ਹਿਮਾਚਲ ''ਚ 5 ITBP ਜਵਾਨਾਂ ਸਮੇਤ 24 ਲੋਕ ਕੋਰੋਨਾ ਪਾਜ਼ੇਟਿਵ

Thursday, Jul 02, 2020 - 05:10 PM (IST)

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਵਿਚ ਬੀਤੇ 24 ਘੰਟਿਆਂ 'ਚ ਭਾਰਤ-ਤਿੱਬਤ ਸਰਹੱਦ ਪੁਲਸ (ਆਈ. ਟੀ. ਬੀ. ਪੀ.) ਦੇ 5 ਜਵਾਨਾਂ ਸਮੇਤ ਕੋਰੋਨਾ ਦੇ 27 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ ਵਿਚ ਇਸ ਮਹਾਮਾਰੀ ਤੋਂ ਪੀੜਤਾਂ ਦੀ ਕੁੱਲ ਗਿਣਤੀ 980 ਤੱਕ ਪਹੁੰਚ ਗਈ ਹੈ। ਸੂਬੇ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਸਮੇਂ 340 ਸਰਗਰਮ ਮਾਮਲੇ ਹਨ। 

ਸੂਬੇ ਦੇ ਸਿਹਤ ਮਹਿਕਮੇ ਦੇ ਵਧੀਕ ਮੁੱਖ ਸਕੱਤਰ ਅਤੇ ਕੋਵਿਡ-19 ਦੇ ਨੋਡਲ ਅਧਿਕਾਰੀ ਆਰ. ਡੀ. ਧੀਮਾਨ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਰ ਰਾਤ ਆਏ ਨਵੇਂ ਮਾਮਲਿਆਂ ਵਿਚ ਊਨਾ ਤੋਂ 6, ਕਾਂਗੜਾ ਤੋਂ 5, ਹਮੀਰਪੁਰ ਅਤੇ ਕਿੰਨੌਰ ਤੋਂ 5-5, ਮੰਡੀ ਅਤੇ ਸਿਰਮੌਰ ਤੋਂ 2-2 ਅਤੇ ਲਾਹੌਲ-ਸਪੀਤੀ ਤੋਂ 1-1 ਮਾਮਲਾ ਆਇਆ ਹੈ। ਉਨ੍ਹਾਂ ਦੱਸਿਆ ਕਿ ਕਿੰਨੌਰ ਜ਼ਿਲੇ ਵਿਚ ਆਈ. ਟੀ. ਬੀ. ਪੀ. ਦੇ 5 ਜਵਾਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਜਵਾਨ ਜੰਮੂ-ਕਸ਼ਮੀਰ ਤੋਂ ਰਿਕਾਂਗਪੀਓ ਆਏ ਸਨ। 

ਸੀ. ਐੱਮ. ਓ. ਕਿੰਨੌਰ ਡਾ. ਸੋਨਮ ਨੇਗੀ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਬੀਤੀ 30 ਜੂਨ ਨੂੰ ਰਿਕਾਂਗਪੀਓ 'ਚ ਆਈ. ਟੀ. ਬੀ. ਪੀ. ਦੇ 164, ਹਿਮਾਚਲ ਪੁਲਸ ਦੇ ਤਿੰਨ, ਸੜਕ ਸੀਮਾ ਸੰਗਠਨ ਦੇ 5 ਕਾਮਿਆਂ ਅਤੇ ਇਕ ਹੋਰ ਨੂੰ ਮਿਲਾ ਕੇ 173 ਦੇ ਕੋਰੋਨਾ ਨਮੂਨੇ ਲਏ ਗਏ ਸਨ। ਇਨ੍ਹਾਂ ਨੂੰ ਜਾਂਚ ਲਈ ਆਈ. ਜੀ. ਐੱਮ. ਸੀ. ਸ਼ਿਮਲਾ ਭੇਜਿਆ ਗਿਆ ਸੀ, ਜਿੱਥੇ 5 ਆਈ. ਟੀ. ਬੀ. ਪੀ. ਜਵਾਨਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਜਵਾਨ ਆਈ. ਟੀ. ਬੀ. ਪੀ. ਸੈਂਟਰ ਰਿਕਾਂਗਪੀਓ ਵਿਚ ਸੰਸਥਾਗਤ ਕੁਆਰੰਟੀਨ ਸਨ। ਇਨ੍ਹਾਂ ਮਾਮਲਿਆਂ ਨੂੰ ਦੇਖਦਿਆਂ ਰਿਕਾਂਗਪੀਓ ਨੂੰ ਕੰਟੇਨਮੈਂਟ ਜ਼ੋਨ 'ਚ ਤਬਦੀਲ ਕਰ ਦਿੱਤਾ ਗਿਆ ਹੈ, ਤਾਂ ਕਿ ਕੋਰੋਨਾ ਦਾ ਕਮਿਊਨਿਟੀ ਫੈਲਾਅ ਨਾ ਹੋ ਸਕੇ।


Harinder Kaur

Content Editor

Related News