ਖੱਡ ''ਚ ਡਿੱਗਿਆ ਵਾਹਨ 3 ਦੀ ਮੌਤ, 4 ਜ਼ਖਮੀ

06/07/2017 3:45:41 PM

ਅਲਮੋੜਾ— ਅਲਮੋੜਾ ਤੋਂ ਬੇਰੀਨਾਗ ਜਾ ਰਿਹਾ ਮੈਕਸ ਵਾਹਨ ਭੈਂਸੀਆਛਾਣਾ ਬਲਾਕ ਦੇ ਮੰਗਲਤਾ ਟਾਨੀ ਨੇੜੇ ਕਰੀਬ 50 ਮੀਟਰ ਡੂੰਘੀ ਖੱਡ 'ਚ ਜਾ ਡਿੱਗੀ। ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਜਦਕਿ 6 ਲੋਕ ਜ਼ਖਮੀ ਹੋ ਗਏ। 
ਦੱਸਿਆ ਜਾ ਰਿਹਾ ਹੈ ਕਿ ਮੋੜ 'ਤੇ ਚਾਲਕ ਨਿਯੰਤਰਣ ਖੋਹ ਬੈਠਾ ਅਤੇ ਵਾਹਨ 50 ਮੀਟਰ ਡੂੰਘੀ ਖੱਡ 'ਚ ਡਿੱਗ ਕੇ ਨਦੀ 'ਚ ਜਾ ਡਿੱਗੀ। ਸੂਚਨਾ ਮਿਲਦੇ ਹੀ ਪੁਲਸ ਅਤੇ ਆਫਤ ਪ੍ਰਬੰਧਨ ਦੀ ਟੀਮ ਮੌਕੇ 'ਤੇ ਪੁੱਜੀ। ਖੱਡ 'ਚੋਂ ਦੋ ਮਰਦ ਅਤੇ 1 ਔਰਤ ਦੀ ਲਾਸ਼ ਬਾਹਰ ਕੱਢੀ। 6 ਜ਼ਖਮੀਆਂ ਨੂੰ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਵਾਹਨ 'ਚ 9 ਲੋਕ ਸਵਾਰ ਦੱਸੇ ਜਾ ਰਹੇ ਹਨ। ਇਨ੍ਹਾਂ 'ਚ ਅਲਮੋੜਾ ਬੇਸ 'ਚ 4 ਜ਼ਖਮੀ ਭਰਤੀ ਹਨ ਜਦਕਿ ਮਾਮੂਲੀ ਰੂਪ ਨਾਲ 2 ਲੋਕਾਂ ਦਾ ਇਲਾਜ ਹਸਪਤਾਲ 'ਚ ਚੱਲ ਰਿਹਾ ਹੈ।


Related News