ਹਿਮਾਚਲ ''ਚ 20 ਦਿਨਾਂ ''ਚ 3 ਲੱਖ ਲੋਕ ''ਆਪ'' ਪਾਰਟੀ ''ਚ ਹੋਏ ਸ਼ਾਮਲ
Monday, Apr 04, 2022 - 11:11 AM (IST)
ਸ਼ਿਮਲਾ- ਹਿਮਾਚਲ ਦੀ ਜਨਤਾ ਆਮ ਆਦਮੀ ਪਾਰਟੀ (ਆਪ) ਨੂੰ ਤੀਜਾ ਵਿਕਲਪ ਦੇਵੇਗੀ। 'ਆਪ' ਦੇ ਸੂਬਾ ਬੁਲਾਰੇ ਮਨੀਸ਼ ਠਾਕੁਰ ਨੇ ਇਹ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਗੁਜਰਾਤ 'ਚ ਹੋਈ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਸ਼ਾਲ ਰੈਲੀ ਨੇ ਸਿਆਸੀ ਹਲਕਿਆਂ 'ਚ ਖਲਬਲੀ ਮਚਾ ਦਿੱਤੀ ਹੈ। ਇਸ ਕੜੀ 'ਚ ਕੇਜਰੀਵਾਲ ਅਤੇ ਭਗਵੰਤ ਮਾਨ ਹੁਣ ਹਿਮਾਚਲ 'ਚ ਵੀ ਰੋਡ ਸ਼ੋਅ ਕਰਨਗੇ। ਇਸ ਗੇ ਅਘੀਨ 6 ਅਪ੍ਰੈਲ ਨੂੰ ਕੇਜਰੀਵਾਲ ਅਤੇ ਭਗਵੰਤ ਮਾਨ ਹਿਮਾਚਲ ਦੀ ਮੰਡੀ 'ਚ ਕੀਤੇ ਜਾਣ ਵਾਲੇ ਰੋਡ-ਸ਼ੋਅ 'ਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜੈ ਰਾਮ ਠਾਕੁਰ ਦੇ ਗ੍ਰਹਿ ਜ਼ਿਲ੍ਹੇ ਵਿਚ ਆਯੋਜਿਤ ਹੋਣ ਵਾਲਾ ‘ਆਪ’ ਦਾ ਰੋਡ ਸ਼ੋਅ ਇਤਿਹਾਸਕ ਹੋਵੇਗਾ ਅਤੇ ਵਿਸ਼ਾਲ ਰੈਲੀ 'ਚ 'ਆਪ' ਹਿਮਾਚਲ 'ਚ ਚੋਣਾਂ ਵਿਚ ਦਸਤਕ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਹੁਣ ਦੋਵੇਂ ਵੱਡੀਆਂ ਸਿਆਸੀ ਪਾਰਟੀਆਂ ਭਾਜਪਾ ਅਤੇ ਕਾਂਗਰਸ ਦੀਆਂ ਨੀਤੀਆਂ ਤੋਂ ਨਾਰਾਜ਼ ਹੋ ਕੇ ‘ਆਪ’ ਨੂੰ ਬਿਹਤਰ ਵਿਕਲਪ ਵਜੋਂ ਦੇਖ ਰਹੇ ਹਨ। ਮੰਡੀ ਰੈਲੀ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ ਅਤੇ ਸੂਬੇ ਭਰ ਤੋਂ 'ਆਪ' ਵਰਕਰ ਇਸ 'ਚ ਸਰਗਰਮੀ ਨਾਲ ਹਿੱਸਾ ਲੈਣਗੇ।
20 ਦਿਨਾਂ 'ਚ 3 ਲੱਖ ਲੋਕ ਪਾਰਟੀ 'ਚ ਸ਼ਾਮਲ ਹੋਏ
ਮੁਨੀਸ਼ ਠਾਕੁਰ ਨੇ ਕਿਹਾ ਕਿ 'ਆਪ' ਸੂਬੇ ਦੀਆਂ ਸਾਰੀਆਂ 68 ਸੀਟਾਂ 'ਤੇ ਚੋਣ ਲੜੇਗੀ। ਇਸ ਦੇ ਲਈ ਰਾਜ 'ਚ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਗਈ ਸੀ। ਪੰਜਾਬ ਚੋਣਾਂ ਤੋਂ ਬਾਅਦ ਹਿਮਾਚਲ 'ਚ ਸਿਰਫ਼ 20 ਦਿਨਾਂ 'ਚ 3 ਲੱਖ ਤੋਂ ਵੱਧ ਲੋਕ 'ਆਪ' 'ਚ ਸ਼ਾਮਲ ਹੋਏ ਹਨ। ਇਸ ਤਹਿਤ ਭਾਜਪਾ ਅਤੇ ਕਾਂਗਰਸ ਦੇ ਕਈ ਆਗੂਆਂ ਤੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲੈ ਲਈ ਹੈ। ਇਸ ਦੇ ਨਾਲ ਹੀ ਕਈ ਸਾਬਕਾ ਆਈ.ਐੱਸ. ਅਫਸਰਾਂ ਨੇ ਵੀ ਗਾਹਕੀ ਲਈ ਹੈ।