ਪੱਛਮੀ ਬੰਗਾਲ 'ਚ 25 ਕਿਲੋ ਸੋਨਾ ਜ਼ਬਤ, 4 ਗ੍ਰਿਫਤਾਰ
Sunday, Aug 26, 2018 - 12:18 AM (IST)

ਕੋਲਕਾਤਾ— ਕੇਂਦਰੀ ਏਜੰਸੀਆਂ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਪੱਛਮੀ ਬੰਗਾਲ 'ਚ ਦੋ ਵੱਖ-ਵੱਖ ਥਾਵਾਂ ਤੋਂ 25 ਕਿਲੋ ਸੋਨਾ ਜ਼ਬਤ ਕੀਤਾ ਹੈ ਕੇ 4 ਲੋਕਾਂ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ 'ਤੇ ਮਾਲ ਖੁਫੀਆ ਡਾਇਰੈਕਟੋਰੇਟ ਦੇ ਜਵਾਨਾਂ ਨੇ ਸਿਲਿਗੁੜੀ ਸ਼ਹਿਰ 'ਚ ਸੇਵੋਕ ਰੋਡ 'ਤੇ ਇਕ ਥਾਂ ਛਾਪੇਮਾਰੀ ਕੀਤੀ ਤੇ ਕੱਲ ਸ਼ਾਮ 20 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ। ਸੂਤਰਾਂ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਸੋਨੇ ਦੀ ਕੀਮਤ ਬਾਜ਼ਾਰ 'ਚ 5.4 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਇਸ ਸਿਲਸਿਲੇ 'ਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਕ ਹੋਰ ਮਾਮਲੇ 'ਚ ਕਸਟਮ ਵਿਭਾਗ ਦੇ ਜਵਾਨਾਂ ਨੇ 5 ਕਿਲੋਗ੍ਰਾਮ ਸੋਨਾ ਹਾਵੜਾ ਸਟੇਸ਼ਨ ਇਲਾਕੇ ਤੋਂ ਜ਼ਬਤ ਕੀਤਾ ਤੇ ਕਲ ਰਾਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਸ ਸੋਨੇ ਦੀ ਕੀਮਤ 1.5 ਕਰੋੜ ਰੁਪਏ ਦੱਸੀ ਜਾ ਰਹੀ ਹੈ।