ਬੁਲੇਟ ਟਰੇਨ ਪ੍ਰਾਜੈਕਟ ਲਈ 210 ਮੀਟਰ ਲੰਬੇ ਪੁਲ ਦੀ ਉਸਾਰੀ ਦਾ ਕੰਮ ਪੂਰਾ
Tuesday, Jan 07, 2025 - 10:54 PM (IST)
ਅਹਿਮਦਾਬਾਦ, (ਯੂ. ਐੱਨ. ਆਈ.)- ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰਾਜੈਕਟ ਲਈ ਗੁਜਰਾਤ ਵਿਚ ਐੱਨ. ਐੱਚ-48 ’ਤੇ 210 ਮੀਟਰ ਲੰਬੇ ਪੁਲ ਦੀ ਉਸਾਰੀ ਦਾ ਕੰਮ ਪੂਰਾ ਹੋ ਗਿਆ ਹੈ।
ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ (ਐੱਨ. ਐੱਚ. ਐੱਸ. ਆਰ. ਸੀ. ਐੱਲ.) ਵੱਲੋਂ ਮੰਗਲਵਾਰ ਨੂੰ ਇੱਥੇ ਜਾਰੀ ਪ੍ਰੈੱਸ ਬਿਆਨ ਮੁਤਾਬਕ, ਗੁਜਰਾਤ ਦੇ ਵਲਸਾਡ ਜ਼ਿਲੇ ਦੇ ਪੰਚਲਾਈ ਨੇੜੇ ਵਾਘਲਧਾਰਾ ਪਿੰਡ ਵਿਖੇ ਰਾਸ਼ਟਰੀ ਰਾਜਮਾਰਗ-48 (ਦਿੱਲੀ-ਚੇਨਈ) ਨੂੰ ਪਾਰ ਕਰਨ ਲਈ 210 ਮੀਟਰ ਲੰਬਾ ਪੀ. ਐੱਸ. ਸੀ. (ਪ੍ਰੀ-ਸਟਰੈਸਡ ਕੰਕਰੀਟ) ਪੁਲ ਬਣ ਕੇ ਤਿਆਰ ਹੈ। ਇਹ ‘ਬੈਲੇਂਸਡ ਕੈਂਟੀਲੀਵਰ’ ਤਕਨਾਲੋਜੀ ਦੀ ਵਰਤੋਂ ਕਰ ਕੇ ਬਣਾਇਆ ਗਿਆ ਹੈ, ਜੋ ਕਿ ਵੱਡੇ ਸਪੈਨ ਲਈ ਢੁਕਵਾਂ ਹੈ।