ਇਕ ਹੀ ਪਰਿਵਾਰ ਦੇ 4 ਲੋਕਾਂ ਨੂੰ ਸੱਪ ਨੇ ਡੰਗਿਆ, ਤਿੰਨ ਸਕੀਆਂ ਭੈਣਾਂ ਦੀ ਮੌਤ

Monday, Sep 09, 2024 - 03:29 PM (IST)

ਬੋਧ- ਓਡੀਸ਼ਾ ਦੇ ਬੋਧ ਜ਼ਿਲ੍ਹੇ ਦੇ ਇਕ ਪਿੰਡ 'ਚ ਐਤਵਾਰ ਰਾਤ ਨੂੰ ਇਕ ਘਰ 'ਚ ਜ਼ਹਿਰੀਲੇ ਸੱਪ ਦੇ ਡੰਗਣ ਨਾਲ ਤਿੰਨ ਨਾਬਾਲਗ ਭੈਣਾਂ ਦੀ ਮੌਤ ਹੋ ਗਈ ਅਤੇ ਜਦਕਿ ਉਨ੍ਹਾਂ ਦੇ ਪਿਤਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਬੋਧ ਜ਼ਿਲ੍ਹੇ ਅਧੀਨ ਪੈਂਦੇ ਤੀਕਰਪਾੜਾ ਗ੍ਰਾਮ ਪੰਚਾਇਤ ਦੇ ਚਿਰਿਆਪੱਲੀ ਪਿੰਡ ਦੀ ਹੈ। ਸੈਲੇਂਦਰ ਮੱਲਿਕ ਅਤੇ ਉਸ ਦੀਆਂ ਨਾਬਾਲਗ ਧੀਆਂ ਘਰ 'ਚ ਸੌਂ ਰਹੀਆਂ ਸਨ ਜਦੋਂ ਉਨ੍ਹਾਂ ਨੂੰ ਸੱਪ ਨੇ ਡੰਗ ਲਿਆ। ਪੀੜਤਾਂ ਦੀ ਪਛਾਣ ਸਮ੍ਰਿਤੀ ਰੇਖਾ ਮਲਿਕ (12), ਸੁਭਾਰੇਖਾ ਮਲਿਕ (9) ਅਤੇ ਸੁਰਭੀ ਮਲਿਕ (3) ਵਜੋਂ ਹੋਈ ਹੈ। 

ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਕੁਝ ਲੋਕ ਚਾਰਾਂ ਨੂੰ ਇਲਾਜ ਲਈ ਪਿੰਡ ਦੇ ਡਾਕਟਰ ਕੋਲ ਲੈ ਗਏ। ਹਾਲਾਂਕਿ ਉਨ੍ਹਾਂ ਦੀ ਹਾਲਤ ਵਿਗੜ ਗਈ। ਫਿਰ ਉਨ੍ਹਾਂ ਨੂੰ ਬੋਧ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਨਾਬਾਲਗ ਕੁੜੀਆਂ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੈਲੇਂਦਰ ਦਾ ਅਜੇ ਇਲਾਜ ਚੱਲ ਰਿਹਾ ਸੀ। ਇਸ ਘਟਨਾ ਨਾਲ ਪਿੰਡ ਵਾਸੀਆਂ 'ਚ ਸੋਗ ਦੀ ਲਹਿਰ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਸੰਭਵ ਹੈ ਕਿ ਕਰੈਤ ਸੱਪ ਨੇ ਤਿੰਨਾਂ ਭੈਣਾਂ ਡੰਗਿਆ ਹੋਵੇਗਾ। ਇਹ ਸੱਪ ਬਹੁਤ ਜ਼ਹਿਰੀਲਾ ਹੁੰਦਾ ਹੈ। ਕਰੈਤ, ਕੋਬਰਾ ਤੋਂ 5 ਗੁਣਾ ਜ਼ਿਆਦਾ ਜ਼ਹਿਰੀਲਾ ਹੁੰਦਾ ਹੈ। ਇਸ ਨੂੰ ਸਾਈਲੈਂਟ ਕਿਲਰ ਵੀ ਆਖਿਆ ਜਾਂਦਾ ਹੈ। ਦਰਅਸਲ ਇਸ ਸੱਪ ਦੇ ਡੰਗਣ 'ਤੇ ਜ਼ਿਆਦਾ ਦਰਦ ਨਹੀਂ ਹੁੰਦਾ ਹੈ। ਆਖਿਆ ਜਾਂਦਾ ਹੈ ਕਿ ਜ਼ਮੀਨ 'ਤੇ ਸੌਣ ਵਾਲਿਆਂ ਨੂੰ ਇਹ ਸੱਪ ਜ਼ਿਆਦਾ ਡੰਗਦਾ ਹੈ। ਇਹ ਅਕਸਰ ਰਾਤ ਨੂੰ ਨਿਕਲਦੇ ਹਨ। ਸਰੀਰ ਦੀ ਗਰਮੀ ਪਾ ਕੇ ਉਹ ਕੋਲ ਆ ਜਾਂਦੇ ਹਨ ਅਤੇ ਕਰਵਟ ਬਦਲਦੇ ਹੀ ਡੰਗ ਲੈਂਦੇ ਹਨ।


Tanu

Content Editor

Related News