ਚੀਨ ''ਚ ਫਸੇ 23 ਭਾਰਤੀ ਮਲਾਹ 14 ਜਨਵਰੀ ਨੂੰ ਪਰਤਣਗੇ: ਮਾਂਡਵੀਆ
Saturday, Jan 09, 2021 - 11:29 PM (IST)
ਨਵੀਂ ਦਿੱਲੀ - ਕੇਂਦਰੀ ਜਹਾਜਰਾਨੀ ਅਤੇ ਜਲਮਾਰਗ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਹੈ ਕਿ ਚੀਨ ਵਿੱਚ ਫਸੇ 23 ਭਾਰਤੀ ਮਲਾਹ 14 ਜਨਵਰੀ ਨੂੰ ਆਪਣੇ ਦੇਸ਼ ਪਰਤ ਆਉਣਗੇ। ਕਾਰਗੋ ਸਮੁੰਦਰੀ ਜ਼ਹਾਜ਼ ਐੱਮ.ਵੀ. ਜਗ ਆਨੰਦ ਜਾਪਾਨ ਦੇ ਚਿਬਾ ਵੱਲ ਯਾਤਰਾ ਸ਼ੁਰੂ ਕਰਨ ਵਾਲੇ ਹਨ। ਮਾਂਡਵੀਆ ਨੇ ਇੱਕ ਟਵੀਟ ਵਿੱਚ ਕਿਹਾ, ‘ਚੀਨ ਵਿੱਚ ਫਸੇ ਸਾਡੇ ਮਲਾਹ ਭਾਰਤ ਆ ਰਹੇ ਹਨ। ਸਮੁੰਦਰੀ ਜਹਾਜ਼ ਦੇ ਐੱਮ.ਵੀ. ਜਗ ਆਨੰਦ ਜਿਸ 'ਤੇ ਚਾਲਕ ਦਲ ਦੇ 23 ਭਾਰਤੀ ਮੈਂਬਰ ਸਵਾਰ ਹਨ, ਚਾਲਕ ਦਲ ਵਿੱਚ ਬਦਲਾਅ ਲਈ ਚਿਬਾ, ਜਾਪਾਨ ਵੱਲ ਯਾਤਰਾ ਸ਼ੁਰੂ ਕਰਨ ਵਾਲਾ ਹੈ ਅਤੇ ਇਹ 14 ਜਨਵਰੀ ਨੂੰ ਭਾਰਤ ਪਹੁੰਚਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।