ਅਫ਼ਗਾਨਿਸਤਾਨ ਤੋਂ ਬੱਚਿਆਂ ਸਮੇਤ 30 ਸਿੱਖ ਫਾਈਲਟ ਤੋਂ ਪਰਤ ਰਹੇ ਭਾਰਤ

Wednesday, Aug 03, 2022 - 12:15 PM (IST)

ਅਫ਼ਗਾਨਿਸਤਾਨ ਤੋਂ ਬੱਚਿਆਂ ਸਮੇਤ 30 ਸਿੱਖ ਫਾਈਲਟ ਤੋਂ ਪਰਤ ਰਹੇ ਭਾਰਤ

ਨਵੀਂ ਦਿੱਲੀ (ਕਮਲ ਕਾਂਸਲ)- ਅਫ਼ਗਾਨ ਸਿੱਖਾਂ ਦਾ ਇਕ ਸਮੂਹ ਅੱਜ ਯਾਨੀ ਕਿ ਬੁੱਧਵਾਰ ਨੂੰ ਅਫ਼ਗਾਨਿਸਤਾਨ ਦੇ ਕਾਬੁਲ ਤੋਂ ਭਾਰਤ ਵਾਪਸ ਪਰਤ ਰਿਹਾ। 30 ਸਿੱਖਾਂ ਦੇ ਇਸ ਸਮੂਹ ’ਚ ਕੁਝ ਬੱਚੇ ਵੀ ਵਿਸ਼ੇਸ਼ ਫਲਾਈਟ ’ਚ ਮੌਜੂਦ ਹਨ। ਇਕ ਨਿਊਜ਼ ਏਜੰਸੀ ਮੁਤਾਬਕ ਭਾਰਤ ਸਰਕਾਰ ਅਤੇ ਇੰਡੀਆ ਵਰਲਡ ਫੋਰਮ ਦੇ ਤਾਲਮੇਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ) ਵਲੋਂ ਨਿਕਾਸੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਤਾਲਿਬਾਨ ਸ਼ਾਸਿਤ ਅਫ਼ਗਾਨਿਸਤਾਨ ਤੋਂ 21 ਅਫ਼ਗਾਨ ਸਿੱਖਾਂ ਨੂੰ ਦੇਸ਼ ਵਾਪਸ ਲਿਆਏ ਜਾਣ ਦੇ ਇਕ ਮਹੀਨੇ ਬਾਅਦ ਇਹ ਨਿਕਾਸੀ ਹੋਈ ਹੈ।

ਇਹ ਵੀ ਪੜ੍ਹੋ- ਅਫ਼ਗਾਨਿਸਤਾਨ ਦੇ ਕਾਬੁਲ 'ਚ ਗੁਰਦੁਆਰਾ ਸਾਹਿਬ ਨੇੜੇ ਹੋਏ ਜ਼ਬਰਦਸਤ ਧਮਾਕੇ (ਵੀਡੀਓ)

PunjabKesari

ਇਸ ਤੋਂ ਪਹਿਲਾਂ ਜੂਨ ਮਹੀਨੇ ਵਿਚ 11 ਅਫਗਾਨ ਸਿੱਖਾਂ ਦਾ ਸਮੂਹ ਇਕ ਵਿਸ਼ੇਸ਼ ਉਡਾਣ ਜ਼ਰੀਏ ਕਾਬੁਲ ਤੋਂ ਨਵੀਂ ਦਿੱਲੀ ਪਹੁੰਚਿਆ ਸੀ। ਇਸ ਫਲਾਈਟ ’ਚ 18 ਜੂਨ ਨੂੰ ਕਾਬੁਲ ਵਿਚ ‘ਕਾਰਤੇ ਪਰਵਾਨ ਗੁਰਦੁਆਰਾ ਸਾਹਿਬ’ ਹਮਲੇ ’ਚ ਜ਼ਖ਼ਮੀ ਹੋਏ ਰਕਬੀਰ ਸਿੰਘ ਅਤੇ ਮਾਰੇ ਗਏ ਸਵਿੰਦਰ ਸਿੰਘ ਦੀਆਂ ਅਸਥੀਆਂ ਸ਼ਾਮਲ ਸਨ।

ਇਹ ਵੀ ਪੜ੍ਹੋ- ਕਾਬੁਲ 'ਚ ਮਾਰੇ ਗਏ ਵਿਅਕਤੀ ਦੀਆਂ 'ਅਸਥੀਆਂ' ਲੈ ਕੇ ਅਫਗਾਨ ਸਿੱਖਾਂ ਦਾ ਸਮੂਹ ਪਹੁੰਚੇਗਾ ਭਾਰਤ

PunjabKesari

ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ’ਚ ਸਿੱਖ ਭਾਈਚਾਰੇ ਸਮੇਤ ਧਾਰਮਿਕ ਘੱਟ ਗਿਣਤੀ ਜੰਗ ਪ੍ਰਭਾਵਿਤ ਖੇਤਰ ’ਚ ਹਿੰਸਾ ਦੇ ਨਿਸ਼ਾਨੇ ’ਤੇ ਰਹੇ ਹਨ। ਇਸ ਦਰਮਿਆਨ ਪਿਛਲੇ ਹਫ਼ਤੇ ਤਾਲਿਬਾਨ ਨੇ ਘੱਟ ਗਿਣਤੀ ਭਾਈਚਾਰਿਆਂ, ਹਿੰਦੂਆਂ ਅਤੇ ਸਿੱਖਾਂ ਨੂੰ ਅਫ਼ਗਾਨਿਸਤਾਨ ਪਰਤਣ ਦੀ ਅਪੀਲ  ਕੀਤੀ ਸੀ। ਉਨ੍ਹਾਂ ਇਹ ਦਾਅਵਾ ਕੀਤਾ ਸੀ ਕਿ ਦੇਸ਼ ’ਚ ਸੁਰੱਖਿਆ ਦੀ ਸਥਿਤੀ ਹੱਲ ਹੋ ਗਈ ਹੈ। 

ਇਹ ਵੀ ਪੜ੍ਹੋ- ਦੇਸ਼ ਛੱਡ ਗਏ ਹਿੰਦੂ-ਸਿੱਖਾਂ ਨੂੰ ਤਾਲਿਬਾਨ ਦੀ ਅਪੀਲ, ਕਿਹਾ- ਪਰਤ ਆਓ, ਦੇਵਾਂਗੇ ਪੂਰੀ ਸੁਰੱਖਿਆ


author

Tanu

Content Editor

Related News