ਚੰਬਾ ''ਚ ਕੋਰੋਨਾ ਦੇ 3 ਹੋਰ ਮਾਮਲਿਆਂ ਦੀ ਪੁਸ਼ਟੀ, ਸੂਬੇ ''ਚ ਵਧੀ ਪੀੜਤਾਂ ਦੀ ਗਿਣਤੀ
Monday, May 11, 2020 - 08:12 PM (IST)
ਚੰਬਾ-ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਦੇ 3 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਨਾਲ ਸੂਬੇ 'ਚ ਹੁਣ ਤੱਕ ਪੀੜਤਾਂ ਦਾ ਅੰਕੜਾ 58 ਤੱਕ ਪਹੁੰਚ ਗਿਆ ਹੈ। ਜਾਣਕਾਰੀ ਮੁਤਾਬਕ ਚੰਬਾ ਜ਼ਿਲੇ 'ਚ ਇਹ ਨਵੇਂ ਮਾਮਲੇ ਸੂਬੇ ਦੇ ਚੰਬਾ ਜ਼ਿਲੇ ਤੋਂ ਸਾਹਮਣੇ ਆਏ ਹਨ। ਇੱਥੇ ਸਲੂਣੀ ਤੋਂ ਬਦੀ ਤੋਂ ਪਰਤੇ ਇਕ ਸ਼ਖਸ ਨੇ ਪਹਿਲਾ ਆਪਣੇ 2 ਸਾਲਾ ਮਾਸੂਮ ਨੂੰ ਇਨਫੈਕਟਡ ਕੀਤਾ ਅਤੇ ਹੁਣ ਉਸ ਦੇ ਸੰਪਰਕ 'ਚ ਆ ਕੇ 3 ਹੋਰ ਵਿਅਕਤੀ ਵੀ ਇਨਫੈਕਟਡ ਪਾਏ ਗਏ । ਸਲੂਣੀ 'ਚ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਹੋ ਗਿਆ ਹੈ।
ਦੱਸਣਯੋਗ ਹੈ ਕਿ ਸੂਬੇ 'ਚ ਹੁਣ ਤੱਕ ਕੋਰੋਨਾ ਇਨਫੈਕਟਡ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 58 ਤੱਕ ਪਹੁੰਚ ਗਿਆ ਹੈ। ਇਨ੍ਹਾਂ 'ਚ 2 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 35 ਲੋਕ ਠੀਕ ਵੀ ਹੋ ਚੁੱਕੇ ਹਨ। ਮੌਜੂਦਾ ਸਮੇਂ ਸੂਬੇ 'ਚ 17 ਸਰਗਰਮ ਮਾਮਲੇ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ।
ਸੂਬੇ 'ਚ ਹੁਣ ਤੱਕ 19947 ਲੋਕਾਂ ਨੂੰ ਨਿਗਰਾਨੀ 'ਚ ਰੱਖਿਆ ਗਿਆ, ਇਨ੍ਹਾਂ 'ਚੋਂ 7218 ਲੋਕਾਂ ਨੇ 28 ਦਿਨਾਂ ਦੀ ਨਿਗਰਾਨੀ ਮਿਆਦ ਪੂਰੀ ਕਰ ਲਈ ਹੈ ਅਤੇ ਸਾਰੇ ਠੀਕ ਹਨ। ਹੁਣ ਤੱਕ 10791 ਲੋਕਾਂ ਦੀ ਕੋਰੋਨਾ ਨੂੰ ਲੈ ਕੇ ਜਾਂਚ ਕੀਤੀ ਗਈ ਹੈ, ਜਿਨ੍ਹਾਂ 'ਚੋਂ 10343 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ 35 ਲੋਕ ਠੀਕ ਹੋ ਗਏ ਅਤੇ 4 ਲੋਕ ਬਾਹਰ ਚਲੇ ਗਏ ਹਨ। ਇਸ ਤੋਂ ਇਲਾਵਾ 2 ਲੋਕਾਂ ਦੀ ਮੌਤ ਹੋ ਗਈ ਹੈ।