ਤੇਲੰਗਾਨਾ: ਬੋਰਵੈੱਲ ''ਚ ਡਿੱਗੇ 3 ਸਾਲ ਦੇ ਮਾਸੂਮ ਦੀ ਮੌਤ

05/28/2020 12:06:39 PM

ਹੈਦਰਾਬਾਦ-ਤੇਲੰਗਾਨਾ ਦੇ ਮੇਡਕ ਜ਼ਿਲ੍ਹੇ 'ਚ ਬੁੱਧਵਾਰ ਨੂੰ ਤਿੰਨ ਸਾਲ ਦਾ ਬੱਚਾ 17 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ, ਜਿਸ ਦੀ ਲਾਸ਼ ਅੱਜ ਭਾਵ ਵੀਰਵਾਰ ਸਵੇਰ ਕੱਢੀ ਗਈ ਅਤੇ ਹਸਪਤਾਲ ਭੇਜ ਦਿੱਤੀ ਗਈ ਹੈ। 

PunjabKesari

ਦੱਸਣਯੋਗ ਹੈ ਕਿ ਇਹ ਘਟਨਾ ਬੁੱਧਵਾਰ ਸ਼ਾਮ 5 ਵਜੇ ਪਾਪੰਨਾਪੇਟ ਡਵੀਜ਼ਨ ਦੇ ਪੋਡਕਨਾ ਪੱਲੀਪਿੰਡ 'ਚ ਉਸ ਸਮੇਂ ਵਾਪਰੀ ਜਦੋਂ ਇਹ ਬੱਚਾ ਅਚਾਨਕ ਨਵੇਂ ਪੁੱਟੇ ਗਏ ਬੋਰਵੈੱਲ 'ਚ ਡਿੱਗ ਗਿਆ। ਜਾਣਕਾਰੀ ਮਿਲਦਿਆਂ ਹੀ ਬੱਚੇ ਨੂੰ ਬਾਹਰ ਕੱਢਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਸੀ। ਸਥਾਨਿਕ ਪੁਲਸ ਅਤੇ ਐੱਨ.ਡੀ.ਆਰ.ਐੱਫ ਦੀ ਟੀਮ ਨੇ 3 ਘੰਟਿਆਂ ਤੱਕ ਕਾਫੀ ਯਤਨਾਂ ਤੋਂ ਬਾਅਦ ਬੱਚੇ ਦੀ ਲਾਸ਼ ਬਾਹਰ ਕੱਢੀ। ਦੱਸਿਆ ਜਾਂਦਾ ਹੈ ਕਿ ਐੱਨ.ਡੀ.ਆਰ.ਐੱਫ ਦੀ ਟੀਮ ਨੇ ਬੋਰਵੈੱਲ 'ਚ ਬੱਚੇ ਨੂੰ ਸਾਹ ਲੈਣ ਲਈ ਆਕਸੀਜਨ ਅਤੇ ਰਾਹਤ-ਬਚਾਅ ਕੰਮ 'ਚ ਸਮੱਸਿਆ ਨਾ ਆਵੇ ਇਸ ਲਈ ਰੌਸ਼ਨੀ ਦਾ ਵੀ ਪ੍ਰੂਬੰਧ ਕੀਤਾ ਗਿਆ ਸੀ।  ਮੇਡਕ ਦੇ ਕੁਲੈਕਟਰ ਨੇ ਧਰਮਾ ਰੈੱਡੀ ਨੇ ਕਿਹਾ ਹੈ ਕਿ ਇੱਥੇ 3 ਬੋਰਵੈੱਲ ਬਿਨ੍ਹਾਂ ਕਿਸੇ ਦੀ ਆਗਿਆਂ ਦੇ ਪੁੱਟੇ ਗਏ ਸੀ। ਇਨ੍ਹਾਂ ਲੋਕਾਂ 'ਤੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ। 


Iqbalkaur

Content Editor

Related News