ਜੰਮੂ ਕਸ਼ਮੀਰ : ਸੁਰੱਖਿਆ ਫ਼ੋਰਸਾਂ ਜਨਵਰੀ ਤੋਂ ਹੁਣ ਤੱਕ 26 ਵਿਦੇਸ਼ੀ ਅੱਤਵਾਦੀ ਕੀਤੇ ਢੇਰ
Thursday, May 26, 2022 - 06:30 PM (IST)
ਸ਼੍ਰੀਨਗਰ (ਭਾਸ਼ਾ)- ਜੰਮੂ-ਕਸ਼ਮੀਰ 'ਚ ਜਨਵਰੀ ਤੋਂ ਲੈ ਕੇ ਹੁਣ ਤੱਕ ਸੁਰੱਖਿਆ ਫ਼ੋਰਸਾਂ ਨੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਨਾਲ ਸਬੰਧਤ 26 ਵਿਦੇਸ਼ੀ ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਕਸ਼ਮੀਰ ਜ਼ੋਨ ਦੇ ਪੁਲਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਵੀਰਵਾਰ ਨੂੰ ਕਿਹਾ,''ਇਸ ਸਾਲ ਹੁਣ ਤੱਕ 26 ਵਿਦੇਸ਼ੀ ਅੱਤਵਾਦੀ ਮਾਰੇ ਜਾ ਚੁੱਕੇ ਹਨ।'' ਕੁਮਾਰ ਨੇ ਕਿਹਾ ਕਿ ਇਸ ਸਾਲ ਮਾਰੇ ਗਏ 26 ਵਿਦੇਸ਼ੀ ਅੱਤਵਾਦੀਆਂ 'ਚੋਂ 14 ਮਸੂਦ ਅਜ਼ਹਰ ਦੇ ਸੰਗਠਨ ਜੈਸ਼ ਨਾਲ ਸਬੰਧਤ ਸਨ ਜਦਕਿ ਬਾਕੀ 12 ਹਾਫਿਜ਼ ਮੁਹੰਮਦ ਸਈਦ ਦੇ ਸੰਗਠਨ ਲਸ਼ਕਰ ਨਾਲ ਸਬੰਧਤ ਸਨ।
ਇਹ ਵੀ ਪੜ੍ਹੋ : ਕਸ਼ਮੀਰ ਪੁਲਸ ਨੇ ਕੀਤੀ ਪੁਲਸ ਕਰਮੀ ਦੇ ਕਤਲ 'ਚ ਸ਼ਾਮਲ ਅੱਤਵਾਦੀਆਂ ਦੀ ਪਛਾਣ
ਕੇਂਦਰ ਸ਼ਾਸਿਤ ਪ੍ਰਦੇਸ਼ ਬਾਰਾਮੂਲਾ ਜ਼ਿਲ੍ਹੇ ਦੇ ਕਰੀਰੀ 'ਚ ਬੁੱਧਵਾਰ ਨੂੰ ਇਕ ਮੁਕਾਬਲੇ 'ਚ ਜੈਸ਼ ਦੇ ਤਿੰਨ ਅੱਤਵਾਦੀ ਮਾਰੇ ਗਏ। ਇਸ ਦੇ ਨਾਲ ਹੀ ਬਾਂਦੀਪੋਰਾ 'ਚ 13 ਮਈ ਨੂੰ ਹੋਏ ਮੁਕਾਬਲੇ 'ਚ ਲਸ਼ਕਰ ਦੇ ਦੋ ਅੱਤਵਾਦੀ ਮਾਰੇ ਗਏ ਸਨ। ਇਹ ਦੋਵੇਂ ਸਰਕਾਰੀ ਕਰਮਚਾਰੀ ਕਥਿਤ ਤੌਰ 'ਤੇ ਕਸ਼ਮੀਰੀ ਪੰਡਿਤ ਰਾਹੁਲ ਭੱਟ ਦੇ ਕਤਲ 'ਚ ਸ਼ਾਮਲ ਸਨ। ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਮਹੀਨੇ ਕਿਹਾ ਸੀ ਕਿ ਘਾਟੀ ਵਿਚ ਸਥਾਨਕ ਅੱਤਵਾਦੀਆਂ ਦੀ ਗਿਣਤੀ ਘੱਟ ਹੋਣ ਕਾਰਨ ਵਿਦੇਸ਼ੀ ਅੱਤਵਾਦੀਆਂ ਲਈ ਬਿੱਲ ਤੋਂ ਬਾਹਰ ਨਿਕਲਣਾ ਮਜ਼ਬੂਰੀ ਹੋ ਗਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ