ਸਿਧਾਰਥਨਗਰ ਦੀ ਜਮੁਆਰ ਨਦੀ ''ਚ ਡੁੱਬੇ 3 ਦੋਸਤ, ਖ਼ਤਮ ਹੋ ਗਈਆਂ ਹੱਸਦੀਆਂ-ਖੇਡਦੀਆਂ ਜ਼ਿੰਦਗੀਆਂ
Tuesday, Jul 02, 2024 - 01:18 AM (IST)

ਸਿਧਾਰਥਨਗਰ : ਸਿਧਾਰਥਨਗਰ ਜ਼ਿਲ੍ਹਾ ਹੈੱਡਕੁਆਰਟਰ ਦੇ ਸਦਰ ਕੋਤਵਾਲੀ ਇਲਾਕੇ ਵਿਚ ਸੋਮਵਾਰ ਨੂੰ ਜਮੁਆਰ ਨਦੀ ਵਿਚ ਨਹਾਉਣ ਗਏ 3 ਬੱਚਿਆਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਮੁਤਾਬਕ, ਮ੍ਰਿਤਕਾਂ ਦੀ ਸ਼ਨਾਖਤ ਜਾਵੇਦ (12), ਰੁਦਰ ਕਨੌਜੀਆ (13) ਅਤੇ ਆਯੁਸ਼ ਪਾਂਡੇ (13) ਦੇ ਤੌਰ 'ਤੇ ਹੋਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਲੜਕਿਆਂ ਨੂੰ ਡੁੱਬਦਾ ਦੇਖ ਕੇ ਉਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਨਦੀ ਵਿਚੋਂ ਕੱਢ ਕੇ ਮੈਡੀਕਲ ਕਾਲਜ ਪਹੁੰਚਾਇਆ, ਜਿਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ: ਹਾਈਟੈਂਸ਼ਨ ਲਾਈਨ ਦੀ ਤਾਰ ਟੁੱਟ ਕੇ ਟਰੈਕਟਰ 'ਤੇ ਡਿੱਗੀ, ਜ਼ਿੰਦਾ ਸੜ ਗਿਆ ਮੁੰਡਾ
ਸਿਧਾਰਥਨਗਰ ਕੋਤਵਾਲੀ ਦੇ ਇੰਚਾਰਜ ਨਿਰੀਖਕ ਗੌਰਵ ਸਿੰਘ ਨੇ ਦੱਸਿਆ ਕਿ ਤਿੰਨੋਂ ਬੱਚੇ ਪੁਰਾਣੇ ਨੌਗੜ੍ਹ ਦੇ ਮੁਹੱਲਾ ਭਗਤ ਸਿੰਘ ਨਗਰ ਤੋਂ ਸਨ। ਪਰਿਵਾਰਕ ਮੈਂਬਰ ਪੋਸਟਮਾਰਟਮ ਲਈ ਤਿਆਰ ਨਹੀਂ ਹੋਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਾਸ਼ਾਂ ਸੌਂਪ ਦਿੱਤੀਆਂ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8