23 ਸਾਲ ਦੇ ਨੌਜਵਾਨ ਨੇ ਬਣਾਇਆ 40 ਟਨ ਸਮਰੱਥਾ ਦਾ ਟ੍ਰੇਲਰ, ਈਂਧਨ ਦੀ ਹੋਵਗੀ ਘੱਟ ਖ਼ਪਤ
Sunday, Oct 23, 2022 - 03:45 PM (IST)
ਮੁੰਬਈ- ਮਰਾਠਵਾੜਾ ਦੇ ਇਕ 23 ਸਾਲਾ ਨੌਜਵਾਨ ਨੇ 40 ਟਨ ਤੱਕ ਦਾ ਸਾਮਾਨ ਲਿਜਾਣ ਲਈ ਟ੍ਰੇਲਰ ਬਣਾਇਆ ਹੈ। ਜਦੋਂ ਕਿ ਟਰੈਕਟਰਾਂ ਨਾਲ ਜੁੜੇ ਟਰੇਲਰ ’ਚ ਆਮ ਤੌਰ ’ਤੇ ਦੋ ਪਹੀਏ ਹੁੰਦੇ ਹਨ ਅਤੇ ਇਹ 25 ਟਨ ਦਾ ਭਾਰ ਚੁੱਕ ਸਕਦੇ ਹਨ। ਪਰ ਅਕਸ਼ੈ ਚੌਹਾਨ ਨੇ ਚਾਰ ਪਹੀਆ ਵਾਹਨ ਦਾ ਟ੍ਰੇਲਰ ਬਣਾਇਆ ਹੈ।
ਇਹ ਵੀ ਪੜ੍ਹੋ : ਬਾਈਡੇਨ ਨੂੰ ਅਮਰੀਕੀ ਅਦਾਲਤ ਤੋਂ ਵੱਡਾ ਝਟਕਾ, ਵਿਦਿਆਰਥੀਆਂ ਦੇ ਕਰਜ਼ ਮੁਆਫ਼ੀ ’ਤੇ ਲਾਈ ਪਾਬੰਦੀ
ਡੋਂਗਾਂਵ ਦਾ ਰਹਿਣ ਵਾਲੇ ਅਕਸ਼ੈ ਚੌਹਾਨ ਟਰੈਕਟਰ ਡਰਾਈਵਰ ਹੈ। ਉਸ ਨੂੰ ਹੈਵੀ-ਲਿਫ਼ਟ ਟ੍ਰੇਲਰ ਬਣਾਉਣ ਦਾ ਵਿਚਾਰ ਆਇਆ, ਜੋ ਘੱਟ ਈਂਧਨ ਦੀ ਖ਼ਪਤ ਕਰਦਾ ਹੈ ਅਤੇ ਜ਼ਿਆਦਾ ਭਾਰ ਚੁੱਕ ਸਕਦਾ ਹੈ। ਅਕਸ਼ੈ ਚਵਾਨ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਉਸ ਨੇ ਟ੍ਰੇਲਰ ਬਣਾਉਣ ਲਈ 5 ਲੱਖ ਰੁਪਏ ਦਾ ਕਰਜ਼ਾ ਵੀ ਲਿਆ ਸੀ। ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ 'ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਸੂਬਾ ਸਰਕਾਰ ਵਲੋਂ ਉਨ੍ਹਾਂ ਨੂੰ 25,000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ : ਸੁਪਰੀਮ ਸਿੱਖ ਸੁਸਾਇਟੀ ਅਤੇ ਸਿੱਖ ਹੈਰੀਟੇਜ ਸਕੂਲ ਵੱਲੋਂ ਬੱਚਿਆਂ ਲਈ ਵਿਸ਼ੇਸ਼ ਸਮਾਗਮ
ਟ੍ਰੇਲਰ ਨੂੰ ਟਰੈਕਟਰ ਨਾਲ ਜੋੜਿਆ ਜਾਂਦਾ ਹੈ ਅਤੇ ਮਾਲ ਢੋਣ ਲਈ ਵਰਤਿਆ ਜਾਂਦਾ ਹੈ। ਟ੍ਰੇਲਰ ਦੀਆਂ ਬ੍ਰੇਕਾਂ ਟਰੈਕਟਰ ਦੀਆਂ ਬ੍ਰੇਕਾਂ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਕ ਆਮ ਟ੍ਰੇਲਰ ’ਚ ਇਹ ਵਿਸ਼ੇਸ਼ਤਾ ਨਹੀਂ ਹੈ। ਇਹ ਜ਼ਿਆਦਾ ਭਾਰ ਚੁੱਕ ਸਕਦਾ ਹੈ। ਚਵਾਨ ਨੇ ਦੱਸਿਆ ਕਿ ਜ਼ਿਆਦਾਤਰ ਟਰੈਕਟਰ ਚਾਲਕ 25 ਟਨ ਭਾਰ ਢੋਣ ਲਈ ਦੋ ਟਰਾਲੀਆਂ ਜਾਂ ਦੋ ਟਰਾਲੀਆਂ ਦੀ ਵਰਤੋਂ ਕਰਦੇ ਹਨ ਪਰ ਇਸ ’ਚ 40 ਟਨ ਵਜ਼ਨ ਲਿਜਾਇਆ ਜਾ ਸਕਦਾ ਹੈ। ਇਸ ਨਾਲ ਈਂਧਨ ਦੀ ਖ਼ਪਤ ਵੀ ਘੱਟ ਜਾਂਦੀ ਹੈ।