ਡਾਕਟਰਾਂ ਨੇ ਮਰੀਜ਼ ਨੂੰ ਦਿੱਤੀ ਨਵੀਂ ਜ਼ਿੰਦਗੀ, ਢਿੱਡ ''ਚੋਂ ਕੱਢਿਆ 24 ਕਿਲੋ ਦਾ ਟਿਊਮਰ
Sunday, Nov 22, 2020 - 05:15 PM (IST)
ਅਲੀਗੜ੍ਹ— ਜਵਾਹਰਲਾਲ ਨਹਿਰੂ ਮੈਡੀਕਲ ਕਾਲਜ ਵਿਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਡਾਕਟਰਾਂ ਨੇ ਇਕ ਮਰੀਜ਼ ਦੇ ਢਿੱਡ 'ਚੋਂ 24 ਕਿਲੋਗ੍ਰਾਮ ਦਾ ਇਕ ਟਿਊਮਰ ਕੱਢਿਆ ਹੈ। ਅਲੀਗੜ੍ਹ ਜ਼ਿਲ੍ਹੇ ਦੇ ਛਰਰਾ ਦੇ ਰਹਿਣ ਵਾਲੇ 45 ਸਾਲਾ ਸੀਤਾਰਾਮ ਲੱਗਭਗ ਡੇਢ ਸਾਲਾਂ ਤੋਂ ਢਿੱਡ ਦਰਦ ਤੋਂ ਪਰੇਸ਼ਾਨ ਸਨ। ਡਾ. ਸ਼ਹਵਾਜ ਹਬੀਬ ਫ਼ਰੀਦੀ ਦੀ ਅਗਵਾਈ ਵਿਚ ਅਤੇ ਸਰਜਰੀ ਮਹਿਕਮੇ ਦੇ ਪ੍ਰੋਫੈਸਰ ਸਈਅਦ ਹਸਨ ਹਾਰਿਸ ਦੀ ਦੇਖ-ਰੇਖ 'ਚ ਡਾਕਟਰਾਂ ਦੀ ਟੀਮ ਨੇ ਸੀਤਾਰਾਮ ਦੇ ਆਪਰੇਸ਼ਨ ਨੂੰ ਸਫ਼ਲਤਾਪੂਰਵਕ ਅੰਜ਼ਾਮ ਦਿੱਤਾ ਹੈ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, 3 ਸਕੇ ਭਰਾਵਾਂ ਦੀ ਮੌਤ
ਪ੍ਰੋਫ਼ੈਸਰ ਹਸਨ ਨੇ ਕਿਹਾ ਕਿ ਸੀਤਾਰਾਮ 2018 ਤੋਂ ਟਿਊਮਰ ਤੋਂ ਪੀੜਤ ਸਨ। ਉਸ ਸਮੇਂ ਉਹ ਸ਼ਾਇਦ ਨਹੀਂ ਜਾਣਦੇ ਸੀ ਕਿ ਉਹ ਕਿਸ ਵੱਲ ਜਾ ਰਿਹਾ ਹੈ, ਬਸ ਉਨ੍ਹਾਂ ਨੂੰ ਢਿੱਡ 'ਚ ਦਰਦ ਦੀ ਸ਼ਿਕਾਇਤ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਉਹ ਦਰਦ ਨੂੰ ਘੱਟ ਕਰਨ ਲਈ ਦਵਾਈਆਂ ਲੈਂਦੇ ਰਹੇ। ਉਨ੍ਹਾਂ ਦੇ ਢਿੱਡ 'ਚ ਟਿਊਮਰ ਵੱਧਦਾ ਗਿਆ, ਜਿਸ ਕਾਰਨ ਨਿਯਮਿਤ ਗਤੀਵਿਧੀਆਂ ਕਰਨਾ ਮੁਸ਼ਕਲ ਹੋ ਗਿਆ। ਹਸਨ ਨੇ ਦੱਸਿਆ ਕਿ ਸੀਤਾਰਾਮ ਨੇ ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਵੱਖ-ਵੱਖ ਹਸਪਤਾਲਾਂ 'ਚ ਵਿਖਾਇਆ ਪਰ ਉਨ੍ਹਾਂ ਨੂੰ ਸਹੀ ਇਲਾਜ ਨਹੀਂ ਮਿਲ ਸਕਿਆ। ਪ੍ਰਾਈਵੇਟ ਹਸਪਤਾਲਾਂ ਵਿਚ ਫ਼ੀਸ ਵਧੇਰੇ ਹੋਣ ਕਾਰਨ ਉਹ ਇਲਾਜ ਤੋਂ ਵਾਂਝੇ ਰਹੇ।
ਇਹ ਵੀ ਪੜ੍ਹੋ: 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ)
ਕੋਰੋਨਾ ਲਾਗ ਕਾਰਨ ਹੋਰ ਸਿਹਤ ਕੇਂਦਰਾਂ 'ਤੇ ਉਨ੍ਹਾਂ ਦਾ ਇਲਾਜ ਨਹੀਂ ਹੋ ਸਕਿਆ। ਅਜਿਹੀ ਸਥਿਤੀ ਵਿਚ ਉਹ ਮੈਡੀਕਲ ਕਾਲਜ ਆਏ। ਡਾ. ਹਬੀਬ ਕਹਿੰਦੇ ਹਨ ਕਿ ਮੈਡੀਕਲ ਕਾਲਜ ਆਉਣ 'ਤੇ ਉਨ੍ਹਾਂ ਦੇ ਕਈ ਟੈਸਟ ਕੀਤੇ ਗਏ, ਜਿਸ ਤੋਂ ਬਾਅਦ ਪਤਾ ਲੱਗਾ ਕਿ ਇਸ ਕੇਸ ਵਿਚ ਸਰਜਰੀ ਤੋਂ ਇਲਾਵਾ ਕੋਈ ਬਦਲ ਨਹੀਂ ਹੈ, ਜੋ ਕਿ ਜ਼ੋਖਮ ਭਰਿਆ ਵੀ ਸੀ।
ਇਹ ਵੀ ਪੜ੍ਹੋ: ਇਸ ਸ਼ਖਸ ਨੇ 7 ਸਾਲ ਪਹਿਲਾਂ ਦੁਕਾਨ ਦਾ ਨਾਮ ਰੱਖਿਆ ਸੀ 'ਕੋਰੋਨਾ', ਹੁਣ ਹੋਇਆ ਫਾਇਦਾ (ਤਸਵੀਰਾਂ)
ਡਾਕਟਰਾਂ ਮੁਤਾਬਕ ਇਹ ਇਕ ਮੁਸ਼ਕਲ ਸਰਜਰੀ ਸੀ, ਜਿਸ 'ਚ ਜ਼ੋਖਮ ਇਹ ਸੀ ਕਿ ਟਿਊਮਰ ਢਿੱਡ ਦੇ ਕਈ ਸੰਵੇਦਨਸ਼ੀਲ ਹਿੱਸਿਆਂ ਵਿਚ ਵੀ ਫੈਲ ਚੁੱਕਾ ਸੀ। ਡਾ. ਹਬੀਬ ਫ਼ਰੀਦੀ ਨਾਲ ਉਨ੍ਹਾਂ ਦੀ ਟੀਮ ਵਿਚ ਸ਼ਾਮਲ ਡਾਕਟਰਾਂ ਨੇ ਇਸ ਆਪਰੇਸ਼ਨ ਨੂੰ ਸਫ਼ਲਤਾਪੂਰਵਕ ਅੰਜ਼ਾਮ ਦਿੱਤਾ। ਸੀਤਾਰਾਮ ਹੁਣ ਠੀਕ ਹੋ ਰਹੇ ਹਨ। ਡਾਕਟਰ ਉਨ੍ਹਾਂ ਦੀ ਜਾਂਚ ਕਰ ਰਹੇ ਹਨ। ਸੀਤਾਰਾਮ ਨੂੰ ਛੇਤੀ ਹੀ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਜਾਵੇਗੀ। ਇਸ ਭਾਰੀ ਟਿਊਮਰ ਨੂੰ ਕੱਢ ਕੇ ਡਾਕਟਰਾਂ ਨੇ ਸੀਤਾਰਾਮ ਨੂੰ ਨਵੀਂ ਜ਼ਿੰਦਗੀ ਬਖਸ਼ੀ ਹੈ।
ਇਹ ਵੀ ਪੜ੍ਹੋ: 5 ਸਾਲਾ ਬੱਚੇ ਦੇ ਆਪਰੇਸ਼ਨ ਮਗਰੋਂ ਹੈਰਾਨ ਰਹਿ ਗਏ ਡਾਕਟਰ, ਢਿੱਡ 'ਚੋਂ ਨਿਕਲੀ ਸੱਪ ਵਰਗੀ ਚੀਜ਼