ਉੱਤਰ ਪ੍ਰਦੇਸ਼: 24 ਘੰਟੇ 'ਚ 7 ਖ਼ੁਦਕੁਸ਼ੀਆਂ, ਵਜ੍ਹਾ ਸਿਰਫ਼ ਇੱਕ- ਮਾਨਸਿਕ ਤਣਾਅ

Wednesday, Mar 31, 2021 - 12:40 PM (IST)

ਉੱਤਰ ਪ੍ਰਦੇਸ਼: 24 ਘੰਟੇ 'ਚ 7 ਖ਼ੁਦਕੁਸ਼ੀਆਂ, ਵਜ੍ਹਾ ਸਿਰਫ਼ ਇੱਕ- ਮਾਨਸਿਕ ਤਣਾਅ

ਨੋਇਡਾ - ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਜ਼ਿਲ੍ਹੇ ਵਿੱਚ ਬੀਤੇ 24 ਘੰਟਿਆਂ ਵਿੱਚ 7 ਲੋਕਾਂ ਨੇ ਆਤਮ ਹੱਤਿਆ ਕਰ ਆਪਣੀ ਜਾਨ ਦੇ ਦਿੱਤੀ ਹੈ। ਪੁਲਸ ਨੇ ਮੰਗਲਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਸਾਰੇ ਲੋਕ ਨੋਇਡਾ ਦੇ ਵੱਖ-ਵੱਖ ਇਲਾਕਿਆਂ ਵਿੱਚ ਰਹਿੰਦੇ ਸਨ। ਪੁਲਸ ਮੁਤਾਬਕ, ਇਨ੍ਹਾਂ ਦੇ ਸੁਸਾਈਡ ਕਰਨ ਦੀ ਸ਼ੁਰੂਆਤੀ ਵਜ੍ਹਾ ਮਾਨਸਿਕ ਬਿਮਾਰੀ ਨਿਕਲ ਕੇ ਆ ਰਹੀ ਹੈ। ਹਾਲਾਂਕਿ, ਪੁਲਸ ਦੂਜੇ ਨਜ਼ਰੀਏ ਦੇ ਨਾਲ ਇਨ੍ਹਾਂ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਪਿਤਾ ਨੇ ਆਪਣੀ 13 ਸਾਲਾ ਧੀ ਨਾਲ ਕੀਤਾ ਰੇਪ, ਗ੍ਰਿਫਤਾਰ

ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟੇ ਦੇ ਅੰਦਰ ਗੌਤਮਬੁੱਧ ਨਗਰ ਵਿੱਚ ਕੁਲ 7 ਲੋਕਾਂ ਨੇ ਖੁਦਕੁਸ਼ੀ ਕੀਤੀ ਹੈ। ਸੁਸਾਈਡ ਦੇ ਸਾਰੇ ਸੱਤ ਮਾਮਲੇ ਨੋਇਡਾ ਦੇ ਵੱਖ-ਵੱਖ ਇਲਾਕਿਆਂ ਤੋਂ ਸਾਹਮਣੇ ਆਏ ਹਨ। ਪੁਲਸ ਦਾ ਕਹਿਣਾ ਹੈ ਕਿ ਕੁੱਝ ਮਾਮਲਿਆਂ ਵਿੱਚ ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਵੀ ਆ ਚੁੱਕੀ ਹੈ। ਸੁਸਾਈਡ ਦੇ ਸਾਰੇ ਮਾਮਲਿਆਂ ਵਿੱਚ ਮ੍ਰਿਤਕ ਕਿਸੇ ਨਾ ਕਿਸੇ ਮਾਨਸਿਕ ਪ੍ਰੇਸ਼ਾਨੀ ਜਾਂ ਤਣਾਅ ਤੋਂ ਜੂਝ ਰਹੇ ਸਨ।

ਇਹ ਵੀ ਪੜ੍ਹੋ- ਹੋਲੀ 'ਤੇ ਨਹੀਂ ਮਿਲੀ ਸ਼ਰਾਬ ਤਾਂ ਪੀ ਲਿਆ ਸੈਨੇਟਾਈਜ਼ਰ, 2 ਦੀ ਮੌਤ

ਹਾਲਾਂਕਿ, ਪੁਲਸ ਸਾਰੇ ਨਜ਼ਰੀਏ ਨਾਲ ਆਪਣੀ ਜਾਂਚ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਕਈ ਵਾਰ ਸੁਸਾਈਡ ਦੀ ਕਾਲ ਮਿਲਣ 'ਤੇ ਪੀ.ਸੀ.ਆਰ. ਵੈਨ ਨੇ ਜਾ ਕੇ ਲੋਕਾਂ ਨੂੰ ਬਚਾਇਆ ਵੀ ਹੈ। ਪੁਲਸ  ਮੁਤਾਬਕ, ਆਤਮ ਹੱਤਿਆ ਕਰਨ ਵਾਲਿਆਂ ਵਿੱਚ ਤਬਰੇਜ ਖਾਨ, ਧਰਮੇਂਦਰ ਮਿਸ਼ਰਾ, ਗੀਤਾ ਦੇਵੀ, ਪ੍ਰਕਾਸ਼ ਹਲਦਰ, ਪਾਰਥਵੀ, ਚੰਦਰਾ ਅਤੇ ਭੀਮ ਦੇ ਨਾਮ ਸ਼ਾਮਲ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News