3 ਨੇਤਾਵਾਂ ਨੇ ਮਹਿਬੂਬਾ ਮੁਫਤੀ ਦੀ ਪਾਰਟੀ ਛੱਡੀ, ਕਿਹਾ- ਦੇਸ਼ ਭਗਤ‍ੀ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ

Monday, Oct 26, 2020 - 06:27 PM (IST)

ਸ਼੍ਰੀਨਗਰ : ਜੰਮੂ-ਕਸ਼ਮੀਰ ਦੀ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (PDP) ਦੇ ਤਿੰਨ ਨੇਤਾਵਾਂ ਨੇ ਆਪਣੀ ਪਾਰਟੀ ਦੀ ਪ੍ਰਮੁੱਖ ਮਹਿਬੂਬਾ ਮੁਫਤੀ ਦੇ ਬਿਆਨ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਪਾਰਟੀ ਦੀ ਮੁੱਢਲੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਨੇਤਾਵਾਂ ਦਾ ਕਹਿਣਾ ਹੈ ਕਿ ਮਹਿਬੂਬਾ ਦੇ ਬਿਆਨ ਨਾਲ ਉਨ੍ਹਾਂ ਦੀ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਪੀਡੀਪੀ ਦੇ ਨੇਤਾ ਟੀ.ਐੱਸ. ਬਾਜਵਾ, ਵੇਦ ਮਹਾਜਨ ਅਤੇ ਹੁਸੈਨ ਏ ਵਫਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਪ੍ਰਧਾਨ ਮਹਿਬੂਬਾ ਮੁਫਤੀ ਨੂੰ ਲਿਖੇ ਪੱਤਰ 'ਚ ਕਿਹਾ ਕਿ ਉਹ ਕੁੱਝ ਕੰਮਾਂ ਅਤੇ ਅਣਚਾਹੇ ਬਿਆਨਾਂ ਤੋਂ ਵਿਸ਼ੇਸ਼ ਤੌਰ ’ਤੇ ਬੇਚੈਨ ਮਹਿਸੂਸ ਕਰ ਰਹੇ ਹਨ,  ਜੋ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ।‘
ਇਹ ਵੀ ਪੜ੍ਹੋ: ਛੋਟੀ ਜਿਹੀ ਕੁੜੀ ਨੇ ਲੱਭਿਆ ਕੋਰੋਨਾ ਦਾ ਤੋੜ! ਮਿਲਿਆ 25 ਹਜ਼ਾਰ ਡਾਲਰ ਦਾ ਈਨਾਮ

ਦਰਅਸਲ ਮਹਿਬੂਬਾ ਮੁਫਤੀ ਨੇ ਕਿਹਾ ਸੀ, ਅਸੀਂ ਰਾਸ਼ਟਰੀ ਝੰਡੇ ਨੂੰ ਉਦੋਂ ਚੁੱਕਾਂਗੇ, ਜਦੋਂ ਸਾਡੇ ਸੂਬੇ ਦੇ ਝੰਡੇ ਨੂੰ ਵਾਪਸ ਲਿਆਇਆ ਜਾਵੇਗਾ। ਰਾਸ਼ਟਰੀ ਝੰਡਾ ਸਿਰਫ ਇਸ (ਜੰਮੂ ਅਤੇ ਕਸ਼ਮੀਰ) ਝੰਡੇ ਅਤੇ ਸੰਵਿਧਾਨ ਦੀ ਵਜ੍ਹਾ ਨਾਲ ਹੈ। ਅਸੀਂ ਇਸ ਝੰਡੇ ਕਾਰਨ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੁੜੇ ਹੋਏ ਹਾਂ।


Inder Prajapati

Content Editor

Related News