ਸੰਸਦ 'ਤੇ ਅੱਤਵਾਦੀ ਹਮਲੇ ਦੀ 22ਵੀਂ ਬਰਸੀ ਅੱਜ, PM ਮੋਦੀ-ਉਪ ਰਾਸ਼ਟਰਪਤੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

Wednesday, Dec 13, 2023 - 11:07 AM (IST)

ਨਵੀਂ ਦਿੱਲੀ- ਭਾਰਤੀ ਲੋਕਤੰਤਰ ਦੇ ਮੰਦਰ ਸੰਸਦ ਭਵਨ 'ਤੇ ਹੋਏ ਅੱਤਵਾਦੀ ਹਮਲੇ ਦੀ ਅੱਜ ਯਾਨੀ ਕਿ ਬੁੱਧਵਾਰ ਨੂੰ 22ਵੀਂ ਬਰਸੀ ਹੈ। ਅੱਤਵਾਦੀਆਂ ਨੇ ਅੱਜ ਦੇ ਦਿਨ 13 ਦਸੰਬਰ 2001 ਨੂੰ ਸੰਸਦ ਭਵਨ 'ਤੇ ਹਮਲਾ ਕੀਤਾ ਸੀ। ਅੱਜ ਵੀ ਇਸ ਕਾਇਰਾਨਾ ਅੱਤਵਾਦੀ ਹਮਲੇ ਦੀਆਂ ਯਾਦਾਂ ਭਾਰਤੀਆਂ ਦੇ ਦਿਲੋਂ-ਦਿਮਾਗ ਵਿਚ ਤਾਜ਼ਾ ਹਨ। 22 ਸਾਲ ਪਹਿਲਾਂ ਅੱਜ ਦੇ ਹੀ ਦਿਨ ਇਸ ਹਮਲੇ ਵਿਚ 9 ਜਵਾਨ ਸ਼ਹੀਦ ਹੋ ਗਏ ਸਨ, ਜਿਸ ਵਿਚ ਦਿੱਲੀ ਪੁਲਸ ਦੇ 5 ਜਵਾਨ ਸ਼ਾਮਲ ਸਨ। ਸੁਰੱਖਿਆ ਬਲਾਂ ਨੇ 5 ਅੱਤਵਾਦੀਆਂ ਨੂੰ ਮਾਰ ਡਿਗਾਇਆ ਸੀ। 

ਇਹ ਵੀ ਪੜ੍ਹੋ- ਸੰਸਦ 'ਚ ਉਠੀ ਮੰਗ, ਪੂਰੇ ਦੇਸ਼ 'ਚ 500 ਰੁਪਏ 'ਚ ਮਿਲੇ ਰਸੋਈ ਗੈਸ ਸਿਲੰਡਰ

PunjabKesari

PM ਮੋਦੀ ਸਮੇਤ ਇਨ੍ਹਾਂ ਨੇਤਾਵਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ 

ਅੱਤਵਾਦੀ ਹਮਲੇ ਦੀ ਬਰਸੀ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਲੋਕ ਸਭਾ ਸੰਸਦ ਮੈਂਬਰ ਓਮ ਬਿਰਲਾ, ਅਮਿਤ ਸ਼ਾਹ ਸਮੇਤ ਕਈ ਸੰਸਦ ਮੈਂਬਰਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਸ਼ਰਧਾਂਜਲੀ ਭੇਟ ਕਰਨ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। 

ਇਹ ਵੀ ਪੜ੍ਹੋ-  ਕੇਂਦਰ ਨੇ SC ਨੂੰ ਦੱਸਿਆ- ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਅੰਕੜਾ ਇਕੱਠਾ ਕਰਨਾ ਸੰਭਵ ਨਹੀਂ

 

ਅੰਬੈਸਡਰ ਕਾਰ 'ਚ ਆਏ ਸਨ ਅੱਤਵਾਦੀ

13 ਦਸੰਬਰ 2001 ਦੀ ਸਵੇਰ ਨੂੰ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਚੁੱਕਾ ਸੀ। ਵਿਰੋਧੀ ਧਿਰ ਦੇ ਸੰਸਦ ਮੈਂਬਰ ਤਾਬੂਤ ਘੁਪਲੇ ਨੂੰ ਲੈ ਕੇ ਰਾਜ ਸਭਾ ਅਤੇ ਲੋਕ ਸਭਾ 'ਚ ‘ਕਫ਼ਨ ਚੋਰ, ਗੱਦੀ ਛੱਡੋ… ਫ਼ੌਜ ਖ਼ੂਨ ਵਹਾਉਂਦੀ ਹੈ, ਸਰਕਾਰ ਖਾਵੇ ਦਲਾਲੀ’ ਵਰਗੇ ਨਾਅਰੇ ਲਗਾ ਕੇ ਹੰਗਾਮਾ ਕਰ ਰਹੇ ਸਨ। ਸਦਨ ਦੀ ਕਾਰਵਾਈ 45 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸੰਸਦ ਤੋਂ ਘਰ ਵੱਲ ਰਵਾਨਾ ਹੋਏ ਸਨ। ਹਾਲਾਂਕਿ ਸੰਸਦ 'ਚ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਸਾਰੇ ਸੰਸਦ ਮੈਂਬਰ ਮੌਜੂਦ ਸਨ। ਉਸੇ ਸਮੇਂ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੇ 5 ਅੱਤਵਾਦੀ ਚਿੱਟੇ ਰੰਗ ਦੀ ਅੰਬੈਸਡਰ ਕਾਰ 'ਚ ਸੰਸਦ ਭਵਨ ਕੰਪਲੈਕਸ 'ਚ ਦਾਖਲ ਹੋਏ। ਸੰਸਦ ਭਵਨ ਦੇ ਗੇਟ 'ਤੇ ਇਕ ਅੱਤਵਾਦੀ ਨੇ ਖੁਦ ਨੂੰ ਬੰਬ ਨਾਲ ਉਡਾ ਲਿਆ। ਅੱਤਵਾਦੀਆਂ ਨੇ ਅੰਬੈਸਡਰ ਕਾਰ 'ਤੇ ਗ੍ਰਹਿ ਮੰਤਰਾਲੇ ਦਾ ਸਟਿੱਕਰ ਵੀ ਲਗਾਇਆ ਹੋਇਆ ਸੀ।

ਇਹ ਵੀ ਪੜ੍ਹੋ- ਸੰਸਦ 'ਚ ਉਠੀ ਮੰਗ, ਪੂਰੇ ਦੇਸ਼ 'ਚ 500 ਰੁਪਏ 'ਚ ਮਿਲੇ ਰਸੋਈ ਗੈਸ ਸਿਲੰਡਰ

ਅਫਜ਼ਲ ਗੁਰੂ ਨੂੰ 2013 'ਚ ਫਾਂਸੀ ਦਿੱਤੀ ਗਈ ਸੀ

ਇਸ ਅੱਤਵਾਦੀ ਹਮਲੇ ਪਿੱਛੇ ਮੁਹੰਮਦ ਅਫਜ਼ਲ ਗੁਰੂ ਅਤੇ ਸ਼ੌਕਤ ਹੁਸੈਨ ਸਮੇਤ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਅਫਜ਼ਲ ਗੁਰੂ ਨੂੰ 12 ਸਾਲ ਬਾਅਦ 9 ਫਰਵਰੀ 2013 ਨੂੰ ਫਾਂਸੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ- 'ਧਨਕੁਬੇਰ' ਸਾਹੂ ਦੀ ਕਾਲੀ ਕਮਾਈ ਦੀ ਗਿਣਤੀ ਜਾਰੀ, 351 ਕਰੋੜ ਰੁਪਏ ਬਰਾਮਦ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News