ਸਕੂਲ ’ਚ ਨਾਸ਼ਤਾ ਕਰਨ ਤੋਂ ਬਾਅਦ ਬੀਮਾਰ ਹੋਏ 30 ਵਿਦਿਆਰਥੀ, ਕਰਨ ਲੱਗੇ ਉਲਟੀਆਂ

Wednesday, Nov 13, 2024 - 06:15 PM (IST)

ਸਕੂਲ ’ਚ ਨਾਸ਼ਤਾ ਕਰਨ ਤੋਂ ਬਾਅਦ ਬੀਮਾਰ ਹੋਏ 30 ਵਿਦਿਆਰਥੀ, ਕਰਨ ਲੱਗੇ ਉਲਟੀਆਂ

ਬੀਦਰ (ਭਾਸ਼ਾ) – ਕਰਨਾਟਕ ਦੇ ਬੀਦਰ ਜ਼ਿਲ੍ਹੇ ਦੇ ਹੁਮਨਾਬਾਦ ਸ਼ਹਿਰ ’ਚ ਇਕ ਨਿੱਜੀ ਰਿਹਾਇਸ਼ੀ ਸਕੂਲ ਦੇ ਲੱਗਭਗ 30 ਵਿਦਿਆਰਥੀ ਬੁੱਧਵਾਰ ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਬੀਮਾਰ ਹੋ ਗਏ। ਇਸ ਘਟਨਾ ਨਾਲ ਸਕੂਲ ਵਿਚ ਹਫ਼ੜਾ-ਦਫ਼ੜੀ ਮੱਚ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਸਕੂਲ ਪਹੁੰਚੀ ਪੁਲਸ ਨੇ ਖਾਣੇ ’ਚ ਖ਼ਰਾਬੀ ਹੋਣ ਦੀ ਆਸ਼ੰਕਾ ਜਤਾਈ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ, ‘ਨਾਸ਼ਤੇ ’ਚ ਚੌਲਾਂ ਨਾਲ ਬਣੇ ਭੋਜਨ ਤੋਂ ਬਾਅਦ ਵਿਦਿਆਰਥੀਆਂ ਨੂੰ ਉਲਟੀਆਂ ਹੋਣ ਲੱਗੀਆਂ।' 

ਇਹ ਵੀ ਪੜ੍ਹੋ - 23 ਕਰੋੜ ਦਾ 'ਅਨਮੋਲ' ਝੋਟਾ, ਖਾਂਦਾ ਕਾਜੂ-ਬਦਾਮ, ਪੀਂਦਾ ਦੇਸੀ ਘਿਓ

ਇਸ ਦੇ ਨਾਲ ਹੀ ਉਨ੍ਹਾਂ ਨੇ ਅਚਾਨਕ ਚੱਕਰ ਆਉਣ ਅਤੇ ਕਮਜ਼ੋਰੀ ਮਹਿਸੂਸ ਹੋਣ ਦੀ ਵੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।’ ਅਧਿਕਾਰੀ ਅਨੁਸਾਰ ਪੀੜਤ ਵਿਦਿਆਰਥੀਆਂ ਦੀ ਉਮਰ 12 ਤੋਂ 14 ਸਾਲਾਂ ਦੇ ਵਿਚਾਲੇ ਹੈ। ਇਲਾਜ ਤੋਂ ਬਾਅਦ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ, ‘ਇਨ੍ਹਾਂ ਸਾਰਿਆਂ ਦੀ ਹਾਲਤ ਸਥਿਰ ਹੈ ਅਤੇ ਮੈਡੀਕਲ ਜਾਂਚ ਰਿਪੋਰਟ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਖਾਣੇ ਦੇ ਖ਼ਰਾਬ ਹੋਣ ਦਾ ਖਦਸ਼ਾ ਹੈ।’

ਇਹ ਵੀ ਪੜ੍ਹੋ - ਜੱਫੀ ਪਾਉਣਾ ਜਾਂ KISS ਕਰਨਾ, ਨਹੀਂ ਹੈ ਅਪਰਾਧ : ਹਾਈਕੋਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News