ਸੋਲਨ ''ਚ ਹੋ ਸਕਦੀ ਹੈ ਪੀਣ ਯੋਗ ਪਾਣੀ ਦੀ ਕਿੱਲਤ, ਜਲ ਸ਼ਕਤੀ ਵਿਭਾਗ ਸਥਿਤੀ ਨਾਲ ਨਜਿੱਠਣ ਲਈ ਤਿਆਰ

Saturday, Feb 25, 2023 - 05:12 PM (IST)

ਸੋਲਨ ''ਚ ਹੋ ਸਕਦੀ ਹੈ ਪੀਣ ਯੋਗ ਪਾਣੀ ਦੀ ਕਿੱਲਤ, ਜਲ ਸ਼ਕਤੀ ਵਿਭਾਗ ਸਥਿਤੀ ਨਾਲ ਨਜਿੱਠਣ ਲਈ ਤਿਆਰ

ਸੋਲਨ-  ਹਿਮਾਚਲ ਪ੍ਰਦੇਸ਼ ਦੇ ਸੋਲਨ ਸ਼ਹਿਰ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਲ ਸ਼ਕਤੀ ਵਿਭਾਗ (JSD) ਗਰਮੀਆਂ ਦੇ ਲੰਬੇ ਮਹੀਨਿਆਂ ਲਈ ਤਿਆਰ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਸੂਬੇ 'ਚ ਤਾਪਮਾਨ ਆਮ ਨਾਲੋਂ ਵੱਧ ਹੈ। ਇਸ ਨੇ ਸੋਲਨ ਡਿਵੀਜ਼ਨ ਵਿਚ ਪੀਣ ਯੋਗ ਪਾਣੀ ਦੇ 21 ਸਰੋਤਾਂ ਦੀ ਪਛਾਣ ਕੀਤੀ ਹੈ, ਜੋ 15 ਅਪ੍ਰੈਲ ਤੱਕ ਸੁੱਕ ਸਕਦੇ ਹਨ। ਪਹਾੜੀ ਸੂਬੇ 'ਚ ਇਸ ਸਰਦੀਆਂ ਦੇ ਮੌਸਮ ਵਿਚ 26 ਫ਼ੀਸਦੀ ਮੀਂਹ ਦੀ ਕਮੀ ਰਹੀ। 149.4 ਮਿਲੀਮੀਟਰ ਮੀਂਹ ਦੇ ਮੁਕਾਬਲੇ ਸਿਰਫ਼ 110.4 ਮਿਲੀਮੀਟਰ ਹੀ ਦਰਜ ਕੀਤਾ ਗਿਆ। ਭਾਵੇਂ ਆਉਣ ਵਾਲੇ ਹਫ਼ਤਿਆਂ ਵਿਚ ਕੁਝ ਮੀਂਹ ਪੈ ਸਕਦਾ ਹੈ ਪਰ ਘੱਟ ਮੀਂਹ ਚਿੰਤਾ ਦਾ ਕਾਰਨ ਬਣ ਗਿਆ ਹੈ।

JSD ਸੋਲਨ ਦੇ ਕਾਰਜਕਾਰੀ ਇੰਜੀਨੀਅਰ ਸੁਮਿਤ ਸੂਦ ਨੇ ਕਿਹਾ ਕਿ ਜੇਕਰ ਆਉਣ ਵਾਲੇ ਹਫ਼ਤਿਆਂ 'ਚ ਮੀਂਹ ਨਾ ਪਿਆ ਤਾਂ 15 ਅਪ੍ਰੈਲ ਤੱਕ 21 ਪੀਣ ਯੋਗ ਪਾਣੀ ਦੀਆਂ ਯੋਜਨਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਨ੍ਹਾਂ ਵਿਚੋਂ 13 ਯੋਜਨਾਵਾਂ ਧਰਮਪੁਰ ਬਲਾਕ ਵਿਚ, 6 ਸੋਲਨ ਵਿਚ ਅਤੇ 2 ਕੰਡਾਘਾਟ 'ਚ ਹਨ। ਸੂਦ ਨੇ ਕਿਹਾ ਕਿ ਪਾਣੀ ਦੀ ਕਮੀ ਨਾਲ ਨਜਿੱਠਣ ਲਈ ਫੀਲਡ ਸਟਾਫ ਵਲੋਂ ਖੇਤਰਾਂ ਵਿਚ 22 ਨਵੇਂ ਹੈਂਡ ਪੰਪ ਲਗਾਏ ਜਾਣਗੇ, ਜਦੋਂ ਕਿ 57 ਮੌਜੂਦਾ ਪੰਪ ਜਿੱਥੇ ਪਾਣੀ ਦਾ ਪੱਧਰ ਢੁਕਵਾਂ ਪਾਇਆ ਜਾਵੇਗਾ, ਨੂੰ ਮੁੜ ਚਾਲੂ ਕੀਤਾ ਜਾਵੇਗਾ।

11 ਸਥਾਨਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਟੈਂਕਰਾਂ ਨੂੰ ਸੇਵਾ 'ਚ ਲਾਇਆ ਜਾਵੇਗਾ। ਇਸ ਤੋਂ ਇਲਾਵਾ JSD ਗਿਰੀ ਜਲ ਯੋਜਨਾ ਲਈ ਨਵੀਆਂ ਮੋਟਰਾਂ ਖਰੀਦ ਰਹੀ ਹੈ ਜੋ ਸੋਲਨ ਸ਼ਹਿਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ।


author

Tanu

Content Editor

Related News