3 ਕਰੋੜ ਦੁਕਾਨਦਾਰਾਂ ਨੂੰ ਪੈਨਸ਼ਨ ਦੀ ਯੋਜਨਾ, 59 ਮਿੰਟ 'ਚ ਮਿਲੇਗਾ ਲੋਨ

07/05/2019 12:18:10 PM

ਨਵੀਂ ਦਿੱਲੀ — ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਛੋਟੇ ਦੁਕਾਨਦਾਰਾਂ ਨੂੰ ਪੈਨਸ਼ਨ ਦੇਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਿਰਫ 59 ਮਿੰਟਾਂ ਵਿਚ ਦੁਕਾਨਦਾਰਾਂ ਨੂੰ ਲੋਨ ਦੇਣ ਦੀ ਯੋਜਨਾ ਹੈ। ਇਸ ਦਾ ਲਾਭ 3 ਕਰੋੜ ਤੋਂ ਜ਼ਿਆਦਾ ਛੋਟੇ ਦੁਕਾਨਦਾਰਾਂ ਨੂੰ ਮਿਲ ਸਕੇਗਾ। ਸਾਡੀ ਸਰਕਾਰ ਇਸ ਦੇ ਨਾਲ ਹੀ ਹਰ ਕਿਸੇ ਨੂੰ ਘਰ ਦੇਣ ਦੀ ਯੋਜਨਾ 'ਤੇ ਵੀ ਅੱਗੇ ਵਧ ਰਹੀ ਹੈ।

18 ਤੋਂ 40 ਸਾਲ ਦੇ ਵਿਚਕਾਰ ਉਮਰ ਵਰਗ ਵਾਲਿਆਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਪੈਨਸ਼ਨ ਯੋਜਨਾ 'ਚ ਸ਼ਾਮਲ ਹੋਣ ਵਾਲੇ ਲੋਕ ਦੇਸ਼ ਭਰ ਵਿਚ ਫੈਲੇ 3.25 ਲੱਖ ਸਾਂਝਾ ਸੇਵਾ ਕੇਂਦਰਾਂ 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਬਜਟ ਭਾਸ਼ਣ ਵਿਚ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਸਾਡੀ ਸਰਕਾਰ ਨੇ ਕਾਰਜਕਾਲ ਵਿਚ ਐਮ.ਐਸ.ਐਮ.ਈ.  ਲਈ 350 ਕਰੋੜ ਦੀ ਵੰਡ ਕੀਤੀ ਹੈ। ਇਸ ਦੇ ਨਾਲ ਹੀ ਛੋਟੇ ਵਪਾਰੀਆਂ ਲਈ 59 ਮਿੰਟ 'ਚ ਲੋਨ ਦੀ ਵਿਵਸਥਾ ਸ਼ੁਰੂ ਕੀਤੀ ਹੈ। 

ਵਿੱਤ ਮੰਤਰੀ ਨੇ ਦੱਸਿਆ ਕਿ ਸਾਡਾ ਟੀਚਾ ਰਿਫਾਰਮ, ਪਰਫਾਰਮ ਅਤੇ ਟਰਾਂਸਫਾਰਮ ਦਾ ਹੈ। ਸਾਡੀ ਸਰਕਾਰ ਦਾ ਅਗਲਾ ਵੱਡਾ ਟੀਚਾ ਜਲ ਦੇ ਰਸਤੇ ਆਵਾਜਾਈ ਨੂੰ ਵਧਾਉਣ ਦਾ ਹੈ। ਇਸ ਦੇ ਨਾਲ ਹੀ ਵਨ ਨੇਸ਼ਨ, ਵਨ ਗ੍ਰਿਡ ਲਈ ਅਸੀਂ ਅੱਗੇ ਵਧ ਰਹੇ ਹਾਂ ਜਿਸ ਦਾ ਬਲਿਊ ਪ੍ਰਿੰਟ ਤਿਆਰ ਕੀਤਾ ਜਾ ਰਿਹਾ ਹੈ।


Related News