ਗੁਜਰਾਤ ਚੋਣਾਂ : 200 ਤੋਂ ਵਧੇਰੇ ਉਮੀਦਵਾਰ ਕਰੋੜਪਤੀ, ਭਾਜਪਾ ਦੇ ਸਭ ਤੋਂ ਵੱਧ, ਜਾਣੋ ਪੂਰਾ ਵੇਰਵਾ

Friday, Nov 25, 2022 - 10:34 AM (IST)

ਗੁਜਰਾਤ ਚੋਣਾਂ : 200 ਤੋਂ ਵਧੇਰੇ ਉਮੀਦਵਾਰ ਕਰੋੜਪਤੀ, ਭਾਜਪਾ ਦੇ ਸਭ ਤੋਂ ਵੱਧ, ਜਾਣੋ ਪੂਰਾ ਵੇਰਵਾ

ਅਹਿਮਦਾਬਾਦ (ਭਾਸ਼ਾ)- ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 89 ਸੀਟਾਂ 'ਤੇ ਉਤਰੇ 788 ਉਮੀਦਵਾਰਾਂ 'ਚੋਂ 211 ਕਰੋੜਪਤੀ ਹਨ, ਉੱਥੇ ਹੀ ਭਾਜਪਾ ਦੇ ਅਜਿਹੇ 79 ਉਮੀਦਵਾਰ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ (ਏ.ਡੀ.ਆਰ.) ਨੇ ਵੀਰਵਾਰ ਨੂੰ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ। ਰਿਪੋਰਟ ਅਨੁਸਾਰ ਕੁੱਲ ਉਮੀਦਵਾਰਾਂ 'ਚੋਂ 27 ਫੀਸਦੀ ਦੀ ਜਾਇਦਾਦ ਇਕ ਕਰੋੜ ਤੋਂ ਵੱਧ ਹੈ। ਭਾਜਪਾ ਨੇ ਇਨ੍ਹਾਂ ਸਾਰੀਆਂ 89 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਹਨ ਅਤੇ ਉਸ ਦੇ 79 ਉਮੀਦਵਾਰ ਜਾਂ 89 ਫੀਸਦੀ ਉਮੀਦਵਾਰ ਦੀ ਜਾਇਦਾਦ ਇਕ ਕਰੋੜ ਰੁਪਏ ਤੋਂ ਵੱਧ ਹੈ। ਇਸ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਦੇ 65 ਅਤੇ ਆਮ ਆਦਮੀ ਪਾਰਟੀ (ਆਪ) ਦੇ 33 ਉਮੀਦਵਾਰਾਂ ਦੀ ਜਾਇਦਾਦ ਇਕ ਕਰੋੜ ਰੁਪਏ ਤੋਂ ਜ਼ਿਆਦਾ ਹੈ। 'ਆਪ' ਨੇ 88 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ।

ਇਹ ਵੀ ਪੜ੍ਹੋ : ਕੋਰਟ ਨੇ ਧੀ ਨਾਲ ਜਬਰ ਜ਼ਿਨਾਹ ਦੇ ਦੋਸ਼ੀ ਪਿਓ ਨੂੰ ਦਿੱਤੀ ਫਾਂਸੀ ਦੀ ਸਜ਼ਾ

ਏ.ਡੀ.ਆਰ. ਦੀ ਰਿਪੋਰਟ ਅਨੁਸਾਰ ਰਾਜਕੋਟ ਦੱਖਣੀ ਵਿਧਾਨ ਸਭਾ ਤੋਂ ਭਾਜਪਾ ਉਮੀਦਵਾਰ ਰਮੇਸ਼ ਤਿਲਾਲਾ ਇਨ੍ਹਾਂ ਉਮੀਦਵਾਰਾਂ 'ਚ ਸਭ ਤੋਂ ਜ਼ਿਆਦਾ ਅਮੀਰ ਹਨ ਅਤੇ ਉਨ੍ਹਾਂ ਨੇ 175 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਹੈ। ਰਾਜਕੋਟ ਪੂਰਬ ਤੋਂ ਕਾਂਗਰਸ ਉਮੀਦਵਾਰ ਇੰਦਰਨੀਲ ਰਾਜਗੁਰੂ ਕੋਲ 162 ਕਰੋੜ ਰੁਪਏ ਦੀ ਜਾਇਦਾਦ ਹੈ। ਰਿਪੋਰਟ ਅਨੁਸਾਰ ਰਾਜਕੋਟ ਪੱਛਮੀ ਵਿਧਾਨ ਸਭਾ ਤੋਂ ਆਜ਼ਾਦ ਉਮੀਦਵਾਰ ਭੂਪੇਂਦਰ ਪਾਟੋਲੀਆ ਨੇ ਆਪਣੇ ਹਲਫਨਾਮੇ 'ਚ ਦੱਸਿਆ ਹੈ ਕਿ ਉਨ੍ਹਾਂ ਕੋਲ ਜ਼ੀਰੋ ਜਾਇਦਾਦ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News