250 ਸਿੱਖਿਆ ਵਿਦਵਾਨਾਂ ਨੇ JNU ਦੇ ਵਾਈਸ ਚਾਂਸਲਰ ਦੇ ਅਸਤੀਫੇ ਦੀ ਕੀਤੀ ਮੰਗ

Friday, Jan 10, 2020 - 01:30 AM (IST)

250 ਸਿੱਖਿਆ ਵਿਦਵਾਨਾਂ ਨੇ JNU ਦੇ ਵਾਈਸ ਚਾਂਸਲਰ ਦੇ ਅਸਤੀਫੇ ਦੀ ਕੀਤੀ ਮੰਗ

ਨਵੀਂ ਦਿੱਲੀ (ਨਵੋਦਿਆ ਟਾਈਮਜ਼)– ਦੁਨੀਆ ਭਰ ਦੇ 250 ਸਿੱਖਿਆ ਵਿਦਵਾਨਾਂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਐੱਮ. ਜਗਦੀਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕੀਤੀ ਹੈ। ਸੀਨੀਅਰ ਸਿੱੱਖਿਆ ਵਿਦਵਾਨਾਂ ਦੇ ਨਾਲ-ਨਾਲ ਯੂ. ਐੱਸ. ਏ., ਕੈਨੇਡਾ, ਯੂ. ਕੇ. , ਜਰਮਨੀ, ਫਰਾਂਸ, ਇਟਲੀ, ਡੈਨਮਾਰਕ, ਆਸਟਰੇਲੀਆ, ਦੱਖਣੀ ਅਫਰੀਕਾ, ਚਿੱਲੀ, ਆਇਰਲੈਂਡ, ਮੈਕਸੀਕੋ, ਅਰਜਨਟੀਨਾ, ਤਾਈਵਾਨ, ਗ੍ਰੀਸ, ਸਵਿਟਜ਼ਰਲੈਂਡ, ਸਵੀਡਨ, ਸਪੇਨ, ਪੁਰਤਗਾਲ ਅਤੇ ਨਿਊਜ਼ੀਲੈਂਡ ਦੇ ਸਿੱਖਿਆ ਵਿਦਵਾਨਾਂ ਨੇ ਇਕ ਬਿਆਨ ’ਤੇ ਦਸਤਖਤ ਕੀਤੇ, ਜਿਸ ਵਿਚ ਲਿਖਿਆ ਸੀ ਕਿ ਤੁਰੰਤ ਵਾਈਸ ਚਾਂਸਲਰ ਜਗਦੀਸ਼ ਕੁਮਾਰ ਅਸਤੀਫਾ ਦੇਣ। 


author

Inder Prajapati

Content Editor

Related News