ਜੰਮੂ-ਕਸ਼ਮੀਰ ''ਚ ਕੋਰੋਨਾ ਦੇ 285 ਨਵੇਂ ਮਾਮਲੇ, ਗਿਣਤੀ 3,000 ਤੋਂ ਪਾਰ

06/05/2020 12:25:20 AM

ਸ਼੍ਰੀਨਗਰ- ਜੰਮੂ ਕਸ਼ਮੀਰ 'ਚ ਵੀਰਵਾਰ ਨੂੰ ਕੋਵਿਡ-19 ਦੇ ਸਭ ਤੋਂ ਜ਼ਿਆਦਾ 285 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ 'ਚ ਪੀੜਤਾਂ ਦੀ ਕੁੱਲ ਗਿਣਤੀ 3,000 ਤੋਂ ਪਾਰ ਚੱਲ ਗਈ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ 'ਚ ਪੀੜਤਾਂ ਦੇ 285 ਨਵੇਂ ਮਾਮਲੇ ਸਾਹਮਣੇ ਆਏ। ਉਨ੍ਹਾਂ ਨੇ ਕਿਹਾ ਕਿ ਇਹ ਜੰਮੂ-ਕਸ਼ਮੀਰ 'ਚ ਇਕੱਠੇ ਆਉਣ ਵਾਲੇ ਮਾਮਲਿਆਂ ਦੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਇਨ੍ਹਾਂ ਮਾਮਲਿਆਂ 'ਚ 63 ਮਾਮਲੇ ਜੰਮੂ ਤੋਂ ਤੇ 222 ਮਾਮਲੇ ਕਸ਼ਮੀਰ ਤੋਂ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਕਿਹਾ ਕਿ ਜੰਮੂ ਕਸ਼ਮੀਰ 'ਚ ਕੁੱਲ ਮਾਮਲੇ ਵੱਧ ਕੇ 3,142 ਹੋ ਗਏ ਹਨ। ਜਿਸ 'ਚ 2,407 ਕਸ਼ਮੀਰ ਘਾਟੀ ਦੇ ਜਦਕਿ 735 ਮਾਮਲੇ ਜੰਮੂ ਦੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 'ਚ 2185 ਕਸ਼ਮੀਰ 'ਚ ਤੇ 672 ਜੰਮੂ ਖੇਤਰ 'ਚ ਹਨ। ਅਧਿਕਾਰੀਆਂ ਨੇ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ 'ਚ ਅਜਿਹੇ ਮਰੀਜ਼ਾਂ ਦੀ ਗਿਣਤੀ 2,059 ਜਿਨ੍ਹਾਂ ਦਾ ਅਜੇ ਇਲਾਜ ਚੱਲ ਰਿਹਾ ਹੈ। ਇਨ੍ਹਾਂ 'ਚ 1,488 ਕਸ਼ਮੀਰ 'ਚ ਤੇ 571 ਜੰਮੂ 'ਚ ਹੈ। ਕੁੱਲ 1,048 ਮਰੀਜ਼ ਠੀਕ ਹੋਏ ਹਨ। ਸੂਬੇ 'ਚ ਅਜੇ ਤੱਕ ਕੋਵਿਡ-19 ਨਾਲ 35 ਮੌਤਾਂ ਹੋਈਆਂ ਹਨ।


Gurdeep Singh

Content Editor

Related News