ਭਿਆਨਕ ਗਰਮੀ ਦਾ ਕਹਿਰ, ਸਕੂਲ 'ਚ 20 ਤੋਂ ਵੱਧ ਬੱਚੇ ਅਚਾਨਕ ਹੋਏ ਬੇਹੋਸ਼
Friday, Jul 19, 2024 - 02:04 PM (IST)
ਬੇਤੀਆ- ਭਿਆਨਕ ਗਰਮੀ ਕਾਰਨ ਵੀਰਵਾਰ ਨੂੰ ਅਚਾਨਕ 20 ਤੋਂ ਵੱਧ ਬੱਚੇ ਬੇਹੋਸ਼ ਹੋ ਗਏ। ਵਿਦਿਆਰਥੀਆਂ ਨੂੰ ਬੇਹੋਸ਼ ਹੁੰਦੇ ਦੇਖ ਅਧਿਆਪਕਾਂ 'ਚ ਭਾਜੜ ਪੈ ਗਈ। ਉੱਥੇ ਹੀ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਜਦੋਂ ਇਸ ਦੀ ਸੂਚਨਾ ਮਿਲੀ ਤਾਂ ਉਹ ਵੀ ਸਕੂਲ ਪਹੁੰਚ ਗਏ। ਬਾਅਦ 'ਚ ਸਾਰੇ ਬੱਚਿਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਮਾਮਲਾ ਬਿਹਾਰ ਦੇ ਬੇਤੀਆ ਜ਼ਿਲ੍ਹੇ 'ਚ ਬੈਰੀਆ ਬਜ਼ਾਰ ਸਥਿਤ ਸਰਕਾਰੀ ਸਕੂਲ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰੀ ਹਰ ਦਿਨ ਦੀ ਤਰ੍ਹਾਂ ਆਪਣੇ ਸਕੂਲ 'ਚ ਪੜ੍ਹਾਈ ਕਰ ਰਹੇ ਸਨ, ਉਦੋਂ ਅਚਾਨਕ 20 ਵਿਦਿਆਰਥੀ-ਵਿਦਿਆਰਥਣਾਂ ਨੂੰ ਬੇਚੈਨੀ ਹੋਣ ਲੱਗੀ।
ਕੁਝ ਵਿਦਿਆਰਥੀ ਬੇਹੋਸ਼ ਹੋ ਗਏ। ਜਲਦੀ 'ਚ ਅਧਿਆਪਕਾਂ ਨੇ ਸਾਰੇ ਵਿਦਿਆਰਥੀਆਂ ਨੂੰ ਬੈਰੀਆ ਸਿਹਤ ਕੇਂਦਰ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਕੁਝ ਵਿਦਿਆਰਥੀਆਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ, ਉੱਥੇ ਹੀ 5 ਵਿਦਿਆਰਥੀਆਂ ਦੀ ਸਥਿਤੀ ਚਿੰਤਾਜਨਕ ਦੇਖਦੇ ਹੋਏ ਡਾਕਟਰਾਂ ਨੇ ਜੀ.ਐੱਮ.ਸੀ.ਐੱਚ. ਬੇਤੀਆ ਰੈਫਰ ਕਰ ਦਿੱਤਾ। ਉੱਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਬੈਰੀਆ ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ 'ਚ ਜੁਟ ਗਈ। ਸੂਚਨਾ 'ਤੇ ਜ਼ਿਲ੍ਹਾ ਸਿੱਖਿਆ ਅਹੁਦਾ ਅਧਿਕਾਰੀ ਰਜਨੀਕਾਂਤ ਪ੍ਰਵੀਨ ਨੇ ਜੀ.ਐੱਮ.ਸੀ.ਐੱਚ. ਹਸਪਤਾਲ ਪਹੁੰਚ ਕੇ ਵਿਦਿਆਰਥੀਆਂ ਦਾ ਹਾਲ ਜਾਣਿਆ ਅਤੇ ਜਾਂਚ ਦੇ ਆਦੇਸ਼ ਦਿੱਤੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e