ਜੰਮੂ-ਕਸ਼ਮੀਰ ਦੇ 3 ਫੋਟੋ ਪੱਤਰਕਾਰਾਂ ਨੂੰ ਮਿਲਿਆ 2020 ''ਪੁਲੀਤਜ਼ਰ ਪੁਰਸਕਾਰ''

05/05/2020 1:21:13 PM

ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਦੇ 3 ਫੋਟੋ ਪੱਤਰਕਾਰਾਂ ਨੂੰ ਪਿਛਲੇ ਸਾਲ ਅਗਸਤ 'ਚ ਧਾਰਾ-370 ਹਟਾਏ ਜਾਣ ਤੋਂ ਬਾਅਦ ਖੇਤਰ ਵਿਚ ਜਾਰੀ ਬੰਦ ਦੌਰਾਨ ਸ਼ਲਾਘਾਯੋਗ ਕੰਮ ਕਰਨ ਲਈ 2020 ਦੇ 'ਪੁਲੀਤਜ਼ਰ ਪੁਰਸਕਾਰ' 'ਚ 'ਫੀਚਰ ਫੋਟੋਗ੍ਰਾਫੀ' ਦੀ ਸ਼੍ਰੇਣੀ 'ਚ ਸਨਮਾਨਤ ਕੀਤਾ ਗਿਆ ਹੈ। ਐਸੋਸੀਏਟ ਪ੍ਰੈੱਸ ਦੇ ਤਿੰਨ ਫੋਟੋ ਪੱਤਰਕਾਰ ਮੁਖਤਾਰ ਖਾਨ, ਯਾਸੀਨ ਡਾਰ ਅਤੇ ਚੰਨੀ ਆਨੰਦ ਪੁਲੀਤਜ਼ਰ ਪੁਰਸਕਾਰ ਹਾਸਲ ਕਰਨ ਵਾਲਿਆਂ ਦੀ ਸੂਚੀ ਵਿਚ ਸ਼ੁਮਾਰ ਹਨ। ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਟਵੀਟ ਕੀਤਾ ਕਿ ਜੰਮੂ-ਕਸ਼ਮੀਰ ਵਿਚ ਪੱਤਰਕਾਰਾਂ ਲਈ ਇਹ ਸਾਲ ਮੁਸ਼ਕਲ ਭਰਿਆ ਰਿਹਾ ਅਤੇ ਪਿਛਲੇ 30 ਸਾਲ ਨੂੰ ਦੇਖਦੇ ਹੋਏ ਇਹ ਕਹਿ ਸਕਣਾ ਆਸਾਨ ਨਹੀਂ ਹੈ। ਯਾਸੀਨ ਡਾਰ, ਮੁਖਤਾਰ ਖਾਨ ਅਤੇ ਚੰਨੀ ਆਨੰਦ ਨੂੰ ਪੁਰਸਕਾਰ ਲਈ ਸ਼ੁੱਭਕਾਮਨਾਵਾਂ।

ਪੀ. ਡੀ. ਪੀ. ਮੁਖੀ ਮਹਿਬੂਬਾ ਦੀ ਬੇਟੀ ਇਲਤਿਜ਼ਾ ਮੁਫਤੀ ਨੇ ਵੀ ਫੋਟੋ ਪੱਤਰਕਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਧਾਰਾ-370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹਟਾਏ ਜਾਣ ਤੋਂ ਬਾਅਦ ਕਸ਼ਮੀਰ ਵਿਚ ਪੈਦਾ ਹੋਏ ਮਨੁੱਖੀ ਸੰਕਟ ਨੂੰ ਤਸਵੀਰਾਂ 'ਚ ਉਤਾਰਨ ਲਈ ਯਾਸੀਨ ਡਾਰ, ਮੁਖਤਾਰ ਖਾਨ ਤੇ ਚੰਨੀ ਆਨੰਦ ਨੂੰ ਵਧਾਈ। ਕਮਾਲ ਹੈ ਕਿ ਸਾਡੇ ਪੱਤਰਕਾਰਾਂ ਨੂੰ ਵਿਦੇਸ਼ ਵਿਚ ਸਨਮਾਨ ਮਿਲ ਰਿਹਾ ਹੈ, ਜਦਕਿ ਆਪਣੇ ਹੀ ਘਰ ਵਿਚ ਬੇਰਹਿਮ ਕਾਨੂੰਨ ਤਹਿਤ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਇਹ ਟਵੀਟ ਆਪਣੀ ਮਾਂ ਮਹਿਬੂਬ ਦੇ ਅਕਾਊਂਟ ਤੋਂ ਕੀਤਾ। ਸੀਨੀਅਰ ਪੱਤਰਕਾਰ ਯੁਸੂਫ ਜ਼ਮੀਲ ਨੇ ਕਿਹਾ ਕਿ ਜੰਮੂ-ਕਸ਼ਮੀਰ ਸਮੇਤ ਪੂਰੇ ਦੇਸ਼ ਦੇ ਪੱਤਰਕਾਰਾਂ ਲਈ ਇਹ ਮਾਣ ਦੀ ਗੱਲ ਹੈ।


Tanu

Content Editor

Related News