ਮੱਧ ਪ੍ਰਦੇਸ਼: ਬਾਰਿਸ਼ ਕਾਰਨ ਟੁੱਟ ਗਿਆ 3 ਮਹੀਨੇ ਪੁਰਾਣਾ ਪੁਲ

Tuesday, Sep 11, 2018 - 10:57 AM (IST)

ਮੱਧ ਪ੍ਰਦੇਸ਼— ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਸ਼ੁੱਕਰਵਾਰ ਰਾਤ ਨੂੰ ਹੋ ਰਹੀ ਮਸੂਲਾਧਾਰ ਬਾਰਿਸ਼ ਨਾਲ ਕਈ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਸ਼ਿਵਪੁਰੀ 'ਚ ਕੁਝ ਸਮਾਂ ਪਹਿਲਾਂ ਬਣਾਇਆ ਗਿਆ ਕੂਨੋ ਨਦੀ ਦੇ ਪੁਲ ਦਾ ਹਿੱਸਾ ਇਸੀ ਬਾਰਿਸ਼ 'ਚ ਵਹਿ ਗਿਆ। ਅਜਿਹੇ 'ਚ ਹੁਣ ਸ਼ਯੋਪੁਰ ਦਾ ਗਵਾਲੀਅਰ ਅਤੇ ਸ਼ਿਵਪੁਰੀ ਤੋਂ ਸੰਪਰਕ ਟੁੱਟ ਗਿਆ ਹੈ, ਜਿਸ ਨਾਲ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਪੁਲ ਦਾ ਉਦਘਾਟਨ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਇਸ ਨੂੰ ਬਣਾਉਣ 'ਚ 7.78 ਕਰੋੜ ਖਰਚ ਕੀਤੇ ਗਏ ਸਨ। ਇਸ ਪੁਲ ਦੇ ਉਦਘਾਟਨ ਦੇ ਸਮੇਂ ਇਸ ਨੂੰ ਵਿਕਾਸ ਮਾਡਲ ਦੱਸਦੇ ਹੋਏ ਕਈ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਜੋ ਪਹਿਲੀ ਬਾਰਿਸ਼ ਨਾਲ ਵਹਿ ਗਈ। ਸ਼ਿਵਪੁਰੀ ਦੇ ਭਾਜਪਾ ਵਿਧਾਇਕ ਪ੍ਰਹਿਲਾਦ ਭਾਰਤੀ ਨੇ ਇਸ ਮਾਮਲੇ 'ਚ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲ ਨਿਰਮਾਣ ਦੌਰਾਨ ਭ੍ਰਿਸ਼ਟਾਚਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸ਼ਿਵਪੁਰੀ ਅਤੇ ਆਸਪਾਸ ਦੇ ਜ਼ਿਲਿਆਂ 'ਚ ਤੇਜ਼ ਬਾਰਿਸ਼ ਕਾਰਨ 500 ਛੋਟੇ ਘਰ ਪਾਣੀ 'ਚ ਵਹਿ ਗਏ। ਇਸ ਦੌਰਾਨ ਕਰੀਬ 150 ਲੋਕਾਂ ਨੂੰ ਬਚਾਇਆ ਗਿਆ ਜਦਕਿ ਇਸ ਸਾਲ ਦੀ ਬੱਚੀ ਪਾਣੀ 'ਚ ਡੁੱਬ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।


Related News