ ਹੋਰ ਧਾਰਮਿਕ ਸਥਲ ਹੌਲੀ-ਹੌਲੀ ਸਮੇਂ ਦੀ ਜਾਲ 'ਚ ਲੁਪਤ ਹੋਣ ਦੇ ਕਗਾਰ 'ਤੇ ਹਨ। ਜੇਹਾਦੀ ਇਸਲਾਮਿਕ ਤਾਕਤਾਂ ਨੇ ਕਸ਼ਮੀਰੀ ਪੰਡਤਾਂ 'ਤੇ ਅਜਿਹਾ ਕਹਿਰ ਢਾਹਿਆ ਕਿ ਉਨ੍ਹਾਂ ਲਈ ਸਿਰਫ ਤਿੰਨ ਬਦਲ ਸਨ- ਧਰਮ ਬਦਲੋ, ਮਰੋ ਜਾਂ ਪਲਾਇਨ ਕਰੋ। 

PunjabKesari

ਚੌਰਾਹਿਆਂ ਅਤੇ ਮਸਜਿਦਾਂ ਵਿਚ ਲਾਊਡਸਪੀਕਰਾਂ ਨਾਲ ਐਲਾਨ ਕੀਤਾ ਜਾਣ ਲੱਗਾ ਕਿ ਪੰਡਤ ਘਾਟੀ ਛੱਡ ਦੇਣ, ਨਹੀਂ ਤਾਂ ਅੰਜ਼ਾਮ ਮਾੜਾ ਹੋਵੇਗਾ। 19 ਜਨਵਰੀ 1990 ਨੂੰ ਦਿੱਤੀ ਗਈ ਇਹ ਧਮਕੀ ਮਹਿਜ ਇਕ ਧਮਕੀ ਨਹੀਂ ਸੀ, ਇਸ ਦੇ ਨਾਲ ਅੰਜ਼ਾਮ ਭੁਗਤਣ ਦੀ ਚਿਤਾਵਨੀ ਦਿੱਤੀ ਅਤੇ ਇਸ 'ਤੇ ਅਮਲ ਵੀ ਹੋਇਆ। ਮਸਜਿਦਾਂ ਤੋਂ ਭਾਰਤ ਵਿਰੋਧੀ ਅਤੇ ਪੰਡਤਾਂ ਵਿਰੁੱਧ ਨਾਅਰੇ ਲੱਗਣ ਲੱਗੇ। ਹਾਲਾਤ ਇਹੋ ਜਿਹੇ ਹੋ ਗਏ ਸਨ ਕਿ ਕਸ਼ਮੀਰੀ ਪੰਡਤਾਂ ਨਾਲ ਆਏ ਦਿਨ ਅਗਵਾ ਕਰ ਕੇ ਕੁੱਟਮਾਰ ਕੀਤੀ ਜਾਂਦੀ ਸੀ। ਪੰਡਤਾਂ ਦੇ ਘਰਾਂ 'ਤੇ ਪੱਥਰਬਾਜ਼ੀ, ਮੰਦਰਾਂ 'ਤੇ ਹਮਲੇ ਲਗਾਤਾਰ ਹੋ ਰਹੇ ਸਨ। ਘਾਟੀ 'ਚ ਉਸ ਸਮੇਂ ਕਸ਼ਮੀਰੀ ਪੰਡਤਾਂ ਦੀ ਮਦਦ ਲਈ ਕੋਈ ਨਹੀ ਸੀ, ਨਾ ਤਾਂ ਪੁਲਸ, ਨਾ ਪ੍ਰਸ਼ਾਸਨ, ਨਾ ਕੋਈ ਨੇਤਾ ਅਤੇ ਨਾ ਹੀ ਕੋਈ ਮਨੁੱਖੀ ਅਧਿਕਾਰ ਦੇ ਲੋਕ। 

PunjabKesari

ਅੰਕੜੇ ਦੱਸਦੇ ਹਨ ਕਿ ਸਾਲ 1990 ਖਤਮ ਹੁੰਦੇ-ਹੁੰਦੇ 3,50,000 ਪੰਡਤ ਘਾਟੀ ਛੱਡ ਚੁੱਕੇ ਸਨ। ਇਨ੍ਹਾਂ ਲੋਕਾਂ ਨੇ ਜੰਮੂ ਸਮੇਤ ਦੇਸ਼ ਦੇ ਦੂਜੇ ਹਿੱਸਿਆਂ 'ਚ ਸ਼ਰਨ ਲਈ। ਜੋ ਪੰਡਤ ਘਾਟੀ 'ਚ ਬਚ ਗਏ, ਉਨ੍ਹਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਗਿਆ। 30 ਸਾਲ ਬੀਤ ਗਏ ਪਰ ਕਸ਼ਮੀਰੀ ਪੰਡਤਾਂ ਵਿਰੁੱਧ ਹੋਏ ਕਿਸੇ ਵੀ ਕੇਸ ਵਿਚ ਅੱਜ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ। ਪਲਾਇਨ ਮਗਰੋਂ ਕਸ਼ਮੀਰੀ ਪੰਡਤਾਂ ਦੇ ਘਰਾਂ ਦੀ ਲੁੱਟ-ਖੋਹ ਕੀਤੀ ਗਈ, ਕਈ ਮਕਾਨ ਸਾੜ ਦਿੱਤੇ ਗਏ। ਕਸ਼ਮੀਰੀ ਪੰਡਤਾਂ ਮੁਤਾਬਕ ਡਰ, ਸ਼ੋਸ਼ਣ, ਤਸੀਹੇ ਨਾਲ ਪੀੜਤ ਪੰਡਤਾਂ ਲਈ ਕਿਸੇ ਨੇ ਅੱਜ ਤਕ ਕੋਈ ਆਵਾਜ਼ ਨਹੀਂ ਚੁੱਕੀ ਹੈ। ਕਸ਼ਮੀਰੀ ਪੰਡਤਾਂ ਨੂੰ ਅੱਜ ਵੀ ਨਿਆਂ ਦੀ ਉਡੀਕ ਹੈ। ਸਾਲ 2020 ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ। 3 ਦਹਾਕੇ ਬੀਤ ਜਾਣ ਤੋਂ ਬਾਅਦ ਵੀ ਇਸ ਭਾਈਚਾਰੇ ਲਈ ਘਰ ਵਾਪਸੀ ਦੀ ਰਾਹ ਆਸਾਨ ਨਹੀਂ ਹੈ। ਮਗਰ ਉਮੀਦ ਜ਼ਰੂਰ ਜਾਗੀ ਹੈ।


Tanu

Content Editor

Related News