ਦਿੱਲੀ-ਭਾਗਲਪੁਰ ਐਕਸਪ੍ਰੈੱਸ ’ਚ 30 ਲੱਖ ਦੀ ਲੁੱਟ

01/11/2019 12:40:40 AM

ਭਾਗਲਪੁਰ - ਨਵੀਂ ਦਿੱਲੀ ਤੋਂ ਭਾਗਲਪੁਰ ਆ ਰਹੀ ਹਫਤਾਵਾਰੀ ਦਿੱਲੀ-ਭਾਗਲਪੁਰ ਐਕਸਪ੍ਰੈੱਸ ਵਿਚ ਬੁੱਧਵਾਰ ਰਾਤ ਹੋਈ ਲੁੱਟ ਨੂੰ ਹੁਣ ਤਕ ਦੀ ਸਭ ਤੋਂ ਵੱਡੀ ਰੇਲ ਡਕੈਤੀ ਮੰਨਿਆ ਜਾ ਰਿਹਾ ਹੈ। ਇਸ ਘਟਨਾ ਵਿਚ ਡਾਕੂਆਂ ਦੀ ਗਿਣਤੀ 50 ਦੇ ਲਗਭਗ ਸੀ। ਜਿਨ੍ਹਾਂ-ਜਿਨ੍ਹਾਂ ਡੱਬਿਆਂ ਵਿਚ ਡਾਕੂਆਂ ਨੇ ਲੁੱਟ-ਖੋਹ ਕੀਤੀ, ਉਨ੍ਹਾਂ 'ਚ ਹਰੇਕ ਯਾਤਰੀ ਨੂੰ ਨਿਸ਼ਾਨਾ ਬਣਾਇਆ ਗਿਆ। ਇਥੋਂ ਤਕ ਕਿ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਨਕਦੀ, ਗਹਿਣੇ ਅਤੇ ਮੋਬਾਇਲਾਂ ਸਮੇਤ ਤਕਰੀਬਨ 30 ਲੱਖ ਦੀ ਲੁੱਟ ਡਾਕੂਆਂ ਨੇ ਕੀਤੀ।


Related News