ਕੋਰੋਨਾਵਾਇਰਸ: ਭਾਰਤ ਦੇ 21 ਹਵਾਈ ਅੱਡਿਆਂ 'ਤੇ ਅਲਰਟ, ਨਾਗਰਿਕਾਂ ਨੂੰ ਚੀਨ ਨਾ ਜਾਣ ਦੀ ਸਲਾਹ

01/29/2020 1:10:14 PM

ਨਵੀਂ ਦਿੱਲੀ—ਕੇਂਦਰੀ ਸਿਹਤ ਮੰਤਰਾਲੇ ਨੇ ਚੀਨ 'ਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਮੱਦੇਨਜ਼ਰ ਭਾਰਤ ਆਉਣ ਵਾਲੇ ਯਾਤਰੀਆਂ ਦੇ ਸਿਹਤ ਜਾਂਚ ਲਈ ਦੇਸ਼ ਦੇ 21 ਹਵਾਈ ਅੱਡਿਆਂ 'ਤੇ 'ਥਰਮਲ ਜਾਂਚ' ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਬਿਨਾਂ ਕਾਰਨ ਚੀਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਸਿਹਤ ਮੰਤਰਾਲੇ 'ਚ ਵਿਸ਼ੇਸ਼ ਸਕੱਤਰ ਸੰਜੀਵਾ ਕੁਮਾਰ ਨੇ ਅੱਜ ਹੀ ਸਾਰੇ ਸੂਬਿਆਂ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਇਕ ਬੈਠਕ ਕੀਤੀ। ਇਸ 'ਚ ਉਨ੍ਹਾਂ ਨੇ ਕੋਰੋਨਾਵਾਇਰਸ ਤੋਂ ਬਚਾਅ ਅਤੇ ਸਥਿਤੀ ਨੂੰ ਕੰਟਰੋਲ 'ਚ ਰੱਖਣ ਲਈ ਕੀਤੇ ਗਏ ਉਪਾਆਂ ਦੀ ਵੀ ਸਮੀਖਿਆ ਕੀਤੀ।

PunjabKesari

ਮੰਤਰਾਲੇ ਨੇ ਵੀਰਵਾਰ ਨੂੰ 21 ਹਵਾਈ ਅੱਡਿਆਂ ਦੀ ਲਿਸਟ ਜਾਰੀ ਕਰਦੇ ਹੋਏ ਦੱਸਿਆ ਕਿ ਚੀਨ ਤੋਂ ਸਿੱਧੀ ਏਅਰ ਸਰਵਿਸ ਵਾਲੇ ਭਾਰਤੀ ਹਵਾਈ ਅੱਡਿਆਂ ਤੋਂ ਇਲਾਵਾ ਉਨ੍ਹਾਂ ਹਵਾਈ ਅੱਡਿਆਂ ਨੂੰ ਵੀ ਥਰਮਲ ਜਾਂਚ ਦੇ ਦਾਇਰੇ 'ਚ ਲਿਆਂਦਾ ਗਿਆ ਹੈ, ਜੋ ਚੀਨ ਤੋਂ ਕੁਨੈਕਟਿੰਗ ਉਡਾਣ ਸਰਵਿਸ ਨਾਲ ਜੁੜੇ ਹਨ। ਇਨ੍ਹਾਂ 'ਚ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇੱਨਈ ਤੋਂ ਇਲਾਵਾ ਹੈਦਰਾਬਾਦ, ਕੋਚੀਨ, ਬੈਂਗਲੁਰੂ, ਅਹਿਮਦਾਬਾਦ, ਅਮ੍ਰਿਤਸਰ, ਕੋਇੰਬਟੂਰ, ਗੁਹਾਟੀ, ਗਯਾ, ਬਾਗਡੋਗਰਾ, ਜੈਪੁਰ, ਲਖਨਊ, ਤਿਰੂਵੰਨਤਪੁਰਮ, ਤਿਰੂਚੀ, ਵਾਰਾਣਸੀ, ਵਿਜਾਗ, ਭੁਵਨੇਸ਼ਵਰ ਅਤੇ ਗੋਆ ਸ਼ਾਮਲ ਹਨ।

ਮੰਤਰਾਲੇ ਨੇ ਇਕ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ। ਇਸ 'ਚ ਕੋਰੋਨਾਵਾਇਰਸ ਦੇ ਚੀਨ 'ਚ ਇਨਫੈਕਸ਼ਨ ਤੋਂ ਪੈਦਾ ਹੋਏ ਖਤਰੇ ਨੂੰ ਦੇਖਦੇ ਹੋਏ ਦੇਸ਼ ਵਾਸੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਚੀਨ ਦੀ ਗੈਰ-ਜਰੂਰੀ ਯਾਤਰਾ ਕਰਨ ਤੋਂ ਬਚਿਆ ਜਾਵੇ। ਮੰਤਰਾਲੇ ਨੇ ਕਿਹਾ ਹੈ ਕਿ ਚੀਨ ਤੋਂ ਆਉਣ ਵਾਲੇ ਹਰ ਇਕ ਯਾਤਰੀ ਦੇ ਸਿਹਤ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਭਾਰਤ 'ਚ ਹੁਣ ਤੱਕ ਕੋਰੋਨਾਵਾਇਕਸ ਦੇ ਇਨਫੈਕਸ਼ਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਚੀਨ ਤੋਂ ਭਾਰਤ ਆਉਣ ਵਾਲੇ 33,000 ਤੋਂ ਜ਼ਿਆਦਾ ਯਾਤਰੀਆਂ ਦੀ ਵੱਖ ਵੱਖ ਹਵਾਈ ਅੱਡਿਆਂ 'ਤੇ ਜਾਂਚ ਕੀਤੀ ਜਾ ਚੁੱਕੀ ਹੈ।


Iqbalkaur

Content Editor

Related News