2019 ਲੋਕ ਸਭਾ ਚੋਣਾਂ : ਇਨ੍ਹਾਂ 90 ਸੀਟਾਂ ''ਤੇ ਹੋਵੇਗੀ ਭਾਜਪਾ ਦੀ ਨਜ਼ਰ

Tuesday, Apr 17, 2018 - 10:03 PM (IST)

ਨਵੀਂ ਦਿੱਲੀ- ਭਾਜਪਾ ਦੀ ਨਜ਼ਰ ਉਨ੍ਹਾਂ 90 ਸੀਟਾਂ 'ਤੇ ਹੈ, ਜਿਥੇ ਉਹ 2014 ਦੇ ਲੋਕ ਸਭਾ ਚੋਣਾਂ 'ਚ ਹਾਰ ਗਈ ਸੀ ਤਾਂ ਜੋ 2019 ਦੀਆਂ ਚੋਣਾਂ 'ਚ ਇਕ ਵਾਰ ਫਿਰ ਉਨ੍ਹਾਂ ਨੂੰ ਸਪੱਸ਼ਟ ਬਹੁਮਤ ਮਿਲ ਸਕੇ। ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਇਕਜੁੱਟ ਹੋ ਕੇ ਵਿਰੋਧੀ ਪਾਰਟੀ ਖਿਲਾਫ ਲੜਾਈ ਲੜ ਸਕਦੀ ਹੈ। ਉਥੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਰਟੀ ਨੂੰ ਰਾਜਨੀਤਕ ਰੂਪ ਤੋਂ ਮਹਤੱਵਪੂਰਨ ਉੱਤਰ ਪ੍ਰਦੇਸ਼ 'ਚ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਥੇ 2014 ਦੀਆਂ ਚੋਣਾਂ 'ਚ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। 
ਪਾਰਟੀ ਦੇ ਸੀਨੀਅਰ ਨੇਤਾ ਨੇ ਅਜੇ ਨਾਮ ਸਾਹਮਣੇ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਭਾਜਪਾ ਨੂੰ 2014 'ਚ ਜਿਨ੍ਹਾਂ ਸੀਟਾਂ 'ਤੇ ਹਾਰ ਮਿਲੀ ਸੀ, ਉਨ੍ਹਾਂ ਦੀ ਨਜ਼ਰ ਇਨ੍ਹਾਂ ਸੀਟਾਂ 'ਤੇ ਹੋਵੇਗੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਨ੍ਹਾਂ 90 ਸੀਟਾਂ 'ਤੇ ਨਤੀਜੇ ਬਦਲਣ ਦੀ ਪੂਰੀ ਕੋਸ਼ਿਸ਼ ਹੋਵੇਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਾਲ 2014 'ਚ ਸੱਤਾ 'ਚ ਆਉਣ ਦੇ ਬਾਅਦ ਅਸੀਂ ਇਸ 'ਤੇ ਕੰਮ ਕਰ ਰਹੇ ਹਾਂ। ਪਿਛਲੇ ਸਾਲ ਜਿਨ੍ਹਾਂ ਸੀਟਾਂ 'ਤੇ ਅਸੀਂ ਜਿੱਤ ਦਰਜ ਕੀਤੀ ਸੀ। ਉਸ 'ਚੋਂ ਕੁਝ 'ਤੇ ਅਸੀਂ ਹਾਰ ਸਕਦੇ ਹਾਂ ਪਰ ਇਨ੍ਹਾਂ ਸੀਟਾਂ 'ਤੇ ਸਾਡੀ ਜਿੱਤ ਸਾਨੂੰ ਬਹੁਮਤ ਦੇ ਅੰਕੜੇ ਤੋਂ ਪਾਰ ਲੈ ਜਾਵੇਗੀ। 
ਪੱਛਮ ਬੰਗਾਲ 'ਚ ਭਾਜਪਾ ਦੀਆਂ ਸੰਭਾਵਨਾਵਾਂ ਬਾਰੇ ਉਨ੍ਹਾਂ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ 'ਚ ਉਹ ਇਥੇ 22 ਸੀਟਾਂ 'ਤੇ ਪਾਰਟੀ ਜਿੱਤ ਹਾਸਲ ਕਰ ਸਕਦੀ ਹੈ। ਪਿਛਲੀਆਂ ਚੋਣਾਂ 'ਚ ਪਾਰਟੀ ਨੂੰ 42 'ਚੋਂ ਸਿਰਫ ਦੋ ਸੀਟਾਂ 'ਤੇ ਜਿੱਤ ਮਿਲੀ ਸੀ। ਭਾਜਪਾ ਨੇ ਅਗਲੀਆਂ ਚੋਣਾਂ ਲਈ ਪੱਛਮ ਬੰਗਾਲ, ਓਡੀਸਾ, ਆਂਧਰ ਪ੍ਰਦੇਸ਼, ਕੇਰਲ ਅਤੇ ਤੇਲੰਗਾਨਾ ਸਮੇਤ ਕਈ ਸੂਬਿਆਂ ਦੀ ਪਛਾਣ ਕੀਤੀ ਹੈ, ਜਿਥੇ ਇਸ ਦੀਆਂ ਸੀਟਾਂ ਵੱਧ ਸਕਦੀਆਂ ਹਨ। ਪਾਰਟੀ ਨੇ ਰਾਜਸਥਾਨ ਅਤੇ ਗੁਜਰਾਤ 'ਚ ਸਾਰੀਆਂ ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ ਅਤੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ ਅਤੇ ਹਰਿਆਣਾ ਜਿਹੇ ਸੂਬਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤੇ ਸੀ, ਜਿਸ ਦੀ ਬਦੌਲਤ ਪਹਿਲੀ ਵਾਰ ਲੋਕ ਸਭਾ 'ਚ ਪਾਰਟੀ ਨੇ ਬਹੁਮਤ ਹਾਸਲ ਕੀਤਾ ਸੀ।


Related News