ਭਾਰਤੀ ਥਲ ਸੈਨਾ ''ਚ ਸ਼ਾਮਲ ਹੋਏ 297 ਅਧਿਕਾਰੀ
Saturday, Sep 07, 2024 - 02:11 PM (IST)
ਚੇਨਈ (ਭਾਸ਼ਾ)- ਚੇਨਈ ਦੀ ਅਧਿਕਾਰੀ ਟਰੇਨਿੰਗ ਅਕਾਦਮੀ (ਓ.ਟੀ.ਏ.) 'ਚ ਸ਼ਨੀਵਾਰ ਨੂੰ ਇਕ ਸਮਾਰੋਹ 'ਚ 258 ਕੈਡੇਟ ਅਧਿਕਾਰੀ ਅਤੇ 39 ਮਹਿਲਾ ਕੈਡੇਟ ਅਧਿਕਾਰੀਆਂ ਨੂੰ ਭਾਰਤੀ ਫ਼ੌਜ ਦੀਆਂ ਵੱਖ-ਵੱਖ ਇਕਾਈਆਂ ਅਤੇ ਸੇਵਾਵਾਂ 'ਚ ਸ਼ਾਮਲ ਕੀਤਾ ਗਿਆ। ਓ.ਟੀ.ਏ. ਦੇ ਪਰਮੇਸ਼ਵਰਮ ਡ੍ਰਿਲ ਸਕਵਾਇਰ 'ਚ ਆਯੋਜਿਤ 'ਪਾਸਿੰਗ ਆਊਟ ਪਰੇਡ' ਦੀ ਸਮੀਖਿਆ ਸੈਨਾ ਦੇ ਉੱਪ ਮੁਖੀ ਲੈਫਟੀਨੈਂਟ ਜਨਰਲ ਐੱਨ.ਐੱਸ. ਰਾਜ ਸੁਬਰਮਣੀ ਨੇ ਕੀਤੀ। ਓ.ਟੀ.ਏ. ਨੇ ਕਿਹਾ ਕਿ ਦੋਸਤ ਦੇਸ਼ਾਂ ਦੇ 10 ਕੈਡੇਟ ਅਧਿਕਾਰੀ ਅਤੇ 5 ਕੈਡੇਟ ਅਧਿਕਾਰੀ (ਮਹਿਲਾ) ਨੇ ਵੀ ਸਫ਼ਲਤਾਪੂਰਵਕ ਆਪਣੀ ਟਰੇਨਿੰਗ ਪੂਰੀ ਕੀਤੀ।
ਦੋਸਤ ਦੇਸ਼ਾਂ ਦੇ ਕੈਟੇਡ ਦੇ ਸਫ਼ਲਤਾਪੂਰਵਕ ਸਿਖਲਾਈ ਪ੍ਰਾਪਤ ਕਰਨ ਨਾਲ ਅੰਤਰਰਾਸ਼ਟਰੀ ਸਰਹੱਦਾਂ 'ਤੇ ਸਹਿਯੋਗ ਦੀ ਭਾਵਨਾ ਨੂੰ ਉਤਸ਼ਾਹ ਮਿਲਿਆ ਹੈ। ਕੈਡੇਟ ਅਧਿਕਾਰੀ ਸੰਸਥਾ 'ਚ 'ਸ਼ਾਰਟ ਸਰਵਿਸ ਕਮਿਸ਼ਨ ਕੋਰਸ' ਦੇ 118ਵੇਂ ਬੈਚ ਅਤੇ ਸ਼ਾਰਟ ਸਰਵਿਸ ਕਮਿਸ਼ਨ ਕੋਰਸ (ਮਹਿਲਾ) ਦੇ 32ਵੇਂ ਬੈਚ ਅਤੇ ਹੋਰ ਪਾਠਕ੍ਰਮਾਂ ਨਾਲ ਸੰਬੰਧਤ ਸਨ। ਥਲ ਸੈਨਾ ਉੱਪ ਮੁਖੀ ਨੇ ਆਪਣੇ ਸੰਬੋਧਨ 'ਚ ਕੈਡੇਟ ਅਧਿਕਾਰੀ ਅਤੇ ਓ.ਟੀ.ਏ. ਕਰਮੀਆਂ ਦੀਆਂ ਉਪਲੱਬਧੀਆਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ,''ਤੁਹਾਨੂੰ ਜਲਦ ਹੀ ਦੁਨੀਆ ਦੇ ਕੁਝ ਬਿਹਤਰੀਨ ਸੈਨਿਕਾਂ ਦੀ ਕਮਾਨ ਸੰਭਾਲਣ ਦਾ ਮੌਕਾ ਪ੍ਰਾਪਤ ਹੋਵੇਗਾ। ਇਹ ਸੈਨਿਕ ਤੁਹਾਡੀ ਸਭ ਤੋਂ ਕੀਮਤੀ ਜਾਇਦਾਦ ਹਨ। ਹੁਣ ਤੁਹਾਨੂੰ ਉਨ੍ਹਾਂ ਦੇ ਜੀਵਨ ਅਤੇ ਕਲਿਆਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਲਈ, ਆਪਣੀ ਕਮਾਨ ਨੂੰ ਯੁੱਧ ਲਈ ਤਿਆਰ ਰਹਿਣ ਲਈ ਕੁਸ਼ਲ, ਅਨੁਸ਼ਾਸਿਤ ਬਣਾਉਣ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8