ਬਿਹਾਰ: 110 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ 3 ਸਾਲ ਦੀ ਮਾਸੂਮ, ਬਚਾਅ ਆਪਰੇਸ਼ਨ ਜਾਰੀ

Wednesday, Aug 01, 2018 - 12:35 PM (IST)

ਮੁੰਗੇਰ— ਬਿਹਾਰ ਦੇ ਮੁੰਗੇਰ ਜ਼ਿਲੇ 'ਚ ਇਕ ਤਿੰਨ ਸਾਲ ਦੀ ਬੱਚਹ 110 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਈ। ਬੱਚੀ ਨੂੰ ਬਚਾਉਣ ਲਈ ਬਚਾਅ ਆਪਰੇਸ਼ਨ ਜਾਰੀ ਹੈ। ਐੱਸ.ਆਰ.ਡੀ.ਐੱਫ. ਦੀ ਟੀਮ ਮੌਕੇ 'ਤੇ ਪੁੱਜ ਗਈ ਹੈ। ਬੋਰਵੇਲ 'ਚ ਪਈਪ ਦੇ ਜ਼ਰੀਏ ਬੱਚੀ ਨੂੰ ਆਕਸੀਜਨ ਪਹੁੰਚਾਉਣ ਦੇ ਨਾਲ ਹੀ ਉਸ ਨੂੰ ਬਾਹਰ ਕੱਢਣ ਲਈ ਖੁਦਾਈ ਜਾਰੀ ਹੈ। ਮੁੰਗੇਰ ਜ਼ਿਲੇ ਦੇ ਕੋਤਵਾਲੀ ਥਾਣਾ ਖੇਤਰ 'ਚ ਮੁਰਗੀਆਚਕ ਮੁੱਹਲੇ 'ਚ ਦੁਪਹਿਰ ਖੇਡਦੇ ਸਮੇਂ ਤਿੰਨ ਸਾਲ ਦੀ ਇਕ ਬੱਚੀ 110 ਫੁੱਟੇ ਡੂੰਘੇ ਬੋਰਵੈੱਲ 'ਚ ਡਿੱਗ ਗਈ। ਪਰਿਵਾਰਕ ਮੈਂਬਰਾਂ ਦੀ ਸੂਚਨਾ 'ਤੇ ਸਥਾਨਕ ਲੋਕਾਂ ਦੀ ਮਦਦ ਤੋਂ ਪਹਿਲਾਂ ਬੱਚੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਬਾਅਦ 'ਚ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪੁੱਜੀ ਪੁਲਸ ਨੇ ਐੱਸ.ਆਰ.ਡੀ.ਐੱਫ. ਨੂੰ ਸੂਚਨਾ ਦਿੱਤੀ। ਬੱਚੀ ਨੂੰ ਸੁਰੱਖਿਅਤ ਬਾਹਰ  ਕੱਢਣ 'ਚ 4 ਘੰਟੇ ਦਾ ਸਮਾਂ ਲੱਗ ਸਕਦਾ ਹੈ।

https://twitter.com/ANI/status/1024496873342742528

ਬਿਹਾਰ ਦੇ ਮੁੰਗੇਰ ਜ਼ਿਲੇ 'ਚ ਇਕ ਤਿੰਨ ਸਾਲ ਦੀ ਬੱਚਹ 110 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ


Related News